ਮੇਰੀ ਸਭ ਤੋਂ ਵੱਡੀ ਉਪਲੱਬਧੀ ਸ਼ੰਮੀ ਦੀ ਫਿੱਟਨੈੱਸ : ਟ੍ਰੇਨਰ ਸ਼ੰਕਰ ਬਾਸੂ

Wednesday, Jun 19, 2019 - 09:06 PM (IST)

ਮੇਰੀ ਸਭ ਤੋਂ ਵੱਡੀ ਉਪਲੱਬਧੀ ਸ਼ੰਮੀ ਦੀ ਫਿੱਟਨੈੱਸ : ਟ੍ਰੇਨਰ ਸ਼ੰਕਰ ਬਾਸੂ

ਸਾਊਥੰਪਟਨ- ਭਾਰਤ ਦਾ 'ਸਟਰੈਂਥ ਤੇ ਕੰਡੀਸ਼ਨਿੰਗ' ਕੋਚ ਸ਼ੰਕਰ ਬਾਸੂ ਮੰਨਦਾ ਹੈ ਕਿ ਟੀਮ ਨਾਲ ਜੁੜਨ ਤੋਂ ਬਾਅਦ ਮੁਹੰਮਦ ਸ਼ੰਮੀ ਦਾ ਸੱਟਾਂ ਤੋਂ ਮੁਕਤ ਰਹਿ ਕੇ ਫਿੱਟ ਰਹਿਣਾ ਉਸ ਦੇ ਲਈ ਸਭ ਤੋਂ ਵੱਡੀ ਉਪਲੱਬਧੀ ਹੈ। ਵਿਰਾਟ ਕੋਹਲੀ ਦੀ ਫਿੱਟਨੈੱਸ ਨੂੰ ਦੇਖ ਕੇ ਨਿਸ਼ਚਿਤ ਰੂਪ ਨਾਲ ਕੋਈ ਵੀ ਕੋਚ ਖੁਸ਼ ਹੋਵੇਗਾ।
50 ਸਾਲ ਦਾ ਇਹ ਕੋਚ ਇਸ ਗੱਲ ਤੋਂ ਸੰਤੁਸ਼ਤ ਹੈ ਕਿ ਸੱਟਾਂ ਤੋਂ ਮੁਕਤ ਸ਼ੰਮੀ ਅਤੇ ਕੇਦਾਰ ਜਾਧਵ ਵੀ ਹੁਣ ਫਿੱਟਨੈੱਸ ਪ੍ਰਤੀ ਸੁਚੇਤ ਹੋ ਗਏ ਹਨ ਜੋ ਪਹਿਲਾਂ ਕੋਈ ਉੱਚਿਤ ਫਿੱਟਨੈੱਸ ਟ੍ਰੇਨਿੰਗ ਨਹੀਂ ਕਰਦੇ ਸੀ। 
ਬਾਸੂ ਨੇ ਕਿਹਾ ਕਿ ਕੋਈ ਵੀ ਕੋਚ ਵਿਰਾਟ ਨੂੰ ਦੇਖ ਕੇ ਖੁਸ਼ ਹੋਵੇਗਾ। ਉਸ ਦੀ ਸਭ ਤੋਂ ਵੱਡੀ ਚੀਜ਼ ਇਹੀ ਹੈ ਕਿ ਉਹ ਸਾਲ ਦੇ ਹਰ ਦਿਨ ਕਿਸੇ ਵੀ ਬੋਰੀਅਤ ਭਰੀ ਐੱਕਸਰਸਾਈਜ਼ ਕਰਨ ਨੂੰ ਤਿਆਰ ਰਹਿੰਦਾ ਹੈ। ਉਹ ਆਪਣੇ ਸਰੀਰ ਨੂੰ ਜਾਣਦਾ ਹੈ ਅਤੇ ਜੇਕਰ ਉਹ ਟ੍ਰੇਨਿੰਗ ਕਰ ਰਿਹਾ ਹੈ ਤਾਂ ਉਸ ਦੇ ਆਪਣੇ ਪੂਰੇ ਦਿਨ ਸਬੰਧੀ 100 ਸਵਾਲ ਹੋਣਗੇ। ਜਦੋਂ ਉਸ ਨੂੰ ਜਵਾਬ ਮਿਲ ਜਾਵੇਗਾ ਤਾਂ ਉਹ ਉਸ ਨੂੰ ਗੰਭੀਰਤਾ ਨਾਲ ਉਸ ਦਾ ਪਾਲਣ ਕਰਦਾ ਹੈ। ਸ਼ੰਮੀ ਪਿਛਲੇ ਸੈਸ਼ਨ ਵਿਚ ਸੱਟ ਕਾਰਨ ਇਕ ਵੀ ਟੈਸਟ ਮੈਚ 'ਚੋਂ ਬਾਹਰ ਨਹੀਂ ਹੋਇਆ। ਭਾਰਤ ਦੇ ਸਾਬਕਾ ਜੂਨੀਅਰ ਦੌੜਾਕ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਇਸ ਨੂੰ ਆਪਣੀ ਸਭ ਤੋਂ ਵੱਡੀ ਉਪਲੱਬਧੀ ਸਮਝਦਾ ਹੈ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸ਼ਾਇਦ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ।


author

Gurdeep Singh

Content Editor

Related News