ਮੁਸ਼ਤਾਕ ਅਲੀ ਦੀ ਕੁਆਰਟਰ ਫਾਈਨਲ ਲਾਈਨ ਅਪ ਤੈਅ

Saturday, Jan 23, 2021 - 12:30 AM (IST)

ਮੁਸ਼ਤਾਕ ਅਲੀ ਦੀ ਕੁਆਰਟਰ ਫਾਈਨਲ ਲਾਈਨ ਅਪ ਤੈਅ

ਅਹਿਮਦਾਬਾਦ– ਸੱਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਟੂਰਨਾਮੈਂਟ ਦੀ ਕੁਆਰਟਰ ਫਾਈਨਲ ਲਾਈਨਅਪ ਤੈਅ ਹੋ ਗਈ ਹੈ ਤੇ ਇਹ ਨਾਕਆਊਟ ਮੁਕਾਬਲੇ ਅਹਿਮਦਾਬਾਦ ਦੇ ਨਵੇਂ ਬਣੇ ਸਰਦਾਰ ਪਟੇਲ ਸਟੇਡੀਅਮ ਵਿਚ ਖੇਡੇ ਜਾਣਗੇ, ਜਿਹੜਾ ਦਰਸ਼ਕਾਂ ਦੀ ਸਮਰੱਥਾ ਦੇ ਲਿਹਾਜ ਨਾਲ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ।
ਮੁਸ਼ਤਾਕ ਅਲੀ ਟੂਰਨਾਮੈਂਟ ਦੇ ਗਰੁੱਪ ਮੁਕਾਬਲੇ 19 ਜਨਵਰੀ ਨੂੰ ਖਤਮ ਹੋਏ ਸਨ। ਕੁਆਰਟਰ ਫਾਈਨਲ ਮੁਕਾਬਲੇ 26 ਤੇ 27 ਜਨਵਰੀ ਨੂੰ ਖੇਡੇ ਜਾਣਗੇ। ਦੋਵੇਂ ਸੈਮੀਫਾਈਨਲ 29 ਜਨਵਰੀ ਨੂੰ ਹੋਣਗੇ ਜਦਕਿ ਫਾਈਨਲ 31 ਜਨਵਰੀ ਨੂੰ ਹੋਵੇਗਾ।
ਕੁਆਰਟਰ ਫਾਈਨਲ ਲਾਈਨਅਪ ਇਸ ਤਰ੍ਹਾਂ ਹੈ–
ਕਰਨਾਟਕ ਬਨਾਮ ਪੰਜਾਬ (ਕੁਆਰਟਰ ਫਾਈਨਲ-1)
ਤਾਮਿਲਨਾਡੂ ਬਨਾਮ ਹਿਮਾਚਲ ਪ੍ਰਦੇਸ਼ (ਕੁਆਰਟਰ ਫਾਈਨਲ-2)
ਹਰਿਆਣਾ ਬਨਾਮ ਬੜੌਦਾ ਕੁਆਰਟਰ ਫਾਈਨਲ-3)
ਬਿਹਾਰ ਬਨਾਮ ਰਾਜਸਥਾਨ (ਕੁਆਰਟਰ ਫਾਈਨਲ -4)

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News