ਮੁੰਬਈ ਨੂੰ ਹਰਾ ਕੇ ਦੂਜੇ ਸਥਾਨ ''ਤੇ ਪਹੁੰਚਿਆ ਨਾਰਥਈਸਟ
Thursday, Feb 14, 2019 - 09:33 AM (IST)

ਮੁੰਬਈ— ਰੋਵਲਿਨ ਬੋਰਗੇਸ ਅਤੇ ਕਪਤਾਨ ਬਾਰਥੋਲੋਮੇਵ ਓਗਬੇਚੇ ਦੇ ਗੋਲ ਦੀ ਮਦਦ ਨਾਲ ਨਾਰਥਈਸਟ ਯੂਨਾਈਟਿਡ ਐੱਫ.ਸੀ. ਬੁੱਧਵਾਰ ਨੂੰ ਇੱਥੇ ਮੇਜ਼ਬਾਨ ਮੁੰਬਈ ਸਿਟੀ ਐੱਫ.ਸੀ. ਨੂੰ 2-0 ਨਾਲ ਹਰਾ ਕੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਸਕੋਰ ਬੋਰਡ 'ਤੇ ਦੂਜੇ ਸਥਾਨ 'ਤੇ ਪਹੁੰਚ ਗਈ। ਬੋਰਗੇਸ ਨੇ ਚੌਥੇ ਮਿੰਟ 'ਚ ਮੈਚ ਦਾ ਪਹਿਲਾ ਗੋਲ ਕੀਤਾ ਜਦਕਿ ਓਗਬੇਚੇ ਨੇ 33ਵੇਂ ਮਿੰਟ 'ਚ ਗੋਲ ਦਾਗ ਕੇ ਸਕੋਰ 2-0 ਕਰ ਦਿੱਤਾ।
ਨਾਰਥਈਸਟ ਨੇ ਅੰਤ ਤਕ ਵਾਧਾ ਬਰਕਰਾਰ ਰਖਿਆ। ਮੁੰਬਈ ਦੀ ਟੀਮ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਗੋਲ ਨਾ ਕਰ ਸਕੀ ਅਤੇ ਉਸ ਨੂੰ ਸੈਸ਼ਨ ਦੀ ਪੰਜਵੀਂ ਹਾਰ ਝਲਣੀ ਪਈ। ਮੁੰਬਈ ਦੇ ਹੁਣ 16 ਮੈਚਾਂ 27 ਅੰਕ ਹਨ ਅਤੇ ਉਸ ਦੀ ਟੀਮ ਤੀਜੇ ਸਥਾਨ 'ਤੇ ਖਿਸਕ ਗਈ ਹੈ। ਨਾਰਥਈਸਟ ਦੀ ਇਹ 16 ਮੈਚਾਂ 'ਚ 7ਵੀਂ ਜਿੱਤ ਹੈ। ਉਸ ਦੇ ਵੀ 27 ਅੰਕ ਹਨ ਪਰ ਗੋਲ ਫਰਕ ਨਾਲ ਉਹ ਮੁੰਬਈ ਤੋਂ ਅੱਗੇ ਹੈ।