MI ਅਤੇ PBKS ਦਰਮਿਆਨ ਹੋਣ ਵਾਲੇ ਮੈਚ ਤੋਂ ਪਹਿਲਾਂ ਜਾਣੋ ਇਹ ਮਹੱਤਵਪੂਰਨ ਗੱਲਾਂ

Friday, Apr 23, 2021 - 11:46 AM (IST)

MI ਅਤੇ PBKS ਦਰਮਿਆਨ ਹੋਣ ਵਾਲੇ ਮੈਚ ਤੋਂ ਪਹਿਲਾਂ ਜਾਣੋ ਇਹ ਮਹੱਤਵਪੂਰਨ ਗੱਲਾਂ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 17ਵਾਂ ਮੁਕਾਬਲਾ ਅੱਜ ਮੁੰਬਈ ਇੰਡੀਅਨਜ਼ (ਐਮ. ਆਈ.) ਤੇ ਪੰਜਾਬ ਕਿੰਗਜ਼ (ਪੀ. ਬੀ. ਕੇ. ਐਸ.) ਵਿਚਾਲੇ ਹੋਵੇਗਾ। ਮੁੰਬਈ ਦੀ ਟੀਮ 4 ਮੈਚਾਂ ’ਚੋਂ 4 ਅੰਕ ਲੈ ਕੇ ਪੁਆਇੰਟ ਟੇਬਲ ’ਚ ਚੌਥੇ ਸਥਾਨ ’ਤੇ ਹੈ। ਜਦਕਿ, ਪੰਜਾਬ ਦੀ ਟੀਮ 4 ਮੈਚਾਂ ’ਚੋਂ 2 ਅੰਕ ਦੇ ਨਾਲ ਅੱਠਵੇਂ ਭਾਵ ਆਖ਼ਰੀ ਸਥਾਨ ’ਤੇ ਹੈ। ਇਨ੍ਹਾਂ ਟੀਮਾਂ ਵਿਚਾਲੇ ਹੋਏ ਪਿਛਲੇ ਮੁਕਾਬਲੇ ’ਚ ਦੋ ਸੁਪਰ ਓਵਰ ਦੀ ਸਥਿਤੀ ਹੋ ਗਈ ਸੀ। ਇਸ ਨੂੰ ਆਖ਼ਰ ਪੰਜਾਬ ਨੇ ਜਿੱਤਿਆ ਸੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਨੇ ਬੱਲੇਬਾਜ਼ਾਂ ਦੇ ਕਮਜ਼ੋਰ ਪ੍ਰਦਰਸ਼ਨ ਦੇ ਕਾਰਨ ਦਿੱਲੀ ਕੈਪੀਟਲਸ ਖ਼ਿਲਾਫ਼ ਪਿਛਲਾ ਮੈਚ ਗੁਆ ਦਿੱਤਾ ਸੀ। ਜਦਕਿ, ਪੰਜਾਬ ਦੀ ਟੀਮ ਹਾਰ ਦੀ ਹੈਟ੍ਰਿਕ ਬਣਾ ਕੇ ਇਸ ਮੈਚ ’ਚ ਆ ਰਹੀ ਹੈ।
ਇਹ ਵੀ ਪੜ੍ਹੋ : ਦੇਵਦੱਤ ਨੇ ਸ਼ਾਨਦਾਰ ਪਾਰੀ ਖੇਡੀ : ਕੋਹਲੀ

ਜਾਣੋ ਦੋਵੇਂ ਟੀਮਾਂ ਦਰਮਿਆਨ ਹੋਏ ਮੈਚਾਂ ’ਚ ਕਿਸ ਦਾ ਰਿਹੈ ਪਲੜਾ ਭਾਰੀ
ਮੁੰਬਈ ਤੇ ਪੰਜਾਬ ਵਿਚਾਲੇ ਕੁਲ 26 ਮੈਚ ਹੋਏ ਹਨ। ਇਨ੍ਹਾਂ ’ਚੋਂ 14 ਮੈਚ ਮੁੰਬਈ ਨੇ ਜਿੱਤੇ ਹਨ ਤੇ 12 ਮੈਚ ਪੰਜਾਬ ਨੇ ਜਿੱਤੇ ਹਨ। ਪੰਜਾਬ ਖ਼ਿਲਾਫ਼ ਮੁੰਬਈ ਦਾ ਸਕਸੈਸ ਰੇਟ 53 ਫ਼ੀਸਦੀ ਹੈ।

ਮੈਦਾਨੀ ਰਿਕਾਰਡ ਤੇ ਪਿੱਚ ਦਾ ਮਿਜਾਜ਼
ਚੇਨਈ ’ਚ 2021 ਸੀਜ਼ਨ ’ਚ ਅਜੇ ਤਕ ਖੇਡੇ ਗਏ 8 ਮੈਚਾਂ ’ਚੋਂ 5 ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਪਿੱਚ ਸਪਿਨ ਫ਼੍ਰੈਂਡਲੀ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨਾ ਫ਼ਾਇਦੇਮੰਦ ਹੋ ਸਕਦਾ ਹੈ।
ਇਹ ਵੀ ਪੜ੍ਹੋ : RCB v RR : ਬੈਂਗਲੁਰੂ ਦੀ ਰਾਜਸਥਾਨ 'ਤੇ ਧਮਾਕੇਦਾਰ ਜਿੱਤ, 10 ਵਿਕਟਾਂ ਨਾਲ ਹਰਾਇਆ

ਸੰਭਾਵਿਤ ਟੀਮਾਂ :-

ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਕਪਤਾਨ ਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਦੀਪਕ ਹੁੱਡਾ, ਮੋਇਸਜ਼ ਹੈਨਰੀਕਸ, ਸ਼ਾਹਰੁਖ ਖਾਨ, ਫੈਬੀਅਨ ਐਲਨ, ਐਮ ਅਸ਼ਵਿਨ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ.

ਮੁੰਬਈ ਇੰਡੀਅਨਜ਼: ਕੁਇੰਟਨ ਡੀ ਕੌਕ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ, ਕਰੂਣਾਲ ਪੰਡਯਾ, ਰਾਹੁਲ ਚਾਹਰ, ਜੈਅੰਤ ਯਾਦਵ, ਜਸਪਰੀਤ ਬੁਮਰਾਹ, ਟ੍ਰੇਂਟ ਬੋਲਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News