ਭਾਰਤੀ ਵਨ ਡੇ ਟੀਮ ਵਿਚ ਸ਼ਾਮਲ ਹੋਣਾ ਮੇਰਾ ਟੀਚਾ : ਕੁਣਾਲ
Saturday, Aug 25, 2018 - 06:57 PM (IST)

ਨਵੀਂ ਦਿੱਲੀ : ਆਲਰਾਊਂਡਰ ਕੁਣਾਲ ਪੰਡਯਾ ਨੇ ਕਿਹਾ ਹੈ ਕਿ ਉਸਦਾ ਸਭ ਤੋਂ ਵੱਡਾ ਟੀਚਾ ਭਾਰਤ ਦੀ ਇਕ ਦਿਨਾ ਕੌਮਾਂਤਰੀ ਟੀਮ ਵਿਚ ਜਗ੍ਹਾ ਬਣਾਉਣਾ ਹੈ। ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਵਲੋਂ ਖੇਡਦੇ ਹੋਏ ਕੁਣਾਲ ਆਪਣੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਦਾ ਹੀ ਲੋਹਾ ਮਨਵਾ ਚੁੱਕਾ ਹੈ।
ਕੁਣਾਲ 2016 ਤੋਂ ਹੀ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। 27 ਸਾਲਾ ਕੁਣਾਲ ਇਸ ਸਮੇਂ ਆਪਣਾ ਪੂਰਾ ਧਿਆਨ ਕੌਮਾਂਤਰੀ ਪੱਧਰ 'ਤੇ ਬਿਹਤਰ ਪ੍ਰਦਰਸ਼ਨ ਕਰਨ 'ਤੇ ਲਾ ਰਿਹਾ ਹੈ। ਕੁਣਾਲ ਦਾ ਟੀਚਾ ਸਾਲ 2019 ਵਿਚ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਚੁਣੀ ਜਾਣ ਵਾਲੀ ਭਾਰਤੀ ਟੀਮ ਦਾ ਹਿੱਸਾ ਬਣਨਾ ਹੈ।