KKR v MI : ਕੋਲਕਾਤਾ ਦੀ ਧਮਾਕੇਦਾਰ ਜਿੱਤ, ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ
Thursday, Sep 23, 2021 - 11:06 PM (IST)
ਆਬੂ ਧਾਬੀ- ਨਵੇਂ ਖਿਡਾਰੀ ਵੈਂਕਟੇਸ਼ ਅਈਅਰ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਟਰਜ਼ ਨੇ ਆਈ. ਪੀ. ਐੱਲ. ਦੇ ਇਸ ਸੈਸ਼ਨ ਦੇ ਬਹਾਲ ਹੋਣ ਤੋਂ ਬਾਅਦ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਅਤੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਟਾਪ-4 'ਚ ਜਗ੍ਹਾ ਬਣਾ ਲਈ। ਮੁੰਬਈ ਦੀ ਇਹ ਲਗਾਤਾਰ ਦੂਜੀ ਹਾਰ ਸੀ। ਆਪਣਾ ਦੂਜਾ ਆਈ. ਪੀ. ਐੱਲ. ਖੇਡ ਰਹੇ ਅਈਅਰ ਨੇ 30 ਗੇਂਦਾਂ ਵਿਚ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਉੱਥੇ ਹੀ ਰਾਹੁਲ ਤ੍ਰਿਪਾਠੀ ਨੇ 42 ਗੇਂਦਾਂ 'ਤੇ ਅਜੇਤੂ 74 ਦੌੜਾਂ ਬਣਾਈਆਂ। ਕੇ. ਕੇ. ਆਰ ਨੇ ਮੁੰਬਈ ਨੂੰ 6 ਵਿਕਟਾਂ 'ਤੇ 155 ਦੌੜਾਂ 'ਤੇ ਰੋਕਣ ਤੋਂ ਬਾਅਦ 28 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਉੱਥੇ ਹੀ ਕਵਿੰਟਨ ਡੀ ਕਾਕ ਦੇ ਅਰਧ ਸੈਂਕੜੇ ਦੇ ਬਾਵਜੂਦ ਮੁੰਬਈ ਇੰਡੀਅਨਜ਼ 6 ਵਿਕਟਾਂ 'ਤੇ 155 ਦੌੜਾਂ ਹੀ ਬਣਾ ਸਕੀ ਸੀ। ਕੇ. ਕੇ. ਆਰ. ਦੇ ਗੇਂਦਬਾਜ਼ਾਂ ਨੇ ਆਖਰੀ 10 ਓਵਰਾਂ ਵਿਚ ਸਿਰਫ 75 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ
ਸ਼ੁਭਮਨ ਗਿੱਲ ਤੇ ਅਈਅਰ ਨੇ ਕੇ.ਕੇ.ਆਰ. ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਟ੍ਰੇਂਟ ਬੋਲਟ ਤੇ ਐਡਮ ਮਿਲਨੇ ਦੇ ਪਹਿਲੇ ਦੋ ਓਵਰਾਂ ਵਿਚ 15-15 ਦੌੜਾਂ ਬਣਾਈਆਂ। ਤੀਜੇ ਓਵਰ ਵਿਚ ਜਸਪ੍ਰੀਤ ਬੁਮਰਾਹ ਨੇ ਗਿੱਲ ਨੂੰ ਆਊਟ ਕੀਤਾ। ਇਸ ਤੋਂ ਬਾਅਦ ਅਈਅਰ ਤੇ ਤ੍ਰਿਪਾਠੀ ਨੇ 88 ਦੌੜਾਂ ਦੀ ਸਾਂਝੇਦਾਰੀ ਕਰਕੇ ਕੇ. ਕੇ. ਆਰ. ਦੀ ਜਿੱਤ ਤੈਅ ਕਰ ਦਿੱਤੀ। ਇਸ ਤੋਂ ਪਹਿਲਾਂ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ 30 ਗੇਂਦਾਂ 'ਤੇ 33 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਇੰਗਲੈਂਡ ਵਿਚ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਰੋਹਿਤ ਚੇਨਈ ਸੁਪਰ ਕਿੰਗਜ਼ ਵਿਰੁੱਧ ਪਹਿਲਾ ਮੈਚ ਨਹੀਂ ਖੇਡ ਸਕਿਆ ਸੀ। ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਲਗਾਤਾਰ ਦੂਜੇ ਮੈਚ ਵਿਚੋਂ ਬਾਹਰ ਰਿਹਾ, ਜਿਸ ਨਾਲ ਉਸਦੀ ਫਿੱਟਨੈੱਸ 'ਤੇ ਸਵਾਲ ਉੱਠਣ ਲੱਗੇ ਹਨ।
ਰੋਹਿਤ ਨੇ ਚੌਥੇ ਓਵਰ ਵਿਚ ਸਪਿਨਰ ਵਰੁਣ ਚੱਕਰਵਤੀ ਨੂੰ ਲਗਾਤਾਰ ਦੋ ਚੌਕੇ ਲਾਏ। ਦੂਜੇ ਪਾਸੇ ਡੀ ਕਾਕ ਨੇ 42 ਗੇਂਦਾਂ 'ਤੇ 55 ਦੌੜਾਂ ਦੀ ਪਾਰੀ ਖੇਡੀ। ਉਸ ਨੇ ਲਾਕੀ ਫਰਗਿਊਸ਼ਨ ਨੂੰ ਮੈਚ ਦਾ ਪਹਿਲਾ ਛੱਕਾ ਲਾਇਆ। ਛੇਵੇਂ ਓਵਰ ਵਿਚ ਪ੍ਰਸਿੱਧ ਕ੍ਰਿਸ਼ਣਾ ਨੂੰ ਡੀ ਕਾਕ ਨੇ ਉਸਦੇ ਪਹਿਲੇ ਹੀ ਓਵਰ ਵਿਚ ਦੋ ਛੱਕੇ ਲਾ ਕੇ 16 ਦੌੜਾਂ ਲਈਆਂ। ਉਸ ਸਮੇਂ ਸਕੋਰ ਬਿਨਾਂ ਕਿਸੇ ਨੁਕਸਾਨ ਦੇ 55 ਦੌੜਾਂ ਸੀ। ਪੋਲਾਰਡ ਨੇ ਆਖਰੀ ਪੰਜ ਓਵਰਾਂ ਵਿਚ ਵੱਡੀਆਂ ਸ਼ਾਟਾ ਖੇਡ ਕੇ ਟੀਮ ਨੂੰ 150 ਦੇ ਪਾਰ ਪਹੁੰਚਾਇਆ। ਆਖਰੀ ਓਵਰ ਵਿਚ ਫਰਗਿਊਸ਼ਨ ਨੇ ਪੋਲਾਰਡ ਤੇ ਕਰੁਣਾਲ ਪੰਡਯਾ ਦੀਆਂ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ
ਪਲੇਇੰਗ ਇਲੈਵਨ :-
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਕੀਰੋਨ ਪੋਲਾਰਡ, ਸੌਰਭ ਤਿਵਾਰੀ, ਕਰੁਣਾਲ ਪੰਡਯਾ, ਐਡਮ ਮਿਲਨੇ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਟ੍ਰੈਂਟ ਬੋਲਟ।
ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਈਓਨ ਮੌਰਗਨ (ਕਪਤਾਨ), ਆਂਦਰੇ ਰਸੇਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ, ਲੌਕੀ ਫਰਗੂਸਨ, ਵਰੁਣ ਚੱਕਰਵਰਤੀ, ਪ੍ਰਸਿਧ ਕ੍ਰਿਸ਼ਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।