ਇਸ ਪਾਕਿ ਗੇਂਦਬਾਜ਼ ਦੀ ਬੇਟੀ ਦੇ ਕਪੜਿਆਂ ''ਤੇ ਖੜੇ ਹੋਏ ਸਵਾਲ (ਵੀਡੀਓ)

Saturday, May 23, 2020 - 12:42 PM (IST)

ਇਸ ਪਾਕਿ ਗੇਂਦਬਾਜ਼ ਦੀ ਬੇਟੀ ਦੇ ਕਪੜਿਆਂ ''ਤੇ ਖੜੇ ਹੋਏ ਸਵਾਲ (ਵੀਡੀਓ)

ਨਵੀਂ ਦਿੱਲੀ : ਅਹਿਮਦ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਮੁਸ਼ਤਾਕ ਅਹਿਮਦ ਸੁੱਤੇ ਹੋਏ ਹਨ ਅਤੇ ਉਸ ਦੀ ਬੈਟੀ ਉਸ ਨੂੰ ਲਿਪਸਟਿਕ ਲਗਾ ਰਹੀ ਹੈ। ਹਾਲਾਂਕਿ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਪਸੰਦ ਨਹੀਂ ਆ ਰਹੀ। ਉਹ ਮੁਸ਼ਤਾਕ ਅਹਿਮਦ ਅਤੇ ਉਸ ਦੀ ਬੇਟੀ ਨੂੰ ਟ੍ਰੋਲ ਕਰਨ ਤੋਂ ਬਾਜ਼ ਨਹੀਂ ਆ ਰਹੇ।

View this post on Instagram

Mushtaq Ahmed's daughter putting on lipstick on her father 😀 VC: Mushtaq Ahmed #Cricket #Pakistan #MushtaqAhmed #Father #Daughter

A post shared by Khel Shel (@khelshel) on

ਲੋਕਾਂ ਨੇ ਮੁਸ਼ਤਾਕ ਦੀ ਬੇਟੀ ਦਾ ਕੀਤਾ ਵਿਰੋਧ
ਮੁਸ਼ਤਾਕ ਅਹਿਮਦ ਦੀ ਬੇਟੀ ਦਾ ਨਾਂ ਸੁਮਿਆ ਹੈ ਜੋ ਕਿ ਆਪਣੇ ਪਿਤਾ ਦੇ ਨਾਲ ਘਰ ਵਿਚ ਖੇਡ ਰਹੀ ਹੈ। ਵੀਡੀਓ ਵਿਚ ਦਿਸ ਰਿਹਾ ਹੈ ਕਿ ਮੁਸ਼ਤਾਕ ਅਹਿਮਦ ਸੁੱਤੇ ਹੋਏ ਹਨ ਅਤੇ ਉਹ ਆਪਣੇ ਪਿਤਾ ਦੇ ਬੁੱਲਾਂ 'ਤੇ ਲਿਪਸਟਿਕ ਲਗਾ ਰਹੀ ਹੈ ਪਰ ਕੁਝ ਪ੍ਰਸ਼ੰਸਕ ਸੁਮਿਆ ਦੇ ਕਪੜਿਆਂ 'ਤੇ ਸਵਾਲ ਖੜੇ ਕਰ ਰਹੇ ਹਨ। ਪ੍ਰਸ਼ੰਸਕਾਂ ਮੁਤਾਬਕ ਸੁਮਿਆ ਨੇ ਸਹੀ ਕਪੜੇ ਨਹੀਂ ਪਹਿਨੇ ਹਨ। ਇਕ ਪ੍ਰਸ਼ੰਸਕ ਨੇ ਤਾਂ ਇਹ ਤਕ ਕੁਮੈਂਟ ਕਰ ਦਿੱਤਾ ਕਿ ਲੋਕਾਂ ਨੂੰ ਦੀਨ ਦੀ ਗੱਲ ਸਿਖਾਉਣ ਵਾਲੇ ਮੁਸ਼ਤਾਕ ਖੁਦ ਆਪਣੀ ਬੇਟੀ ਨੂੰ ਨਹੀਂ ਸੰਭਾਲ ਪਾ ਰਹੇ। ਦੱਸ ਦਈਏ ਕਿ ਮੁਸ਼ਤਾਕ ਦੀ ਬੇਟੀ ਅਜੇ ਕਾਫੀ ਛੋਟੀ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨੀ ਲੋਕ ਉਸ ਦੇ ਕਪੜਿਆਂ 'ਤੇ ਸਵਾਲ ਖੜੇ ਕਰ ਰਹੇ ਹਨ। 

ਕਰੀਅਰ
ਮੁਸ਼ਤਾਕ ਅਹਿਮਦ ਨੇ ਪਾਕਿਸਾਤਨ ਕ੍ਰਿਕਟ ਬੋਰਡ ਦੀ ਇੰਨੀ ਸੇਵਾ ਕੀਤੀ ਹੈ ਪਰ ਉੱਥੇ ਦੇ ਲੋਕ ਉਸ ਦੀ ਬੇਟੀ 'ਤੇ ਸਵਾਲ ਖੜੇ ਕਰ ਰਹੇ ਹਨ। ਮੁਸ਼ਤਾਕ ਅਹਿਮਦ ਨੇ 185 ਟੈਸਟ ਅਤੇ 161 ਵਨ ਡੇ ਵਿਕਟਾਂ ਹਾਸਲ ਕੀਤੀਆਂ ਹਨ। ਉੱਥੇ ਹੀ ਫਰਸਟ ਕਲਾਸ ਵਿਚ ਉਸ ਦੇ ਨਾਂ 1407 ਵਿਕਟਾਂ ਹਨ।


author

Ranjit

Content Editor

Related News