MI v KKR : ਜਿੱਤ ਦੀ ਹੈਟ੍ਰਿਕ ਲਈ ਉਤਰੇਗੀ ਮੁੰਬਈ, ਕੋਲਕਾਤਾ ਨੂੰ ਰਹਿਣਾ ਹੋਵੇਗਾ ਸਾਵਧਾਨ

05/09/2022 1:34:46 AM

ਮੁੰਬਈ- ਪਲੇਆਫ ਦੀ ਹੋੜ ਤੋਂ ਬਾਹਰ ਹੋ ਜਾਣ ਤੋਂ ਬਾਅਦ ਲਗਾਤਾਰ 2 ਜਿੱਤਾਂ ਹਾਸਲ ਕਰ ਚੁੱਕੀ ਮੁੰਬਈ ਇੰਡੀਅਨਜ਼ ਸੋਮਵਾਰ ਨੂੰ ਡੀ. ਵਾਈ. ਪਾਟਿਲ ਸਟੇਡੀਅਮ ਵਿਚ ਹੋਣ ਵਾਲੇ ਆਈ. ਪੀ. ਐੱਲ. ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਉਤਰੇਗੀ। ਕੋਲਕਾਤਾ ਦੇ ਵੀ 11 ਮੈਚਾਂ ਵਿਚ 7 ਹਾਰਾਂ ਤੋਂ ਬਾਅਦ 8 ਅੰਕ ਹਨ ਅਤੇ ਪਲੇਆਫ ਦੀਆਂ ਉਮੀਦਾਂ ਲਈ ਉਸ ਨੂੰ ਮੁੰਬਈ ਦੇ ਪਲਟਵਾਰ ਤੋਂ ਸਾਵਧਾਨ ਰਹਿਣਾ ਹੋਵੇਗਾ। ਨੀਲਾਮੀ ਵਿਚ ਸਭ ਤੋਂ ਮਹਿੰਗੀ ਖਰੀਦ ਮੁੰਬਈ ਦੇ ਇਸ਼ਾਨ ਕਿਸ਼ਨ ਨੇ ਫਾਰਮ ਵਿਚ ਵਾਪਸੀ ਦਾ ਇਸ਼ਾਰਾ ਕੀਤਾ ਹੈ। 

ਇਹ ਖ਼ਬਰ ਪੜ੍ਹੋ-  ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ
ਉਨ੍ਹਾਂ ਨੇ ਪਿਛਲੀਆਂ 2 ਪਾਰੀਆਂ 'ਚ 26 (18) ਅਤੇ 45 (29) ਦੌੜਾਂ ਬਣਾਈਆਂ ਹਨ ਅਤੇ ਉਹ ਵੱਡਾ ਸਕੋਰ ਖੜ੍ਹਾ ਕਰਨ ਲਈ ਤਿਆਰ ਹੈ। ਡੀ. ਵਾਈ. ਪਾਟਿਲ ਸਟੇਡੀਅਮ ਵਿਚ ਆਪਣੇ ਪਹਿਲੇ ਮੈਚ ਵਿਚ ਈਸ਼ਾਨ ਨੇ ਅਰਧ ਸੈਂਕੜਾ ਲਾਇਆ ਸੀ। ਕੋਲਕਾਤਾ ਦੇ ਆਲਰਾਊਂਡਰ ਆਂਦਰੇ ਰਸਲ ਨੇ ਇਸ ਸੀਜ਼ਨ ਬੱਲੇ ਅਤੇ ਗੇਂਦ ਨਾਲ ਕਮਾਲ ਕੀਤਾ ਹੈ। ਉਨ੍ਹਾਂ ਨੇ 11 ਮੈਚਾਂ ਵਿਚ 183.78 ਦੇ ਸਟ੍ਰਾਇਕ ਰੇਟ ਨਾਲ 272 ਦੌੜਾਂ ਬਣਾਈਆਂ ਹਨ ਅਤੇ 12 ਵਿਕਟਾਂ ਹਾਸਲ ਕੀਤੀਆਂ ਹਨ। ਜੇਕਰ ਕਿਸੇ ਖਿਡਾਰੀ ਨੇ ਇਸ ਟੂਰਨਾਮੈਂਟ ਵਿਚ ਨਿਰੰਤਰਤਾ ਵਿਖਾਈ ਹੈ ਤਾਂ ਉਹ ਮੁੰਬਈ ਦੇ 19 ਸਾਲਾ ਤਿਲਕ ਵਰਮਾ ਹਨ। ਕੋਲਕਾਤਾ ਨੇ ਇਸ ਸੀਜ਼ਨ ਗੁੱਟ ਦੇ ਸਪਿਨਰਾਂ ਖਿਲਾਫ 24 ਵਿਕਟਾਂ ਗਵਾਈਆਂ ਹਨ ਅਤੇ ਔਸਤ ਵੀ ਸਿਰਫ 9.58 ਦਾ ਰਿਹਾ ਹੈ।

ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Gurdeep Singh

Content Editor

Related News