ਨਡਾਲ ਤੇ ਜੋਕੋਵਿਚ ਫ੍ਰੈਂਚ ਓਪਨ ਦੇ ਚੌਥੇ ਦੌਰ ''ਚ

05/28/2022 1:07:57 PM

ਪੈਰਿਸ- ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਤੇ ਪੰਜਵੀਂ ਰੈਂਕਿੰਗ ਦੇ ਖਿਡਾਰੀ ਰਾਫੇਲ ਨਡਾਲ ਨੇ ਸ਼ੁੱਕਰਵਾਰ ਨੂੰ ਇੱਥੇ ਫ੍ਰੈਂਚ ਓਪਨ ਟੈਨਿਸ ਗ੍ਰੈਂਡਸਲੈਮ ਦੇ ਚੌਥੇ ਦੌਰ 'ਚ ਪ੍ਰਵੇਸ਼ ਕੀਤਾ। ਚੋਟੀ ਦੀ ਰੈਂਕਿੰਗ 'ਤੇ ਕਾਬਜ ਜੋਕੋਵਿਚ ਨੇ ਸਲੋਵੇਨੀਆ ਦੇ ਐਲਜਾਜ਼ ਬੇਡੇਨੇ 'ਤੇ ਇਕ ਘੰਟੇ 44 ਮਿੰਟ ਤਕ ਚਲੇ ਮੁਕਾਬਲੇ 'ਚ 6-3, 6-3, 6-2 ਨਾਲ ਜਿੱਤ ਦਰਜ ਕੀਤੀ। 

ਨਡਾਲ ਨੇ ਤੀਜੇ ਦੌਰ 'ਚ ਬੋਟਿਕਵਾਨ ਡੀ ਜਾਂਡਚੁਲਪ ਨੂੰ 6-3, 6-2 ਨਾਲ ਹਰਾਇਆ। ਕੈਨੇਡਾ ਦੇ ਐਲਿਸਿਮੇ ਨੇ ਫਿਲਿਪ ਕ੍ਰਾਜੋਨੋਵਿਚ ਨੂੰ 7-6, 7-6, 7-5 ਨਾਲ ਹਰਾ ਕੇ ਚੌਥੇ ਦੌਰ 'ਚ ਪ੍ਰਵੇਸ਼ ਕੀਤਾ। ਰੋਮਾਨੀਆ ਦੀ ਇਰਿਨਾ ਕੈਮਲਿਆ ਬੇਗੂ 'ਤੇ ਵੀਰਵਾਰ ਨੂੰ 30ਵਾਂ ਦਰਜਾ ਪ੍ਰਾਪਤ ਐਕੇਟਰੀਨਾ ਐਲੇਕਸਾਂਦ੍ਰੋਵਾ ਦੇ ਖਿਲਾਫ ਦੂਜੇ ਦੌਰ ਦੇ ਮੈਚ 'ਚ ਮਿਲੀ ਜਿੱਤ ਦੇ ਦੌਰਾਨ ਖੇਡ ਭਾਵਨਾ ਦੇ ਖ਼ਿਲਾਫ਼ ਵਿਵਹਾਰ ਕਰਨ ਲਈ ਸ਼ੁੱਕਰਵਾਰ ਨੂੰ ਜੁਰਮਾਨਾ ਲਾਇਆ ਗਿਆ।


Tarsem Singh

Content Editor

Related News