IPL 2022 : ਅੱਜ ਮੁੰਬਈ ਦਾ ਸਾਹਮਣਾ ਬੈਂਗਲੁਰੂ ਨਾਲ, ਹੈੱਡ ਟੂ ਹੈੱਡ ਤੇ ਪਲੇਇੰਗ-11 ''ਤੇ ਇਕ ਝਾਤ
Saturday, Apr 09, 2022 - 01:18 PM (IST)
ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 18ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਰਮਿਆਨ ਸ਼ਾਮ 7.30 ਖੇਡਿਆ ਜਾਵੇਗਾ। ਬੈਂਗਲੁਰੂ ਦੀ ਕੋਸ਼ਿਸ਼ ਅੱਜ ਦਾ ਮੁਕਾਬਲਾ ਜਿੱਤ ਕੇ ਪੁਆਇੰਟ ਟੇਬਲ 'ਚ ਹੋਰ ਉੱਪਰ ਜਾਣ ਦੀ ਹੋਵੇਗੀ। ਆਰ. ਸੀ. ਬੀ. ਦੇ ਅਜੇ ਤਕ 3 ਮੈਚ 'ਚ 2 ਜਿੱਤ ਦੇ ਨਾਲ 4 ਅੰਕ ਹਨ। ਇਕ ਹੋਰ ਜਿੱਤ ਉਸ ਨੂੰ ਆਈ. ਪੀ .ਐੱਲ. 2022 ਦੀ ਟਾਪ ਟੀਮਾਂ 'ਚ ਜਗ੍ਹਾ ਦਿਵਾ ਦੇਵੇਗੀ। ਜਦਕਿ ਮੁੰਬਈ ਹਾਰ ਦੀ ਹੈਟ੍ਰਿਕ ਦੇ ਸਦਮੇ ਤੋਂ ਉੱਭਰਨ ਦੀ ਕੋਸ਼ਿਸ਼ ਕਰੇਗੀ।
ਇਹ ਵੀ ਪੜ੍ਹੋ : ਅੱਜ ਦੁਪਹਿਰ ਸਨਰਾਈਜ਼ਰਜ਼ ਦੇ ਸਾਹਮਣੇ ਚੇਨਈ ਦੀ ਚੁਣੌਤੀ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
ਹੈੱਡ ਟੂ ਹੈੱਡ
ਅਜੇ ਤਕ ਮੁੰਬਈ ਤੇ ਬੈਂਗਲੁਰੂ ਦੀਆਂ ਟੀਮਾਂ 29 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਇਸ ਦੌਰਾਨ ਮੁੰਬਈ ਇੰਡੀਅਨਜ਼ ਨੇ 17 ਵਾਰ ਤੇ ਆਰ. ਸੀ. ਬੀ. ਨੇ 12 ਵਾਰ ਜਿੱਤ ਦਰਜ ਕੀਤੀ ਹੈ। ਇਕ ਪਾਰੀ 'ਚ ਬੈਂਗਲੁਰੂ ਨੇ ਮੁੰਬਈ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ 235 ਤੇ ਸਭ ਤੋਂ ਘੱਟ 122 ਦੌੜਾਂ ਬਣਾਈਆਂ ਹਨ। ਮੁੰਬਈ ਨੇ ਬੈਂਗਲੁਰੂ ਵਿਰੁੱਧ ਇਕ ਇਨਿੰਗ 'ਚ ਵਧ ਤੋਂ ਵਧ 213 ਤੇ ਘੱਟੋ-ਘੱਟ 111 ਦੌੜਾਂ ਬਣਾਈਆਂ ਹਨ। ਹਾਲਾਂਕਿ ਮੌਜੂਦਾ ਫਾਰਮ ਨੂੰ ਦੇਖ ਕੇ ਲਗਦਾ ਹੈ ਕਿ ਅੰਕੜੇ ਬਦਲ ਸਕਦੇ ਹਨ।
ਇਹ ਵੀ ਪੜ੍ਹੋ : ਪੈਟ ਕਮਿੰਸ 'ਤੇ ਫ਼ਿਦਾ ਹੋਈ ਜੂਹੀ ਚਾਵਲਾ ਦੀ ਧੀ, ਕਿਹਾ- ਮੇਰਾ ਦਿਲ...
ਟੀਮਾਂ
ਰਾਇਲ ਚੈਲੰਜਰਜ਼ ਬੈਂਗਲੁਰੂ
ਵਿਰਾਟ ਕੋਹਲੀ, ਗਲੇਨ ਮੈਕਸਵੈਲ, ਮੁਹੰਮਦ ਸਿਰਾਜ, ਫਾਫ ਡੁਪਲੇਸਿਸ (ਕਪਤਾਨ), ਹਰਸ਼ਲ ਪਟੇਲ, ਵਾਨਿੰਦੂ ਹਸਰੰਗਾ, ਦਿਨੇਸ਼ ਕਾਰਤਿਕ, ਜੋਸ਼ ਹੇਜ਼ਲਵੁਡ, ਸ਼ਾਹਬਾਜ਼ ਅਹਿਮਦ, ਅਨੁਜ ਰਾਵਤ, ਆਕਾਸ਼ਦੀਪ, ਮਹਿਪਾਲ ਲੋਮਰੋਰ, ਫਿਨ ਏਲੇਨ, ਸ਼ੇਰਫੇਨ ਰਦਰਫੋਰਡ, ਜੇਸਨ ਬੇਹਰੇਨਡਾਰਫ, ਸੁਯਸ਼ ਪ੍ਰਭੁਦੇਸਾਈ, ਚਾਮਾ ਮਿਲਿੰਦ, ਅਨੀਸ਼ਵਰ ਗੌਤਮ, ਕਰਨ ਸ਼ਰਮਾ, ਡੇਵਿਡ ਵਿਲੀ, ਰਜਤ ਪਾਟੀਦਾਰ, ਸਿਧਾਰਥ ਕੌਲ।
ਮੁੰਬਈ ਇੰਡੀਅਨਜ਼
ਰੋਹਿਤ ਸ਼ਰਮਾ (ਕਪਤਾਨ), ਅਨਮੋਲਪ੍ਰਰੀਤ ਸਿੰਘ, ਰਾਹੁਲ ਬੁੱਧੀ, ਰਮਨਦੀਪ ਸਿੰਘ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਬਾਸਿਲ ਥੰਪੀ, ਜਸਪ੍ਰਰੀਤ ਬੁਮਰਾਹ, ਜੈਦੇਵ ਉਨਾਦਕਟ, ਜੋਫਰਾ ਆਰਚਰ, ਮਯੰਕ ਮਾਰਕੰਡੇ, ਮੁਰੂਗਨ ਅਸ਼ਵਿਨ, ਰਿਲੇ ਮੇਰੇਡਿਥ, ਟਾਈਮਲ ਮਿਲਜ਼, ਅਰਸ਼ਦ ਖ਼ਾਨ, ਡੇਨੀਅਲ ਸੈਮਜ਼, ਡੇਵਾਲਡ ਬ੍ਰੇਵਿਸ, ਫੇਬੀਅਨ ਏਲੇਨ, ਕੀਰੋਨ ਪੋਲਾਰਡ, ਸੰਜੇ ਯਾਦਵ, ਆਰੀਅਨ ਜੁਆਲ ਤੇ ਈਸ਼ਾਨ ਕਿਸ਼ਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।