ਮੁੰਬਈ ਨੇ ਵੱਡੀ ਰਕਮ ਖ਼ਰਚ ਕਰ ਜੋਫਰਾ ਆਰਚਰ ਨੂੰ ਖ਼ਰੀਦਿਆ, ਜਾਣੋ ਕਿਹੋ ਜਿਹਾ ਹੈ ਉਨ੍ਹਾਂ ਦਾ IPL ''ਚ ਪ੍ਰਦਰਸ਼ਨ
Sunday, Feb 13, 2022 - 05:53 PM (IST)
ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਮੈਗਾ ਆਕਸ਼ਨ 'ਚ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਜੋਫਰਾ ਆਰਚਰ ਨੂੰ ਮੁੰਬਈ ਇੰਡੀਅਨਜ਼ ਨੇ ਸਭ ਤੋਂ ਵੱਡੀ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਆਕਸ਼ਨ ਦੇ ਦੌਰਾਨ ਮੁੰਬਈ ਇੰਡੀਅਨਜ਼ ਦੀ ਫ੍ਰੈਂਚਾਈਜ਼ੀ ਨੇ ਆਰਚਰ ਨੂੰ 8 ਕਰੋੜ ਰੁਪਏ 'ਚ ਖ਼ਰੀਦ ਲਿਆ ਹੈ। ਆਰਚਰ ਨੂੰ ਆਪਣੀ ਟੀਮ 'ਚ ਸ਼ਾਮਲ ਕਰਕੇ ਮੁੰਬਈ ਨੇ ਆਪਣੀ ਗੇਂਦਬਾਜ਼ੀ ਨੂੰ ਮਜ਼ਬੂਤ ਕਰ ਲਿਆ ਹੈ। ਜਸਪ੍ਰੀਤ ਬੁਮਰਾਹ ਦੇ ਨਾਲ ਹੁਣ ਆਰਚਰ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦੇ ਦਿਖਾਈ ਦੇਣਗੇ।
ਇਹ ਵੀ ਪੜ੍ਹੋ : ਸ਼ਿਵਮ ਦੁਬੇ ਦੇ ਘਰ ਆਈ ਦੋਹਰੀ ਖ਼ੁਸ਼ੀ, ਪਿਤਾ ਬਣੇ ; ਚੇਨਈ ਸੁਪਰ ਕਿੰਗਜ਼ ਨੇ 4 ਕਰੋੜ 'ਚ ਖ਼ਰੀਦਿਆ
ਜੋਫਰਾ ਆਰਚਰ ਆਪਣੀ ਤੇਜ਼ ਸਪੀਡ ਤੇ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਆਈ. ਪੀ .ਐੱਲ. 'ਚ ਆਰਚਰ ਅਜੇ ਤਕ ਤਿੰਨ ਸੀਜ਼ਨ ਖੇਡ ਚੁੱਕੇ ਹਨ। ਇਨ੍ਹਾਂ ਤਿੰਨੇ ਸੀਜ਼ਨ 'ਚ ਆਰਚਰ ਨੇ ਆਪਣੀ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਨਾਲ ਵੀ ਪ੍ਰਭਾਵਿਤ ਕੀਤਾ ਹੈ। ਇਹੋ ਕਾਰਨ ਹੈ ਕਿ 2 ਕਰੋੜ ਰੁਪਏ ਦੀ ਬੇਸ ਪ੍ਰਾਈਜ਼ ਵਾਲੇ ਆਰਚਰ 'ਤੇ ਮੁੰਬਈ ਨੇ 8 ਕਰੋੜ ਰੁਪਏ ਦੀ ਵੱਡੀ ਰਕਮ ਖ਼ਰਚ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਨਾਲ ਜੁੜੇ ਡੇਵਿਡ ਵਾਰਨਰ, ਫ੍ਰੈਂਚਾਈਜ਼ੀ ਸਹਿ-ਮਾਲਕ ਜਿੰਦਲ ਨੇ ਕਹੀ ਇਹ ਗੱਲ
ਦੇਖੋ ਜੋਫਰਾ ਆਰਚਰ ਦਾ ਆਈ. ਪੀ. ਐੱਲ. ਪ੍ਰਦਰਸ਼ਨ
2018 : 15 ਵਿਕਟਾਂ, 8.37 ਇਕੋਨਮੀ
2019 : 11 ਵਿਕਟਾਂ, 6.70 ਇਕੋਨਮੀ
2020 : 20 ਵਿਕਟਾਂ, 6.56 ਇਕੋਨਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।