ਨਡਾਲ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ''ਚ
Friday, Mar 18, 2022 - 02:18 AM (IST)
ਕੈਲੀਫੋਰਨੀਆ -ਵਿਸ਼ਵ ਦੇ ਨੰਬਰ 4 ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਨੇ ਆਪਣੀ ਜਿੱਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਲਗਾਤਾਰ 18ਵੇਂ ਮੈਚ ਵਿਚ ਜਿੱਤ ਹਾਸਲ ਕਰ ਲਈ ਹੈ ਅਤੇ ਜਿੱਤ-ਹਾਰ ਦੇ ਰਿਕਾਰਡ ਦੇ ਨਾਲ ਕਰਨ ਵਾਲੇ ਸਿਰਫ ਦੂਜੇ ਖਿਡਾਰੀ ਬਣੇ। ਉਸ ਨੇ ਵੀਰਵਾਰ ਨੂੰ ਅਮਰੀਕਾ ਦੇ ਰੇਲੀ ਓਪੇਲਕਾ ਨੂੰ ਸਖਤ ਸੰਘਰਸ਼ ਵਿਚ 7-6 (7-3), 7-6 (7-5) ਨਾਲ ਹਰਾ ਕੇ ਇੰਡੀਅਨ ਵੇਲਸ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ।
ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਸਪੈਨਿਸ਼ ਖਿਡਾਰੀ ਨੇ ਓਪੇਲਕਾ 'ਤੇ ਜਿੱਤ ਹਾਸਲ ਕਰਨ ਵਿਚ 2 ਘੰਟੇ 11 ਮਿੰਟ ਦਾ ਸਮਾਂ ਲਿਆ ਅਤੇ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਆਖਰੀ-8 ਵਿਚ ਉਸਦਾ ਸਾਹਮਣਾ ਆਸਟਰੇਲੀਆ ਦੇ ਨਿਕ ਕ੍ਰਿਗੀਓਸ ਨਾਲ ਹੋਵੇਗਾ। ਇਸ ਜਿੱਤ ਨਾਲ ਨਡਾਲ ਨੇ ਲੜੀ ਦੇ ਮੁਕਾਬਲਿਆਂ ਵਿਚ ਓਪੇਲਕਾ 'ਤੇ 2-0 ਨਾਲ ਬੜ੍ਹਤ ਬਣਾ ਲਈ ਹੈ। ਨਡਾਲ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਇਹ ਸੁਫਨਾ ਹੈ ਕਿਉਂਕਿ 2 ਜਾਂ ਤਿੰਨ ਮਹੀਨੇ ਪਹਿਲਾਂ ਮੈਂ ਇਸ ਬਾਰੇ ਵਿਚ ਸੁਫਨਾ ਵੀ ਨਹੀਂ ਦੇਖ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ ਹਰੇਕ ਪਲ ਦਾ ਲਾਭ ਲੈ ਰਿਹਾ ਹਾਂ।
ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।