MI vs CSK : ਮੁੰਬਈ ਤੇ ਚੇਨਈ ਵਿਚਕਾਰ ਹੋਵੇਗੀ ਦਿਲਚਸਪ ਟੱਕਰ

Thursday, Apr 21, 2022 - 10:15 AM (IST)

MI vs CSK : ਮੁੰਬਈ ਤੇ ਚੇਨਈ ਵਿਚਕਾਰ ਹੋਵੇਗੀ ਦਿਲਚਸਪ ਟੱਕਰ

ਮੁੰਬਈ- ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਖਿਤਾਬ ਜਿੱਤਣ ਵਾਲੀਆਂ ਟੀਮਾਂ ਪਰ ਮੌਜੂਦਾ ਸੈਸ਼ਨ ਵਿਚ ਸਭ ਤੋਂ ਹੇਠਾਂ ਚੱਲ ਰਹੀਆਂ ਟੀਮਾਂ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਸ ਵਿਚਕਾਰ ਵੀਰਵਾਰ ਨੂੰ ਇੱਥੇ ਡੀ. ਵਾਈ. ਪਾਟਿਲ ਸਟੇਡੀਅਮ ਵਿਚ ਹੋਣ ਵਾਲੇ ਮੁਕਾਬਲੇ ਵਿਚ ਦਿਲਚਸਪ ਮੁਕਾਬਲਾ ਹੋਵੇਗਾ। ਚੇਨਈ 6 ਵਿਚੋਂ ਸਿਰਫ ਇਕ ਜਿੱਤ ਦਰਜ ਕਰ ਕੇ 9ਵੇਂ ਅਤੇ ਮੁੰਬਈ ਆਪਣੇ ਸਾਰੇ 6 ਮੈਚ ਹਾਰ ਕੇ 10ਵੇਂ ਅਤੇ ਆਖਰੀ ਸਥਾਨ ਉੱਤੇ ਹੈ। ਇਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ ਦੀ ਉਮੀਦ ਬਣੀ ਰਹੇਗੀ ਜਦੋਂਕਿ ਹਾਰਨ ਵਾਲੀ ਟੀਮ ਦਾ ਸਫਰ ਹੋਰ ਵੀ ਮੁਸ਼ਕਲ ਹੋ ਜਾਵੇਗਾ।

PunjabKesari
ਪਿਛਲੇ ਮੈਚ ਵਿਚ ਗੁਜਰਾਤ ਟਾਈਟਨਜ਼ ਖਿਲਾਫ 48 ਗੇਂਦਾਂ ਵਿਚ 73 ਦੌੜਾਂ ਦੀ ਪਾਰੀ ਖੇਡ ਕੇ ਚੇਨਈ ਦੇ ਓਪਨਰ ਰਿਤੂਰਾਜ ਗਾਇਕਵਾੜ ਆਖਿਰਕਾਰ ਫਾਰਮ ਵਿਚ ਪਰਤ ਆਏ ਹਨ। ਪਿੱਛਲੀ ਵਾਰ ਜਦੋਂ 2021 ਵਿਚ ਉਹ ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਸਨ ਤਾਂ ਉਨ੍ਹਾਂ ਨੇ 58 ਗੇਂਦਾਂ ਵਿਚ 88 ਦੌੜਾਂ ਦੀ ਪਾਰੀ ਖੇਡੀ ਸੀ। ਦੂਜੇ ਪਾਸੇ ਮੁੰਬਈ ਦੇ ਸੂਰਿਆਕੁਮਾਰ ਯਾਦਵ ਨੇ ਹੁਣ ਤੱਕ ਇਸ ਸੀਜ਼ਨ ਵਿਚ ਆਪਣੇ ਸਾਰੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਹਿਲਾਂ ਕੁੱਝ ਮੈਚ ਨਾ ਖੇਡਣ ਦੇ ਬਾਵਜੂਦ ਉਨ੍ਹਾਂ ਨੇ ਅਜੇ ਤੱਕ ਮੁੰਬਈ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਜਿੱਥੇ ਉਨ੍ਹਾਂ ਦੇ ਨਾਮ 153.84 ਦੇ ਸਟ੍ਰਾਈਕ ਰੇਟ ਨਾਲ 200 ਦੌੜਾਂ ਹਨ। ਚੇਨਈ ਖਿਲਾਫ ਆਪਣੀਆਂ ਪਿੱਛਲੀਆਂ 8 ਪਾਰੀਆਂ ਵਿਚ ਉਨ੍ਹਾਂ ਨੇ 4 ਵਾਰ 40 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।

PunjabKesari

ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਚੇਨਈ ਦੇ ਓਪਨਰ ਰੋਬਿਨ ਉਥੱਪਾ ਹੁਣ ਤੱਕ ਚੰਗੀ ਲੈਅ ਵਿਚ ਵਿਖੇ ਹਨ, ਉਨ੍ਹਾਂ ਨੇ 6 ਪਾਰੀਆਂ ਵਿਚ 152.71 ਦੇ ਸਟ੍ਰਾਈਕ ਰੇਟ ਨਾਲ 197 ਦੌੜਾਂ ਬਣਾਈਆਂ ਹਨ, ਜੋ ਇਸ ਸੀਜ਼ਨ ਓਪਨਰਾਂ ਦੇ ਸਰਵਸ੍ਰੇਸ਼ਠ ਸਟ੍ਰਾਈਕ ਰੇਟ ਵਿਚੋਂ ਇਕ ਹੈ। ਪਿੱਛਲੀ ਵਾਰ ਜਦੋਂ ਉਹ ਇਸ ਮੈਦਾਨ ਉੱਤੇ ਖੇਡੇ ਸਨ ਤਾਂ ਉਨ੍ਹਾਂ ਨੇ ਬੈਂਗਲੁਰੂ ਖਿਲਾਫ 50 ਗੇਂਦਾਂ ਵਿਚ 88 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਵਿਚ 9 ਛੱਕੇ ਸ਼ਾਮਿਲ ਸਨ। ਚੇਨਈ ਦੇ ਮੋਈਨ ਅਲੀ ਹੁਣ ਤੱਕ ਕੁੱਝ ਖਾਸ ਫਾਰਮ ਵਿਚ ਨਜ਼ਰ ਨਹੀਂ ਆਏ ਹਨ ਪਰ ਉਨ੍ਹਾਂ ਨੇ 48 ਅਤੇ 35 ਦੌੜਾਂ ਦੀਆਂ 2 ਅਹਿਮ ਪਾਰੀਆਂ ਖੇਡੀਆਂ ਹਨ। ਮੁੰਬਈ ਇੰਡੀਅਨਜ਼ ਖਿਲਾਫ ਪਿਛਲੇ 3 ਮੈਚਾਂ ਵਿਚ ਉਨ੍ਹਾਂ ਨੇ 2 ਵਾਰ 50 ਜਾਂ ਉਸ ਤੋਂ ਜ਼ਿਆਦਾ ਦਾ ਸਕੋਰ ਕੀਤਾ ਹੈ। ਸ਼੍ਰੀਲੰਕਾ ਦੇ ਮਿਸਟਰੀ ਸਪਿਨਰ ਮਹੀਸ਼ ਥੀਕਸ਼ਨਾ ਦਾ ਹੁਣ ਤੱਕ ਸ਼ਾਨਦਾਰ ਆਈ. ਪੀ. ਐੱਲ. ਰਿਹਾ ਹੈ, ਪਿਛਲੇ 2 ਮੈਚਾਂ ਵਿਚ ਉਨ੍ਹਾਂ ਦੇ ਅੰਕੜੇ 4/33 ਅਤੇ 2/24 ਰਹੇ ਹਨ। ਇਨ੍ਹਾਂ ਵਿਚੋਂ 4 ਵਿਕਟਾਂ ਤਾਂ ਪਾਵਰਪਲੇਅ ਵਿਚ ਆਈਆਂ ਹਨ, ਜਿਸ ਨਾਲ ਉਹ ਇਸ ਸੀਜ਼ਨ ਪਾਵਰਪਲੇਅ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਸਪਿਨਰ ਬਣ ਕੇ ਉੱਭਰੇ ਹਨ। ਪਿਛਲੇ 15 ਟੀ-20 ਮੈਚਾਂ ਵਿਚ ਉਨ੍ਹਾਂ ਨੇ 7.15 ਦੀ ਇਕਾਨਮੀ ਨਾਲ 23 ਵਿਕਟਾਂ ਲਈਆਂ ਹਨ। ਤਿਲਕ ਵਰਮਾ ਨੇ ਆਪਣੇ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਜ਼ ਵਿਚਕਾਰ ਕ੍ਰਮ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ 6 ਪਾਰੀਆਂ ਵਿਚ 147.58 ਦੇ ਸਟ੍ਰਾਈਕ ਰੇਟ ਨਾਲ 183 ਦੌੜਾਂ ਬਣਾਈਆਂ ਹਨ। 183 ਵਿਚੋਂ 161 ਦੌੜਾਂ ਮੱਧ ਓਵਰਾਂ ਵਿਚ ਆਏ ਹਨ, ਜਿਸ ਨਾਲ ਉਹ ਮੈਚ ਦੇ ਇਸ ਫੇਜ਼ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਕੇ ਉੱਭਰੇ ਹਨ।

PunjabKesari

ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਮੁੰਬਈ ਨੂੰ ਆਪਣੇ ਕਪਤਾਨ ਰੋਹਿਤ ਸ਼ਰਮਾ ਅਤੇ ਕੀਰੋਨ ਪੋਲਾਰਡ ਤੋਂ ਵਾਪਸੀ ਦੀਆਂ ਕਾਫੀ ਉਮੀਦਾਂ ਰਹਿਣਗੀਆਂ। ਇਨ੍ਹਾਂ ਦੋਵਾਂ ਦਾ ਬੱਲਾ ਟੂਰਨਾਮੈਂਟ ਵਿਚ ਹੁਣ ਤੱਕ ਲੱਗਭੱਗ ਖਾਮੋਸ਼ ਰਿਹਾ ਹੈ। ਮੁੰਬਈ ਦੇ ਸਭ ਤੋਂ ਮਹਿੰਗੇ ਖਿਡਾਰੀ ਈਸ਼ਾਨ ਕਿਸ਼ਨ ਪਹਿਲੇ ਮੈਚ ਨੂੰ ਛੱਡ ਕੇ ਅਗਲੇ 5 ਮੈਚਾਂ ਵਿਚ ਕੁੱਝ ਖਾਸ ਨਹੀਂ ਕਰ ਸਕੇ ਹਨ। ਮੁੰਬਈ ਦੀ ਗੇਂਦਬਾਜ਼ੀ ਵੀ ਓਨੀ ਮਜ਼ਬੂਤ ਨਜ਼ਰ ਨਹੀਂ ਆਉਂਦੀ ਹੈ। ਦੀਪਕ ਚਾਹਰ ਦੇ ਆਈ. ਪੀ. ਐੱਲ. ਤੋਂ ਬਾਹਰ ਹੋ ਜਾਣ ਤੋਂ ਬਾਅਦ ਚੇਨਈ ਦਾ ਪਾਵਰਪਲੇਅ ਅਤੇ ਡੈੱਥ ਓਵਰਾਂ ਵਿਚ ਹਮਲਾ ਕਮਜ਼ੋਰ ਪੈ ਜਾਂਦਾ ਹੈ। ਚੇਨਈ ਜ਼ਿਆਦਾਤਰ ਆਪਣੇ ਚੋਟੀ ਦੇ ਕ੍ਰਮ ਉੱਤੇ ਬਹੁਤ ਹੱਦ ਤੱਕ ਨਿਰਭਰ ਹੈ। ਜੇਕਰ ਟੀਮ ਵੱਡਾ ਸਕੋਰ ਬਣਾਉਂਦੀ ਹੈ ਤਾਂ ਉਹ ਵਿਰੋਧੀ ਟੀਮ ਨੂੰ ਦਬਾਅ ਵਿਚ ਪਾ ਸਕਦੀ ਹੈ। ਇਸ ਮੁਕਾਬਲੇ ਦਾ ਨਤੀਜਾ ਦੋਵਾਂ ਟੀਮਾਂ ਦੇ ਕ੍ਰਮਬੱਧ ਪ੍ਰਦਰਸ਼ਨ ਉੱਤੇ ਜ਼ਿਆਦਾ ਨਿਰਭਰ ਕਰੇਗਾ ਪਰ ਇਸ ਲਈ ਚੇਨਈ ਅਤੇ ਮੁੰਬਈ ਦੋਵਾਂ ਨੂੰ ਹੀ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਨਾ ਹੋਵੇਗਾ।


ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News