ਮੁੰਬਈ ਦੀ ਝੋਲੀ ਆਈ ਦੂਜੀ ਜਿੱਤ, ਰੋਹਿਤ ਬਣੇ ਸਭ ਤੋਂ ਵਧੇਰੇ ਛੱਕੇ ਲਾਉਣ ਵਾਲੇ ਭਾਰਤੀ

04/18/2021 12:09:11 AM

ਚੇਨਈ (ਇੰਟ.)- ਆਈ.ਪੀ.ਐੱਲ. 2021 ਦੇ ਸੀਜ਼ਨ ’ਚ 9ਵਾਂ ਮੈਚ ਚੇਨਈ ਵਿਖੇ ਖੇਡਿਆ ਜਾ ਰਿਹਾ ਹੈ ਜੋ ਮੁੰਬਈ ਇੰਡੀਅਨਜ਼ (ਐੱਮ.ਆਈ.) ਨੇ ਸਨਰਾਈਜ਼ਰਸ ਹੈਦਰਾਬਾਦ (ਐੱਸ.ਆਰ.ਐੱਚ.) ਵਿਰੁੱਧ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 150 ਦੌੜਾਂ ਬਣਾਈਆਂ ਅਤੇ ਸਨਰਾਈਜ਼ਰਸ ਹੈਦਰਾਬਾਦ ਨੂੰ 151 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਹੈਦਰਾਬਾਦ ਮੁੰਬਈ ਦੀ ਗੇਂਦਬਾਜ਼ੀ ਅੱਗੇ ਦਮ ਤੋੜਦੀ ਨਜ਼ਰ ਆਈ ਅਤੇ ਪੂਰੀ ਟੀਮ ਆਲ ਆਊਟ ਹੋ ਗਈ।

PunjabKesari

ਜਿਸ ਸਦਕਾ ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਇਸ ਦੌਰਾਨ ਰੋਹਿਤ ਨੇ ਟੀਮ ਦੀ ਜਿੱਤ ਦੇ ਨਾਲ-ਨਾਲ ਖੁਦ ਵੀ ਇਕ ਰਿਕਾਰਡ ਬਣਾ ਦਿੱਤਾ ਹੈ। ਰੋਹਿਤ ਦੀ ਅਗਵਾਈ ਵਾਲੀ ਮੁੰਬਈ ਟੀਮ ਦੀ ਇਸ ਸੀਜ਼ਨ ਦੀ ਇਹ ਦੂਜੀ ਜਿੱਤ ਹੈ। ਟੀਮ ਦੀ ਜਿੱਤ ਤੋਂ ਬਾਅਦ ਮੁੰਬਈ ਪੁਆਇੰਟ ਟੇਬਲ 'ਤੇ ਪਹਿਲੇ ਸਥਾਨ 'ਤੇ ਕਾਬਜ਼ ਹੋ ਗਈ ਹੈ, ਜਿਸ ਦਾ ਸਿਹਰਾ ਰੋਹਿਤ ਸ਼ਰਮਾ ਨੂੰ ਅਤੇ ਉਸ ਦੀ ਟੀਮ ਨੂੰ ਜਾਂਦਾ ਹੈ। ਮੁੰਬਈ ਟੀਮ ਦੀ ਕਸੀ ਹੋਈ ਗੇਂਦਬਾਜ਼ੀ ਦੀ ਬਦੌਲਤ ਹੈਦਰਾਬਾਦ ਦੇ ਬੱਲੇਬਾਜ਼ੀ ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਟਿਕ ਨਹੀਂ ਸਕੇ ਅਤੇ ਇਕ-ਇਕ ਕਰਕੇ ਖਿਡਾਰੀ ਪਵੇਲੀਅਨ ਨੂੰ ਪਰਤਦੇ ਰਹੇ।

ਇਹ ਵੀ ਪੜ੍ਹੋ- MI vs SRH : ਮੁੰਬਈ ਨੇ 13 ਦੌੜਾਂ ਨਾਲ ਹੈਦਰਾਬਾਦ ਨੂੰ ਹਰਾਇਆ

PunjabKesari

ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਖਿਡਾਰੀ ਬਣੇ ਰੋਹਿਤ
ਰੋਹਿਤ ਨੇ ਮੈਚ ਵਿਚ 32 ਦੌੜਾਂ ਦੀ ਪਾਰੀ ਵਿਚ 2 ਛੱਕੇ ਲਗਾਏ। ਇਸ ਦੇ ਨਾਲ ਹੀ ਉਹ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ 217 ਛੱਕੇ ਲਗਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਹੁਣ ਤੱਕ 216 ਛੱਕੇ ਲਗਾਏ ਹਨ। ਓਵਰਆਲ ਸਭ ਤੋਂ ਜ਼ਿਆਦਾ ਛੱਕੇ ਦੇ ਮਾਮਲੇ ਵਿਚ ਰੋਹਿਤ ਤੀਜੇ ਨੰਬਰ 'ਤੇ ਹਨ। ਕ੍ਰਿਸ ਗੇਲ 351 ਛੱਕੇ ਨਾਲ ਟਾਪ 'ਤੇ ਕਾਬਜ਼ ਹਨ। ਦੂਜੇ ਨੰਬਰ 'ਤੇ ਡਵੀਲੀਅਰਸ 237 ਛੱਕੇ ਲਗਾ ਚੁੱਕੇ ਹਨ।

ਕੀ ਤੁਸੀਂ ਰੋਹਿਤ ਸ਼ਰਮਾ ਦੇ ਸਿਰ ਓਰਿਂਜ ਕੈਪ ਦੇਖਣਾ ਚਾਹੁੰਦੇ ਹੋ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News