ਮੇਰੀ ਕਪਤਾਨੀ ਦੀ ਸ਼ੈਲੀ ਥੋੜ੍ਹੀ ਵੱਖਰੀ ਦਿਸੇਗੀ : ਪੈਟ ਕਮਿੰਸ

Saturday, Nov 27, 2021 - 02:15 AM (IST)

ਮੇਰੀ ਕਪਤਾਨੀ ਦੀ ਸ਼ੈਲੀ ਥੋੜ੍ਹੀ ਵੱਖਰੀ ਦਿਸੇਗੀ : ਪੈਟ ਕਮਿੰਸ

ਮੈਲਬੋਰਨ- ਆਸਟਰੇਲੀਆ ਦੇ ਨਵ- ਨਿਯੁਕਤ ਕਪਤਾਨ ਪੈਟ ਕਮਿੰਸ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਹੈ ਕਿ ਟੀਮ ਦੀ ਅਗਵਾਈ ਦੀ ਉਸਦੀ ਸ਼ੈਲੀ ਆਪਣੇ ਸਾਬਕਾ ਕਪਤਾਨਾਂ ਤੋਂ ਵੱਖਰੀ ਹੋ ਸਕਦੀ ਹੈ ਤੇ ਨਾਲ ਹੀ ਉਸ ਨੇ ਕਿਹਾ ਕਿ ਉਹ ਰਣਨੀਤਿਕ ਸਲਾਹ ਲਈ ਉਪ ਕਪਤਾਨ ਸਟੀਵ ਸਮਿੱਥ 'ਤੇ ਨਿਰਭਰ ਹੋਵੇਗਾ। ਕਮਿੰਸ ਨੇ ਕਿਹਾ ਹੈ ਕਿ ਇਹ (ਕਪਤਾਨੀ ਕਰਨ ਦਾ ਤਰੀਕਾ) ਬਾਹਰ ਤੋਂ ਕੁਝ ਵੱਖਰਾ ਜਿਹਾ ਲੱਗ ਸਕਦਾ ਹੈ, ਸੰਭਾਵਿਤ ਬੀਤੇ ਸਮੇਂ ਦੇ ਹੋਰਨਾਂ ਕਪਤਾਨਾਂ ਨੂੰ। ਗੇਂਦਬਾਜ਼ੀ ਕਪਤਾਨ ਦੇ ਬਾਰੇ ਵਿਚ ਕਾਫੀ ਚੀਜ਼ਾਂ ਪਤਾ ਨਹੀਂ ਹਨ, ਇਸ ਲਈ ਸ਼ੁਰੂ ਤੋਂ ਹੀ ਦ੍ਰਿੜ ਵਿਸ਼ਵਾਸ ਸੀ ਕਿ ਜੇਕਰ ਮੈਂ ਕਪਤਾਨ ਹਾਂ ਤਾਂ ਸਟੀਵ ਵਰਗਾ ਕੋਈ ਉਪ ਕਪਤਾਨ ਮੇਰੇ ਕੋਲ ਹੋਵੇ। ਮੈਦਾਨ 'ਤੇ ਅਜਿਹਾ ਵੀ ਸਮਾਂ ਹੋਵੇਗਾ ਜਦੋਂ ਮੈਂ ਜ਼ਿੰਮੇਵਾਰੀ ਸਟੀਵ ਨੂੰ ਸੌਂਪ ਦੇਵਾਂਗਾ ਤੇ ਤੁਸੀ ਸਟੀਵ ਨੂੰ ਮੈਦਾਨ ਵਿਚ ਫੀਲਡਿੰਗ ਸਜਾਉਂਦੇ ਹੋਏ ਦੇਖੋਗੇ ਤੇ ਸ਼ਾਇਦ ਗੇਂਦਬਾਜ਼ੀ ਵਿਚ ਬਦਲਾਅ ਕਰਦੇ ਹੋਏ ਵੀ ਜਿਹੜੀ ਉਪ ਕਪਤਾਨੀ ਤੋਂ ਥੋੜ੍ਹੀ ਜ਼ਿਆਦਾ ਹੋਵੇਗੀ। ਮੈਂ ਅਸਲ ਵਿਚ ਅਜਿਹਾ ਹੀ ਕੁਝ ਚਾਹੁੰਦਾ ਹਾਂ।

ਇਹ ਖ਼ਬਰ ਪੜ੍ਹੋ- ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਡੈਬਿਊ 'ਚ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ

PunjabKesari


ਜ਼ਿਕਰਯੋਗ ਹੈ ਕਿ ਪੈਟ ਕਮਿੰਸ ਆਸਟਰੇਲੀਆਈ ਟੈਸਟ ਟੀਮ ਦੇ ਆਲ ਟਾਈਮ ਕਪਤਾਨੀ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ ਜਦਕਿ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਦੋਵੇਂ ਐਲਾਨ ਕੀਤੇ। ਉਪ-ਕਪਤਾਨ ਕਮਿੰਸ ਹੁਣ ਟਿਮ ਪੇਨ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਇਕ ਮਹਿਲਾ ਸਹਕਰਮਚਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਚਾਰ ਸਾਲਾ ਪੁਰਾਣਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਪਿਛਲੇ ਹਫ਼ਤੇ ਕਪਤਾਨੀ ਛੱਡ ਦਿੱਤੀ ਸੀ।ਟੈਸਟ ਪੱਧਰ 'ਤੇ ਆਸਟਰੇਲੀਆ ਦੀ ਕਪਤਾਨੀ ਕਰਨ ਵਾਲੇ ਆਖ਼ਰੀ ਤੇਜ਼ ਗੇਂਦਬਾਜ਼ ਰੇ ਲਿੰਡਵਾਲ ਸਨ ਜਿਨ੍ਹਾਂ ਨੇ 1956 'ਚ ਇਕ ਟੈਸਟ 'ਚ ਕਾਰਜਵਾਹਕ ਕਪਤਾਨ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲੀ ਸੀ। ਕਮਿੰਸ ਆਸਟਰੇਲੀਆ ਦੇ 47ਵੇਂ ਟੈਸਟ ਕਪਤਾਨ ਹਨ। ਸਮਿਥ ਨੂੰ 2018 'ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਕਪਤਾਨੀ ਤੋਂ ਹਟਾਇਆ ਗਿਆ ਸੀ। ਉਨ੍ਹਾਂ ਨੂੰ ਦੋ ਸਾਲ ਦੇ ਲਈ ਅਗਵਾਈ ਦਲ 'ਚ ਸ਼ਾਮਲ ਕੀਤੇ ਜਾਣ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਕਮਿੰਸ ਨੇ ਇਕ ਇਕ ਬਿਆਨ 'ਚ ਕਿਹਾ, 'ਏਸ਼ੇਜ਼ ਤੋਂ ਪਹਿਲਾਂ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਰਾ ਹਾਂ। ਉਮੀਦ ਹੈ ਕਿ ਮੈਂ ਟਿਮ ਪੇਨ ਦੇ ਕੰਮ ਨੂੰ ਅੱਗੇ ਵਧਾ ਸਕਾਂਗਾ।' ਪਹਿਲਾ ਟੈਸਟ ਅੱਠ ਦਸੰਬਰ ਨੂੰ ਬ੍ਰਿਸਬੇਨ 'ਚ ਖੇਡਿਆ ਜਾਵੇਗਾ।

 

ਇਹ ਖ਼ਬਰ ਪੜ੍ਹੋ- BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News