ਨਡਾਲ ਅਕਾਪੁਲਕੋ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ
Thursday, Feb 27, 2020 - 06:31 PM (IST)

ਸਪੋਰਟਸ ਡੈਸਕ : ਵਰਲਡ ਦੇ ਨੰਬਰ 2 ਖਿਡਾਰੀ ਰਾਫੇਲ ਨਾਡਲ ਨੇ ਸਰਬੀਆਈ ਨੌਜਵਾਨ ਮਿਓਮੀਰ ਕੇਸਮੈਨੋਵਿਚ ਨੂੰ ਹਰਾ ਕੇ ਏ. ਟੀ. ਪੀ. ਮੈਕਸਿਕੋ ਓਪਨ ਟੈਨਿਸ ਟੁਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਸਪੈਨਿਸ਼ ਖਿਡਾਰੀ ਨੇ 20 ਵਿਨਰ ਲਗਾਏ ਅਤੇ ਫਿਰ ਤੋਂ ਚੋਟੀ ਰੈਂਕਿੰਗ ਹਾਸਲ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਉਸ ਨੇ ਅਕਾਪੁਲਕੋ ਹਾਰਡਕੋਰਟ ਟੂਰਨਾਮੈਂਟ ਵਿਚ 20 ਸਾਲਾ ਕੇਸਮੈਨੋਵਿਚ ਨੂੰ 6-2, 7-5 ਨਾਲ ਹਰਾਇਆ। ਨਡਾਲ ਦਾ ਅਗਲਾ ਮੁਕਾਬਲਾ ਦੱਖਣੀ ਕੋਰੀਆ ਦੇ ਕਿਯੋਨ ਸੂਨ ਵੂ ਨਾਲ ਹੋਵੇਗਾ, ਜਿਸ ਨੇ 8ਵਾਂ ਦਰਜਾ ਡੁਸਾਨ ਲਾਜੋਵਿਚ ਨੂੰ 7-6 (7/2), 6-0 ਨਾਲ ਹਰਾਇਆ। ਕੁਆਰਟਰ ਫਾਈਨਲ ਦੇ ਹੋਰ ਮੁਕਾਬਲਿਆਂ ਵਿਚ ਤੀਜਾ ਦਰਜਾ ਪ੍ਰਾਪਤ ਸਟੈਨ ਵਾਵਰਿੰਕਾ ਦਾ ਗਿ੍ਰਗੋਰ ਦਿਮਿਤਰੋਵ ਨਾਲ, ਟੇਲਰ ਫਿਟਜ਼ ਦਾ ਕਾਈਲ ਐਡਮੰਡ ਨਾਲ ਅਤੇ 5ਵਾਂ ਦਰਜਾ ਪ੍ਰਾਪਤ ਜਾਨ ਇਸਨਰ ਦਾ ਕੁਆਲੀਫਾਇਰ ਟਾਮੀ ਪਾਲ ਨਾਲ ਸਾਹਮਣਾ ਹੋਵੇਗਾ।