ਆਬੂਧਾਬੀ ਮਾਸਟਰਸ ''ਚ ਮੁਰਲੀ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ ਬਰਕਰਾਰ

08/09/2019 8:47:30 PM

ਆਬੂਧਾਬੀ (ਨਿਕਲੇਸ਼ ਜੈਨ)— 26ਵੇਂ ਆਬੂਧਾਬੀ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਰਾਊਂਡ-7 ਤੋਂ ਬਾਅਦ ਅੰਕ ਸੂਚੀ ਦੀ ਸਥਿਤੀ ਵਿਚ ਜ਼ਿਆਦਾ ਬਦਲਾਅ ਨਹੀਂ ਆਇਆ। ਪਹਿਲੇ ਟੇਬਲ 'ਤੇ ਆਪਣੇ ਸਾਰੇ 6 ਮੁਕਾਬਲੇ ਜਿੱਤ ਕੇ ਪਹਿਲੇ ਸਥਾਨ 'ਤੇ ਚੱਲ ਰਹੇ ਜਾਰਜੀਆ ਦੇ ਜੋਬਾਵਾ ਬਾਦੁਰ ਨੇ 7ਵੇਂ ਰਾਊਂਡ ਵਿਚ ਚੀਨ ਦੇ ਦੂਜੇ ਸੀਡ ਨੀ ਹੂਆ ਨਾਲ ਡਰਾਅ ਖੇਡਦੇ ਹੋਏ 6.5 ਅੰਕਾਂ ਨਾਲ ਆਪਣੀ ਸਿੰਗਲਜ਼ ਬੜ੍ਹਤ ਬਰਕਰਾਰ ਰੱਖੀ ਹੈ। ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਜੋਬਾਵਾ ਨੇ ਸਲਾਵ ਡਿਫੈਂਸ ਓਪਨਿੰਗ ਵਿਚ 38 ਚਾਲਾਂ ਵਿਚ ਡਰਾਅ ਖੇਡਿਆ।
ਉਥੇ ਹੀ ਦੂਜੇ ਟੇਬਲ 'ਤੇ ਪੋਲੈਂਡ ਦੇ ਸੋਕੋ ਬਾਰਟੋਸਜ ਨਾਲ ਭਾਰਤ ਦੇ ਮੁਰਲੀ ਕਾਰਤੀਕੇਅਨ ਨੇ ਵੀ ਆਪਣਾ ਮੁਕਾਬਲਾ ਡਰਾਅ ਖੇਡਿਆ। ਸਫੈਦ ਮੋਹਰਿਆਂ ਨਾਲ ਖੇਡ ਰਿਹਾ ਮੁਰਲੀ ਸੋਕੋ ਦੇ ਫ੍ਰੈਂਚ ਡਿਫੈਂਸ ਨੂੰ ਪਾਰ ਨਹੀਂ ਪਾ ਸਕਿਆ ਅਤੇ ਮੁਕਾਬਲਾ 42 ਚਾਲਾਂ ਵਿਚ ਡਰਾਅ ਰਿਹਾ, ਜਿਸ ਨਾਲ ਮੁਰਲੀ ਦੂਜੇ ਸਥਾਨ 'ਤੇ ਬਰਕਰਾਰ ਹੈ। ਹਾਲਾਂਕਿ ਭਾਰਤ ਨੂੰ 2 ਝਟਕੇ ਲੱਗੇ ਜਦੋਂ ਵੈਭਵ ਸੂਰੀ ਪੋਲੈਂਡ ਦੇ ਬਰਤੇਲ ਮਾਤੇਓਜਸ ਨਾਲ ਅਤੇ ਆਰੀਅਨ ਚੋਪੜਾ  ਰੂਸ ਦੇ ਮਿਖਾਇਲ ਐਂਟੀਪੋਵ ਤੋਂ ਹਾਰ ਗਿਆ। ਹਾਲਾਂਕਿ ਦੀਪ ਸੇਨਗੁਪਤਾ ਨੇ ਤੁਰਕੀ ਦੇ ਚੋਟੀ ਦੇ ਖਿਡਾਰੀ ਯਿਲਮਾਜ ਮੁਸਤਫਾ ਨੂੰ ਹਰਾਉਂਦਿਆਂ ਚੰਗੀ ਵਾਪਸੀ ਕੀਤੀ।
7 ਰਾਊਂਡਾਂ ਤੋਂ ਬਾਅਦ ਜਾਰਜੀਆ ਦੇ ਜੋਬਾਵਾ ਬਾਦੁਰ 6.5 ਅੰਕਾਂ ਨਾਲ ਪਹਿਲੇ ਸਥਾਨ 'ਤੇ, ਭਾਰਤ ਦਾ ਮੁਰਲੀ ਕਾਰਤੀਕੇਅਨ, ਚੀਨ ਦਾ ਨੀ ਹੂਆ, ਰੂਸ ਦਾ ਮਿਖਾਇਲ ਐਂਟੀਪੋਵ, ਪੋਲੈਂਡ ਦਾ ਬਾਰਟੋਸਜ 5.5 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ।


Gurdeep Singh

Content Editor

Related News