ਹਾਕੀ ਇੰਡੀਆ ਦੇ ਮੁਖੀ ਨੇ ਆਚਾਨਕ ਅਹੁਦੇ ਤੋਂ ਦਿੱਤਾ ਅਸਤੀਫ਼ਾ
Friday, Jul 10, 2020 - 10:51 PM (IST)
ਨਵੀਂ ਦਿੱਲੀ– ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਨੇ ਨਿੱਜੀ ਤੇ ਪਰਿਵਾਰਕ ਕਾਰਣਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ ਸ਼ੁੱਕਰਵਾਰ ਨੂੰ ਹੰਗਾਮੀ ਬੈਠਕ ਕਰਕੇ ਮਣੀਪੁਰ ਦੇ ਗਿਆਨੇਂਦ੍ਰੋ ਨਿੰਗੋਮਬਮ ਨੂੰ ਮੁਸ਼ਤਾਕ ਅਹਿਮਦ ਦੇ ਸਥਾਨ 'ਤੇ ਕਾਰਜਕਾਰੀ ਮੁਖੀ ਨਿਯੁਕਤ ਕਰ ਦਿੱਤਾ। ਮੁਸ਼ਤਾਕ ਅਹਿਮਦ 2018 ਵਿਚ ਮੁਖੀ ਬਣਿਆ ਸੀ। ਕਾਰਜਕਾਰੀ ਬੋਰਡ ਨੇ ਮੁਸ਼ਤਾਕ ਦਾ ਧੰਨਵਾਦ ਕੀਤਾ। ਉਹ 2009 ਤੋਂ 2014 ਤੱਕ ਮਣੀਪੁਰ ਹਾਕੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹੇ ਅਤੇ 2014 ਤੋਂ 2018 ਤੱਕ ਪ੍ਰਧਾਨ ਵੀ ਰਹੇ।