''ਮੇਰਾ ਸੁਫ਼ਨਾ ਹੁਣ ਮੇਰੇ ਸਾਹਮਣੇ ਹੈ'', ਭਾਰਤੀ ਟੀਮ ''ਚ ਚੁਣੇ ਜਾਣ ਤੋਂ ਬਾਅਦ ਮੁਕੇਸ਼ ਕੁਮਾਰ ਨੇ ਦਿੱਤੀ ਪ੍ਰਤੀਕਿਰਿਆ

Saturday, Jun 24, 2023 - 12:10 PM (IST)

''ਮੇਰਾ ਸੁਫ਼ਨਾ ਹੁਣ ਮੇਰੇ ਸਾਹਮਣੇ ਹੈ'', ਭਾਰਤੀ ਟੀਮ ''ਚ ਚੁਣੇ ਜਾਣ ਤੋਂ ਬਾਅਦ ਮੁਕੇਸ਼ ਕੁਮਾਰ ਨੇ ਦਿੱਤੀ ਪ੍ਰਤੀਕਿਰਿਆ

ਸਪੋਰਟਸ ਡੈਸਕ— ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਕ੍ਰਿਕਟਰ ਬਣਨ ਤੱਕ ਦੇ ਸਫਰ 'ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੈਸਟ ਅਤੇ ਵਨਡੇ ਟੀਮ 'ਚ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਹੁਣ ਉਨ੍ਹਾਂ ਦੇ ਸਾਹਮਣੇ ਹੈ। ਬੰਗਾਲ ਦੇ ਇਸ ਤੇਜ਼ ਗੇਂਦਬਾਜ਼ ਨੇ ਵੈਸਟਇੰਡੀਜ਼ ਦੇ ਆਗਾਮੀ ਦੌਰੇ ਲਈ ਟੈਸਟ ਅਤੇ ਵਨਡੇ ਟੀਮ 'ਚ ਚੁਣੇ ਜਾਣ ਤੋਂ ਬਾਅਦ ਕਿਹਾ, 'ਕਹਿੰਦੇ ਹਨ ਨਾ ਕੀ ਅਗਰ ਤੁਸੀਂ ਟੈਸਟ ਨਹੀਂ ਖੇਡੇ ਤਾਂ ਕੀ ਖੇਡੇ'।

ਇਹ ਵੀ ਪੜ੍ਹੋ:  ਅੱਜ ਹੀ ਦੇ ਦਿਨ ਮੁਹੰਮਦ ਸ਼ਮੀ ਨੇ ਲਈ ਸੀ ਹੈਟ੍ਰਿਕ, ਹਾਰਿਆਂ ਹੋਇਆ ਮੈਚ ਇੰਝ ਜਿੱਤਿਆ ਸੀ ਭਾਰਤ
ਉਨ੍ਹਾਂ ਨੇ ਕਿਹਾ, “ਮੇਰਾ ਸੁਪਨਾ ਹੁਣ ਮੇਰੇ ਸਾਹਮਣੇ ਹੈ। ਮੈਂ ਹਮੇਸ਼ਾ ਇੱਥੇ ਰਹਿਣਾ ਚਾਹੁੰਦਾ ਸੀ, ਭਾਰਤ ਲਈ ਟੈਸਟ ਖੇਡਦਾ ਚਾਹੁੰਦਾ ਸੀ। ਅਤੇ ਮੈਂ ਅੰਤ 'ਚ ਟੀਮ 'ਚ ਸ਼ਾਮਲ ਹੋ ਗਿਆ। ਉਨ੍ਹਾਂ ਦੇ ਪਿਤਾ ਕਾਸ਼ੀਨਾਥ ਸਿੰਘ ਉਨ੍ਹਾਂ ਦੇ ਕ੍ਰਿਕਟ ਖੇਡਣ ਦੇ ਖ਼ਿਲਾਫ਼ ਸਨ ਅਤੇ ਉਹ ਚਾਹੁੰਦੇ ਸਨ ਕਿ ਉਹ ਸੀ.ਆਰ.ਪੀ.ਐੱਫ 'ਚ ਭਰਤੀ ਹੋਵੇ। ਉਨ੍ਹਾਂ ਦੇ ਪਿਤਾ ਦਾ 2019 'ਚ ਦਿਹਾਂਤ ਹੋ ਗਿਆ ਸੀ। ਮੁਕੇਸ਼ ਦੋ ਵਾਰ ਸੀ.ਆਰ.ਪੀ.ਐੱਫ. ਦੀ ਪ੍ਰੀਖਿਆ 'ਚ ਅਸਫਲ ਰਹੇ ਅਤੇ ਬਿਹਾਰ ਦੀ ਅੰਡਰ-19 ਟੀਮ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਉਨ੍ਹਾਂ ਦਾ ਕ੍ਰਿਕਟ ਕਰੀਅਰ ਵੀ ਅੱਗੇ ਨਹੀਂ ਵਧ ਰਿਹਾ ਸੀ।

ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ
ਉਨ੍ਹਾਂ ਨੇ ਫਿਰ ਬੰਗਾਲ 'ਚ 'ਖੇਪ' ਕ੍ਰਿਕਟ ਖੇਡਣ ਦਾ ਫ਼ੈਸਲਾ ਕੀਤਾ। ਉਹ ਟੈਨਿਸ ਬਾਲ ਕ੍ਰਿਕੇਟ 'ਚ ਅਣਜਾਣ ਕਲੱਬਾਂ ਦੀ ਨੁਮਾਇੰਦਗੀ ਕਰਦੇ ਸਨ ਜਿਸ 'ਚ ਉਨ੍ਹਾਂ ਨੂੰ ਹਰ ਇਕ ਮੈਚ ਲਈ 500 ਤੋਂ 5000 ਰੁਪਏ ਮਿਲਦੇ ਸਨ। ਮੁਕੇਸ਼ ਕੁਪੋਸ਼ਣ ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ 'ਬੋਨ ਐਡੀਮਾ' ਵੀ ਸੀ ਜਿਸ 'ਚ ਉਨ੍ਹਾਂ ਦੇ ਗੋਡੇ 'ਚ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਉਹ ਮੈਚ ਖੇਡਣ ਤੋਂ ਰੋਕਦਾ ਸੀ ਪਰ ਬੰਗਾਲ ਦੇ ਸਾਬਕਾ ਤੇਜ਼ ਗੇਂਦਬਾਜ਼ ਰਣਦੇਬ ਬੋਸ ਨੇ ਉਸ ਦੀ ਜ਼ਿੰਦਗੀ ਨੂੰ ਮੋੜ ਦਿੱਤਾ।
ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ 'ਵਿਜ਼ਨ 2020' ਪ੍ਰੋਗਰਾਮ 'ਚ ਬੋਸ ਨੇ ਮੁਕੇਸ਼ ਦੀ ਪ੍ਰਤਿਭਾ ਨੂੰ ਦੇਖਿਆ। ਹਾਲਾਂਕਿ ਉਹ ਟਰਾਇਲਾਂ 'ਚ ਅਸਫਲ ਰਿਹਾ, ਬੋਸ ਨੇ ਤਤਕਾਲੀ ਸੀ.ਏ.ਬੀ. ਸਕੱਤਰ ਸੌਰਵ ਗਾਂਗੁਲੀ ਨੂੰ ਮਨਾ ਲਿਆ। ਜਿਸ ਤੋਂ ਬਾਅਦ ਸੰਘ ਨੇ ਉਸ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਅਤੇ ਉਸ ਦਾ ਐੱਮ.ਆਰ.ਆਈ. ਕਰਵਾਇਆ, ਉਸ ਦੇ ਡਾਕਟਰੀ ਖਰਚੇ ਦਾ ਪ੍ਰਬੰਧ ਕੀਤਾ। ਮੁਕੇਸ਼ ਨੇ 2015-16 'ਚ ਹਰਿਆਣਾ ਦੇ ਖ਼ਿਲਾਫ਼ ਬੰਗਾਲ ਲਈ ਆਪਣੀ ਸ਼ੁਰੂਆਤ ਕੀਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News