Mumbai Marathon: 'ਬ੍ਰੇਨ ਟਿਊਮਰ' ਤੋਂ ਜੂਝਣ ਦੇ ਬਾਅਦ ਸ਼ਿਆਮਲੀ ਸਿੰਘ ਨੇ ਜਿੱਤਿਆ ਕਾਂਸੀ ਤਮਗਾ

Sunday, Jan 21, 2024 - 05:47 PM (IST)

Mumbai Marathon: 'ਬ੍ਰੇਨ ਟਿਊਮਰ' ਤੋਂ ਜੂਝਣ ਦੇ ਬਾਅਦ ਸ਼ਿਆਮਲੀ ਸਿੰਘ ਨੇ ਜਿੱਤਿਆ ਕਾਂਸੀ ਤਮਗਾ

ਮੁੰਬਈ— ਪੱਛਮੀ ਬੰਗਾਲ ਦੀ ਸ਼ਿਆਮਲੀ ਸਿੰਘ ਨੇ ਸਾਰੀਆਂ ਮੁਸ਼ਕਲਾਂ ਤੋਂ ਪਾਰ ਪਾਉਂਦੇ ਹੋਏ ਐਤਵਾਰ ਨੂੰ ਟਾਟਾ ਮੁੰਬਈ ਮੈਰਾਥਨ 'ਚ ਕਾਂਸੀ ਦਾ ਤਮਗਾ ਜਿੱਤਿਆ ਜਦਕਿ ਕੁਝ ਸਾਲ ਪਹਿਲਾਂ ਉਸ ਦੇ ਬ੍ਰੇਨ ਟਿਊਮਰ ਦੀ ਸਰਜਰੀ ਹੋਈ ਸੀ। ਚਾਰ ਸਾਲ ਪਹਿਲਾਂ ਇਸੇ ਮੁਕਾਬਲੇ 'ਚ 42 ਕਿਲੋਮੀਟਰ ਦੀ ਦੂਰੀ 'ਤੇ ਅੱਧਾ ਰਸਤਾ ਤੈਅ ਕਰਕੇ ਸ਼ਿਆਮਲੀ ਨੇ ਉਲਟੀਆਂ ਦੀ ਸ਼ਿਕਾਇਤ ਕੀਤੀ ਸੀ। ਉਸ ਦੇ ਪਤੀ ਸੰਤੋਸ਼ ਸਿੰਘ ਅਤੇ ਉਸ ਨੇ ਦੇਖਿਆ ਕਿ ਅਜਿਹਾ ਲਗਾਤਾਰ ਹੋ ਰਿਹਾ ਸੀ। ਵੱਖ-ਵੱਖ ਹਸਪਤਾਲਾਂ 'ਚ ਕਈ ਟੈਸਟਾਂ ਤੋਂ ਬਾਅਦ ਉਸ ਨੂੰ ਸਮੱਸਿਆ ਦਾ ਕਾਰਨ ਪਤਾ ਲੱਗਾ ਜੋ 'ਬ੍ਰੇਨ ਟਿਊਮਰ' ਸੀ।

ਇਹ ਵੀ ਪੜ੍ਹੋ : ਸਾਨੀਆ ਨੇ ਤਲਾਕ ਦੀ ਕੀਤੀ ਪੁਸ਼ਟੀ, ਸ਼ੋਏਬ ਨੂੰ ਨਵੇਂ ਸਫ਼ਰ ਲਈ ਦਿੱਤੀਆਂ ਸ਼ੁਭਕਾਮਨਾਵਾਂ

ਸੰਤੋਸ਼ ਨੇ ‘ਗੋਲਡ ਲੇਬਲ ਰੇਸ’ ਦੇ 19ਵੇਂ ਪੜਾਅ ਤੋਂ ਬਾਅਦ ਮੀਡੀਆ ਨੂੰ ਦੱਸਿਆ, ‘ਉਸ ਨੇ ਟੀ. ਸੀ. ਐਸ. ਦੌੜ ਵਿੱਚ ਹਿੱਸਾ ਲਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ। ਫਿਰ ਉਸਨੇ ਮੁੰਬਈ ਵਿੱਚ ਭਾਗ ਲਿਆ। 25-26 ਕਿਲੋਮੀਟਰ ਬਾਅਦ ਉਸ ਨੂੰ ਉਲਟੀਆਂ ਆਉਣ ਲੱਗੀਆਂ। ਦਿਮਾਗ 'ਤੇ ਦਬਾਅ ਵਧ ਜਾਂਦਾ ਸੀ ਪਰ ਸਾਨੂੰ ਪਤਾ ਨਹੀਂ ਸੀ। ਉਸ ਨੂੰ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਸੰਤੋਸ਼ ਨੇ ਕਿਹਾ ਕਿ ਪਰ ਸ਼ਿਆਮਲੀ ਆਪਣੇ ਟੀਚੇ 'ਤੇ ਅੜੀ ਰਹੀ ਅਤੇ ਖੁਦ ਨੂੰ ਸੁਧਾਰਦੀ ਰਹੀ।

ਇਹ ਵੀ ਪੜ੍ਹੋ : U19 World Cup : ਭਾਰਤ ਨੇ ਬੰਗਲਾਦੇਸ਼ ’ਤੇ ਵੱਡੀ ਜਿੱਤ ਨਾਲ ਕੀਤਾ ਆਗਾਜ਼

ਸੰਤੋਸ਼ ਨੇ ਕਿਹਾ, 'ਆਪਰੇਸ਼ਨ ਦੌਰਾਨ ਮੈਂ ਵਿਧਾਇਕ ਤੋਂ ਲੈ ਕੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਤੱਕ ਸਾਰਿਆਂ ਨੂੰ ਮੇਲ ਕੀਤਾ, ਪਰ ਮੈਨੂੰ ਕਿਤੋਂ ਵੀ ਕੋਈ ਜਵਾਬ ਨਹੀਂ ਮਿਲਿਆ।' ਸ਼ਿਆਮਲੀ ਨੂੰ ਆਪਣੇ ਪੈਰਾਂ 'ਤੇ ਵਾਪਸ ਆਉਣ ਵਿਚ ਕੁਝ ਸਮਾਂ ਲੱਗਾ ਪਰ ਉਹ ਖੁਸ਼ ਹੈ ਕਿ ਉਸ ਨੂੰ ਸਹੀ ਡਾਕਟਰ ਮਿਲਿਆ ਜੋ ਅਜੇ ਵੀ ਉਸ ਦੀ ਸਿਹਤ 'ਤੇ ਨਜ਼ਰ ਰੱਖਦਾ ਹੈ। ਸੰਤੋਸ਼ ਨੇ ਕਿਹਾ, 'ਅਪਰੇਸ਼ਨ ਕਰਨ ਵਾਲੇ ਡਾਕਟਰ ਨੂੰ ਭਰੋਸਾ ਸੀ ਕਿ ਉਹ ਦੁਬਾਰਾ ਦੌੜਨਾ ਸ਼ੁਰੂ ਕਰ ਦੇਵੇਗੀ ਅਤੇ ਉਸ ਨੇ ਦੌੜਨਾ ਵੀ ਸ਼ੁਰੂ ਕਰ ਦਿੱਤਾ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Tarsem Singh

Content Editor

Related News