ਨਾਡਾ ਦੀ ਸਜ਼ਾ ਦਾ ਟੋਕੀਓ ਓਲੰਪਿਕ ਕੋਟਾ ਸਥਾਨ ''ਤੇ ਅਸਰ ਨਹੀਂ ਪਵੇਗਾ

11/05/2019 10:59:43 PM

ਨਵੀਂ ਦਿੱਲੀ— ਭਾਰਤੀ ਵੇਟ ਲਿਫਟਿੰਗ (ਆਈ. ਡਬਲਯੂ. ਐੱਲ. ਐੱਫ.) ਦੇ ਸਕੱਤਰ ਸਹਿਦੇਵ ਯਾਦਵ ਨੇ ਕਿਹਾ ਹੈ ਕਿ ਰਾਸ਼ਟਰਮੰਡਲ ਖੇਡਾਂ 2010 ਦੇ ਸੋਨ ਤਮਗਾ ਜੇਤੂ ਰਵੀ ਕੁਮਾਰ ਕਤਾਲੂ ਅਤੇ ਚਾਰ ਹੋਰ ਵੇਟ ਲਿਫਟਰਾਂ 'ਤੇ ਲੱਗੀ ਚਾਰ ਸਾਲ ਦੀ ਪਾਬੰਦੀ ਦਾ ਟੋਕੀਓ ਵਿਚ ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਭਾਰਤ ਦੇ ਕੋਟਾ ਸਥਾਨ 'ਤੇ ਕੋਈ ਅਸਰ ਨਹੀਂ ਪਵੇਗਾ। ਗਲਾਸਗੋ ਰਾਸ਼ਟਰਮੰਡਲ ਖੇਡਾਂ 2014 'ਚ ਚਾਂਦੀ ਤਮਗਾ ਜਿੱਤਣ ਵਾਲੇ ਰਵੀ, ਜੂਨੀਅਰ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਪੂਰਣਿਮਾ ਪਾਂਡੇ, ਹਰਿੰਦਰ ਸਾਰੰਗ, ਦੀਪਿਕਾ ਸ਼੍ਰੀਪਾਲ ਅਤੇ ਗੌਰਵ ਤੋਮਰ ਨੂੰ ਪ੍ਰਤੀਯੋਗਿਤਾ ਦੌਰਾਨ ਅਤੇ ਇਸ ਵਿਚ ਹੋਏ ਟੈਸਟ ਵਿਚ ਪਾਬੰਦੀਸ਼ੁਦਾ ਦਵਾਈਆਂ ਲਈ ਪਾਜ਼ੇਟਿਵ ਪਾਇਆ ਗਿਆ ਸੀ।
 


Gurdeep Singh

Content Editor

Related News