MI v DC : ਦਿੱਲੀ ਵਿਰੁੱਧ ਮੁਕਾਬਲੇ ਦੌਰਾਨ ਮੁੰਬਈ ਦੀਆਂ ਨਜ਼ਰਾਂ ਵਾਪਸੀ ''ਤੇ
Saturday, Oct 02, 2021 - 03:37 AM (IST)
ਸ਼ਾਰਜਾਹ- ਆਪਣੇ ਪਿਛਲੇ ਮੁਕਾਬਲੇ ਵਿਚ ਹਾਰ ਝੱਲ ਚੁੱਕੀ ਦਿੱਲੀ ਕੈਪੀਟਲਸ ਦੀ ਟੀਮ ਸ਼ਨੀਵਾਰ ਨੂੰ ਜਦੋਂ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਵਿਰੁੱਧ ਮੁਕਾਬਲੇ ਵਿਚ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਟੀਮ ਵਿਰੁੱਧ ਜਿੱਤ ਦਰਜ ਕਰਕੇ ਪਲੇਅ ਆਫ ਵਿਚ ਆਪਣੀ ਜਗ੍ਹਾ ਅਧਿਕਾਰਤ ਤੌਰ 'ਤੇ ਪੱਕੀ ਕਰਨ 'ਤੇ ਲੱਗੀਆਂ ਹੋਣਗੀਆਂ ਜਦਕਿ ਮੁੰਬਈ ਦੀ ਟੀਮ ਆਪਣੇ ਪਿਛਲੇ ਮੁਕਾਬਲੇ ਵਿਚ ਜਿੱਤ ਤੋਂ ਉਤਸ਼ਾਹਿਤ ਹੋ ਕੇ ਪਲੇਅ ਆਫ ਦੀ ਆਪਣੀ ਦਾਅਵੇਦਾਰੀ ਨੂੰ ਪੁਖਤਾ ਕਰਨਾ ਚਾਹੇਗੀ। ਦਿੱਲੀ ਦੀ ਟੀਮ 11 ਮੈਚਾ ਵਿਚੋਂ 8 ਜਿੱਤ ਕੇ 16 ਅੰਕਾਂ ਨਾਲ ਪਲੇਅ ਆਫ ਵਿਚ ਜਗ੍ਹਾ ਬਣਾਉਣ ਅਤੇ ਚੋਟੀ ਦੀਆਂ ਦੋ ਟੀਮਾਂ ਵਿਚ ਆਪਣੀ ਜਗ੍ਹਾ ਪੱਕੀ ਕਰਨ ਲਈ ਉਸ ਨੂੰ ਆਪਣੇ ਬਾਕੀ ਤਿੰਨੇ ਮੈਚਾਂ ਵਿਚੋਂ ਸਿਰਫ ਇਕ ਜਿੱਤ ਦੀ ਲੋੜ ਹੈ। ਪਿਛਲੀ ਵਾਰ ਦੀ ਫਾਈਨਲਲਿਸਟ ਦਿੱਲੀ ਆਪਣੇ ਇਸ ਟੀਚੇ ਨੂੰ ਮੁੰਬਈ ਵਿਰੁੱਧ ਹੀ ਪੂਰੀ ਕਰਨਾ ਚਾਹੇਗੀ ਤਾਂ ਕਿ ਬਚੇ ਦੋ ਮੈਚਾਂ ਵਿਚ ਅਗਰ-ਮਗਰ ਦੀ ਕੋਈ ਸਥਿਤੀ ਨਾ ਰਹੇ।
ਇਹ ਖ਼ਬਰ ਪੜ੍ਹੋ- ਦੂਜੇ ਦਿਨ ਵੀ ਖਰਾਬ ਮੌਸਮ ਪਰ ਮੰਧਾਨਾ ਨੇ ਲਗਾਇਆ ਇਤਿਹਾਸਕ ਸੈਂਕੜਾ
ਦੂਜੇ ਪਾਸੇ ਮੁੰਬਈ 11 ਮੈਚਾਂ ਵਿਚੋਂ 5 ਜਿੱਤਾਂ ਤੇ 10 ਅੰਕਾਂ ਨਾਲ ਅੰਕ ਸੂਚੀ ਵਿਚ 5ਵੇਂ ਸਥਾਨ 'ਤੇ ਹੈ। ਪਲੇਅ ਆਫ ਵਿਰੁੱਧ ਜਾਣ ਲਈ ਮੁੰਬਈ ਨੂੰ ਆਪਣੇ ਬਚੇ ਬਾਕੀ ਤਿੰਨੇ ਮੈਚ ਜਿੱਤਣੇ ਜ਼ਰੂਰੀ ਹਨ। ਦਿੱਲੀ ਵਿਰੁੱਧ ਹਾਰ ਨਾਲ ਉਸਦਾ ਸਮੀਕਰਣ ਗੜਬੜਾ ਸਕਦਾ ਹੈ। 5 ਵਾਰ ਦੀ ਚੈਂਪੀਅਨ ਮੁੰਬਈ ਹਰ ਹਾਲ ਵਿਚ ਦਿੱਲੀ ਨੂੰ ਹਰਾਉਣਾ ਚਾਹੇਗੀ ਤਾਂ ਕਿ ਉਹ ਪਲੇਅ ਆਫ ਵਿਚ ਆਪਣੀ ਦਾਅਵੇਦਾਰੀ ਨੂੰ ਹੁਣ ਤੋਂ ਹੀ ਮਜ਼ਬੂਤੀ ਦੇ ਸਕੇ।
ਇਹ ਖ਼ਬਰ ਪੜ੍ਹੋ-ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।