ਟੈਨਿਸ : ਨਡਾਲ ਨੇ ਸਿਨਸਿਨਾਟੀ ਮਾਸਟਰਸ ਤੋਂ ਆਪਣਾ ਨਾਂ ਲਿਆ ਵਾਪਸ
Monday, Aug 12, 2019 - 02:52 PM (IST)

ਵਾਸ਼ਿੰਗਟਨ : ਯੂ. ਐੱਸ. ਓਪਨ ਦੀ ਤਿਆਰੀ ਕਰਨ ਲਿਈ ਸਪੇਨ ਦੀ ਮਹਾਨ ਖਿਡਾਰੀ ਰਾਫੇਲ ਨਡਾਲ ਨੇ ਸਿਨਸਿਨਾਟੀ ਮਾਸਟਰਸ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਮੀਡੀਆ ਮੁਤਾਬਕ 18 ਵਾਰ ਦੇ ਗ੍ਰੈਂਡਸਲੈਮ ਜੇਤੂ ਡਾਲ ਨੇ 5ਵੀਂ ਵਾਰ ਏ. ਟੀ. ਪੀ. ਮਾਂਟ੍ਰਿਅਲ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਇਹ ਫੈਸਲਾ ਲਿਆ।
ਨਡਾਲ ਨੇ ਕਿਹਾ, ''ਮੈਨੂੰ ਇਹ ਐਲਾਨ ਕਰਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਇਸ ਸਾਲ ਸਿਨਸਿਨਾਟੀ ਵਿਚ ਮੈਂ ਨਹੀਂ ਖੇਡਾਂਗਾ। ਮੈਂ ਆਪਣੇ ਸਰੀਰ ਦਾ ਖਿਆਲ ਰੱਖਣ ਲਈ ਅਤੇ ਸਿਹਤਮੰਦ ਰਹਿਣ ਲਈ ਇਹ ਫੈਸਲਾ ਲਿਆ ਹੈ। ਮੈਨੂੰ ਯਕੀਨ ਹੈ ਕਿ ਇਹ ਟੂਰਨਾਮੈਂਟ ਸਫਲ ਰਹੇਗਾ।''
ਦੱਸ ਦਈਏ ਕਿ ਨਡਾਲ ਨੇ ਹੁਣ ਤੱਕ ਆਪਣੇ ਕਰੀਅਰ ਵਿਚ ਕੁਲ 35 ਮਾਸਟਰਸ 1000 ਖਿਤਾਬ ਜਿੱਤੇ ਹਨ। ਵਰਲਡ ਨੰਬਰ 1 ਨੋਵਾਕ ਜੋਕੋਵਿਚ ਅਤੇ ਰੋਜ਼ਰ ਫੈਡਰਰ ਆਗਾਮੀ ਟੂਰਨਾਮੈਂਟ ਵਿਚ ਹਿੱਸਾ ਲੈਣਗੇ। ਫੈਡਰਰ 8 ਵਾਰ ਸਿਨਸਿਨਾਟੀ ਦਾ ਖਿਤਾਬ ਜਿੱਤ ਚੁੱਕੇ ਹਨ ਜਦਕਿ ਜੋਕੋਵਿਚ ਮੌਜੂਦਾ ਚੈਂਪੀਅਨ ਹਨ।