IPL 2022 : ਪੰਜਾਬ ਦੀ ਸ਼ਾਨਦਾਰ ਜਿੱਤ, ਮੁੰਬਈ ਨੂੰ 12 ਦੌੜਾਂ ਨਾਲ ਹਰਾਇਆ
Wednesday, Apr 13, 2022 - 11:28 PM (IST)
ਪੁਣੇ- ਆਈ. ਪੀ. ਐੱਲ. 2022 'ਚ ਮੁੰਬਈ ਇੰਡੀਅਨਜ਼ ਲਗਾਤਾਰ 5ਵਾਂ ਮੁਕਾਬਲਾ ਹਾਰ ਗਈ ਹੈ। ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਮਾਤ ਦਿੱਤੀ ਹੈ। 199 ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਰੋਹਿਤ ਦੀ ਟੀਮ 20 ਓਵਰਾਂ ਵਿਚ 186 ਦੌੜਾਂ ਹੀ ਬਣਾ ਸਕੀ। ਮੁੰਬਈ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਡੇਵਾਲਡ ਬ੍ਰੇਵਿਸ ਨੇ ਬਣਾਈਆਂ। ਉਨ੍ਹਾਂ ਨੇ 25 ਗੇਂਦਾਂ ਵਿਚ 49 ਦੌੜਾਂ ਦੀ ਪਾਰੀ ਖੇਡੀ। ਪੰਜਾਬ ਲਈ ਸਭ ਤੋਂ ਜ਼ਿਆਦਾ ਵਿਕਟਾਂ ਓਡੀਅਨ ਸਮਿਥ ਨੇ ਝਟਕੀਆਂ। ਉਨ੍ਹਾਂ ਨੇ 3 ਓਵਰਾਂ ਵਿਚ 30 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਕ ਵਾਰ ਫਿਰ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਮੈਚ ਵਿਚ ਵੱਡੀ ਪਾਰੀ ਨਹੀਂ ਖੇਡ ਸਕੇ। ਰੋਹਿਤ ਰਬਾਡਾ ਦੀ ਸ਼ਾਟ ਗੇਂਦ ਨੂੰ ਛੱਕੇ ਲਈ ਭੇਜਣਾ ਚਾਹੁੰਦੇ ਸਨ ਪਰ ਗੇਂਦ ਉੱਥੇ ਹੀ, ਉੱਠ ਗਈ ਅਤੇ ਉਹ ਜਿਤੇਸ਼ ਸ਼ਰਮਾ ਨੂੰ ਕੈਚ ਦੇ ਬੈਠੇ। ਉੱਥੇ ਹੀ, ਈਸ਼ਾਨ ਕਿਸ਼ਨ ਸਿਰਫ 3 ਦੌੜਾਂ ਬਣਾ ਕੇ ਵੈਭਵ ਅਰੋੜਾ ਦਾ ਸ਼ਿਕਾਰ ਬਣੇ। ਰੋਹਿਤ ਸ਼ਰਮਾ ਨੇ ਆਪਣੀ ਛੋਟੀ ਪਾਰੀ ਵਿਚ ਹੀ ਇਕ ਵੱਡਾ ਮੁਕਾਮ ਵੀ ਹਾਸਲ ਕਰ ਲਿਆ। ਉਹ ਟੀ-20 ਕ੍ਰਿਕਟ ਵਿਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਤੋਂ ਬਾਅਦ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ।
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਉੱਥੇ ਹੀ ਮੈਚ 'ਚ ਰਾਹੁਲ ਚਾਹਰ ਦੇ 9ਵੇਂ ਓਵਰ ਵਿਚ ਡੇਵਾਲਡ ਬ੍ਰੇਵਿਸ ਨੇ 4 ਗੇਂਦ ਵਿਚ 4 ਛੱਕੇ ਜੜ ਦਿੱਤੇ। ਬੇਬੀ ਏਬੀ ਦੇ ਨਾਂ ਨਾਲ ਮਸ਼ਹੂਰ ਸਾਊਥ ਅਫਰੀਕਾ ਦੇ ਇਸ ਬੱਲੇਬਾਜ਼ ਦੀ ਧੂੰਆਂਧਾਰ ਬੱਲੇਬਾਜ਼ੀ ਦੇ ਦਮ ਉੱਤੇ ਇਸ ਓਵਰ 'ਚ 29 ਦੌੜਾਂ ਬਣੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਕਪਤਾਨ ਮਯੰਕ ਅੱਗਰਵਾਲ ਦੇ ਅਰਧਸੈਂਕੜਿਆਂ ਅਤੇ ਫਿਰ ਜਿਤੇਸ਼ ਸ਼ਰਮਾ ਅਤੇ ਸ਼ਾਹਰੁਖ ਖਾਨ ਦੀਆਂ ਵਿਸਫੋਟਕ ਪਾਰੀਆਂ ਦੀ ਬਦੌਲਤ ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਜ਼ ਖਿਲਾਫ 2022 ਆਈ. ਪੀ. ਐੱਲ. ਦੇ 23ਵੇਂ ਮੈਚ ਵਿਚ ਬੁੱਧਵਾਰ ਨੂੰ 20 ਓਵਰਾਂ ਵਿਚ 5 ਵਿਕਟਾਂ 'ਤੇ 198 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ।
ਪੰਜਾਬ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਜ਼ਬੂਤ ਸ਼ੁਰੂਆਤ ਕੀਤੀ। ਮਯੰਕ ਤੇ ਧਵਨ ਨੇ ਪਹਿਲੇ ਪਾਵਰ ਪਲੇਅ (6 ਓਵਰਾਂ) ਵਿਚ ਬਿਨਾਂ ਕੋਈ ਵਿਕਟ ਗਵਾਏ 65 ਦੌੜਾਂ ਜੋੜੀਆਂ। ਦੋਵਾਂ ਖਿਡਾਰੀਆਂ ਨੇ ਮੁੰਬਈ ਦੇ ਗੇਂਦਬਾਜ਼ਾਂ ਦੀ ਸਖਤ ਪ੍ਰੀਖਿਆ ਲਈ। ਉਹ 100 ਦੌੜਾਂ ਦੀ ਸਾਂਝੇਦਾਰੀ ਵੱਲ ਵੱਧ ਰਹੇ ਸਨ ਕਿ 10ਵੇਂ ਓਵਰ ਦੀ ਤੀਜ਼ੀ ਗੇਂਦ ਅਤੇ 97 ਦੇ ਸਕੋਰ 'ਤੇ ਮਯੰਕ ਦੇ ਰੂਪ ਵਿਚ ਪੰਜਾਬ ਦਾ ਪਹਿਲਾ ਵਿਕਟ ਡਿੱਗ ਗਿਆ। ਇਸ ਤੋਂ ਬਾਅਦ ਧਵਨ ਹਾਲਾਂਕਿ ਇਕ ਨੋਕ 'ਤੇ ਟਿਕੇ ਰਹੇ ਅਤੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਰਹੇ।
ਤੀਜੇ ਨੰਬਰ 'ਤੇ ਖੇਡਣ ਆਏ ਜਾਨੀ ਬੇਅਰਸਟੋ ਅੱਜ ਫਿਰ ਫਾਰਮ ਨਾਲ ਜੂਝਦੇ ਵਿਖੇ ਤੇ ਸਸਤੇ 'ਚ ਆਊਟ ਹੋ ਗਏ। 127 ਦੇ ਸਕੋਰ 'ਤੇ ਪੰਜਾਬ ਦਾ ਇਹ ਦੂਜਾ ਵਿਕਟ ਸੀ। ਇਨਫਾਰਮ ਬੱਲੇਬਾਜ਼ ਲਿਆਮ ਲਿਵਿੰਗਸਟੋਨ ਵੀ ਅੱਜ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਏ। ਪੰਜਾਬ ਨੂੰ ਹਾਲਾਂਕਿ ਵਿਕਟਾਂ ਦੇ ਡਿੱਗਣ ਨਾਲ ਕੋਈ ਮੁਸ਼ਕਿਲ ਨਹੀਂ ਹੋਈ। ਸ਼ਿਖਰ ਇਕ ਨੋਕ 'ਤੇ ਚੌਕੇ-ਛੱਕੇ ਲਾਉਂਦੇ ਰਹੇ, ਜਿਸ ਨਾਲ ਪਾਰੀ ਅੱਗੇ ਵੱਧਦੀ ਰਹੀ। ਇਸ ਵਿਚ 151 ਦੇ ਸਕੋਰ 'ਤੇ ਧਵਨ ਵੀ ਆਊਟ ਹੋ ਗਏ। ਫਿਰ ਆਖਿਰ ਵਿਚ ਜਿਤੇਸ਼ ਸ਼ਰਮਾ ਅਤੇ ਸ਼ਾਹਰੁਖ ਖਾਨ ਨੇ ਮਜ਼ਬੂਤ ਸ਼ੁਰੂਆਤ ਦਾ ਫਾਇਦਾ ਚੁੱਕਦੇ ਹੋਏ ਤਾਬੜਤੋੜ ਅੰਦਾਜ਼ 'ਚ ਬੱਲੇਬਾਜ਼ੀ ਕੀਤੀ। ਦੋਵਾਂ ਬੱਲੇਬਾਜ਼ਾਂ ਨੇ ਆਖਰੀ 3 ਓਵਰਾਂ 'ਚ 47 ਦੌੜਾਂ ਬਣਾਈਆਂ ਅਤੇ ਟੀਮ ਨੂੰ 198 ਦੇ ਵੱਡੇ ਸਕੋਰ ਤੱਕ ਪਹੁੰਚਾਇਆ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਦੋਵਾਂ ਟੀਮਾਂ ’ਚ ਸ਼ਾਮਿਲ ਖਿਡਾਰੀ-
ਮੁੰਬਈ ਇੰਡੀਅਨਜ਼ :- ਰੋਹਿਤ ਸ਼ਰਮਾ (ਕਪਤਾਨ), ਅਨਮੋਲਪ੍ਰੀਤ ਸਿੰਘ, ਰਾਹੁਲ ਬੁੱਧੀ, ਰਮਨਦੀਪ ਸਿੰਘ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਬਾਸਿਲ ਥੰਪੀ, ਰਿਤੀਕ ਸ਼ੌਕੀਨ, ਜਸਪ੍ਰੀਤ ਬੁਮਰਾਹ, ਜੈਦੇਵ ਉਨਾਦਕਟ, ਜੋਫਰਾ ਆਰਚਰ, ਮਯੰਕ ਮਾਰਕੰਡੇ, ਮੁਰੂਗਨ ਅਸ਼ਵਿਨ, ਰਿਲੇ ਮੇਰੇਡਿਥ, ਟਾਈਮਲ ਮਿਲਜ਼, ਅਰਸ਼ਦ ਖ਼ਾਨ, ਡੇਨੀਅਲ ਸੈਮਸ, ਡੇਵਾਲਡ ਬ੍ਰੇਵਿਸ, ਫੇਬੀਅਨ ਏਲੇਨ, ਕੀਰੋਨ ਪੋਲਾਰਡ, ਸੰਜੇ ਯਾਦਵ, ਆਇਰਨ ਜੁਆਲ ਤੇ ਈਸ਼ਾਨ ਕਿਸ਼ਨ।
ਪੰਜਾਬ ਕਿੰਗਜ਼ :- ਸ਼ਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਅਰਸ਼ਦੀਪ ਸਿੰਘ, ਕੈਗਿਸੋ ਰਬਾਡਾ, ਜਾਨੀ ਬੇਰਸਟੋ, ਰਾਹੁਲ ਚਾਹਰ, ਹਰਪ੍ਰੀਤ ਬਰਾੜ, ਐੱਮ ਸ਼ਾਹਰੁਖ਼ ਖ਼ਾਨ, ਪ੍ਰਭਸਿਮਰਨ ਸਿੰਘ, ਜਿਤੇਸ਼ ਸ਼ਰਮਾ, ਇਸ਼ਾਨ ਪੋਰੇਲ, ਲਿਆਮ ਲਿਵਿੰਗਸਟੋਨ, ਓਡੀਅਨ ਸਮਿਥ, ਸੰਦੀਪ ਸ਼ਰਮਾ, ਰਾਜ ਅੰਗਦ ਬਾਵਾ, ਰਿਸ਼ੀ ਧਵਨ, ਪ੍ਰੇਰਕ ਮਾਰਕੰਡੇ, ਵੈਭਵ ਅਰੋੜਾ, ਰਿਤਿਕ ਚੈਟਰਜੀ, ਬਲਤੇਜ ਢਾਂਢਾ, ਅੰਸ਼ ਪਟੇਲ, ਨਾਥਨ ਏਲਿਸ, ਅਥਰਵ ਤਾਇਡੇ, ਭਾਨੁਕਾ ਰਾਜਪਕਸ਼ੇ ਤੇ ਬੇਨੀ ਹਾਵੇਲ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।