ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ

04/26/2021 7:59:57 PM

ਬਾਰਸੀਲੋਨਾ– ਰਾਫੇਲ ਨਡਾਲ ਨੇ ਇਕ ਵਾਰ ਫਿਰ ਕਲੇਅ ਕੋਰਟ ’ਤੇ ਆਪਣੀ ਬਾਦਸ਼ਾਹਤ ਸਾਬਤ ਕਰਦੇ ਹੋਏ ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਸਿਤਸਿਪਾਸ ਨੂੰ 6-4, 6-7, 7-5 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਨਡਾਲ ਦਾ ਇਸ ਟੂਰਨਾਮੈਂਟ ਵਿਚ ਇਹ 12ਵਾਂ ਖਿਤਾਬ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਉਸ ਨੇ ਜ਼ਿਆਦਾਤਰ ਟੂਰਨਾਮੈਂਟ ਨਹੀਂ ਖੇਡੇ ਸਨ।

PunjabKesari

ਇਹ ਖ਼ਬਰ ਪੜ੍ਹੋ-  PBKS vs KKR : ਕੋਲਕਾਤਾ ਨੇ ਜਿੱਤਿਆ ਟਾਸ, ਪੰਜਾਬ ਕਰੇਗਾ ਪਹਿਲਾਂ ਬੱਲੇਬਾਜ਼ੀ


ਨਡਾਲ ਨੇ ਕਿਹਾ,‘‘ਇਹ ਚੁਣੌਤੀ ਸਵੀਕਾਰ ਕਰਨ ਦੀ ਗੱਲ ਹੈ। ਇਹ ਸਵੀਕਾਰ ਕਰਨ ਵਿਚ ਕੋਈ ਹਰਜ਼ ਨਹੀਂ ਹੈ ਕਿ ਤੁਸੀਂ ਖਰਾਬ ਖੇਡ ਰਹੇ ਸੀ ਤੇ ਬਿਹਤਰ ਪ੍ਰਦਰਸ਼ਨ ਕਰਨਾ ਜ਼ਰੂਰੀ ਸੀ।’’ ਮੈਚ ਤਿੰਨ ਘੰਟੇ 28 ਮਿੰਟ ਤੱਕ ਚੱਲਿਆ ਜੋ ਏ. ਟੀ. ਪੀ. ਫਾਈਨਲ 'ਚ ਸਭ ਤੋਂ ਲੰਬਾ ਬੈਸਟ ਆਫ ਥ੍ਰੀ ਮੁਕਾਬਲਾ ਸੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News