ਮੁਗੁਰੂਜਾ ਪੈਨ ਪੈਸੇਫਿਕ ਸੈਮੀਫਾਈਨਲ ''ਚ
Saturday, Sep 23, 2017 - 04:27 AM (IST)
ਟੋਕੀਓ— ਵਿਸ਼ਵ ਦੀ ਨੰਬਰ ਇਕ ਖਿਡਾਰਨ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਜੇਤੂ ਲੈਅ ਬਰਕਰਾਰ ਰੱਖਦੇ ਹੋਏ ਪੈਨ ਪੈਸੇਫਿਕ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਮੁਗੁਰੂਜਾ ਨੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਕੈਰੋਲੀਨਾ ਗਾਰਸੀਆ ਨੂੰ 6-2, 6-4 ਨਾਲ ਹਰਾਇਆ। 23 ਸਾਲਾ ਵਿੰਬਲਡਨ ਚੈਂਪੀਅਨ ਨੂੰ ਵਿਸ਼ਵ ਵਿਚ 20ਵੇਂ ਨੰਬਰ ਦੀ ਫਰਾਂਸੀਸੀ ਖਿਡਾਰਨ ਵਿਰੁੱਧ ਜਿੱਤਣ 'ਚ ਖਾਸ ਮਿਹਨਤ ਨਹੀਂ ਕਰਨੀ ਪਈ ਤੇ ਉਸ ਨੇ 1 ਘੰਟਾ 20 ਮਿੰਟ 'ਚ ਹੀ ਮੁਕਾਬਲਾ ਖਤਮ ਕਰ ਦਿੱਤਾ।
ਇਸ ਤੋਂ ਪਹਿਲਾਂ ਜਰਮਨੀ ਦੀ ਐਂਜੇਲਿਕ ਕਰਬਰ ਨੇ ਸਾਬਕਾ ਨੰਬਰ ਇਕ ਕੈਰੋਲੀਨਾ ਪਿਲਸਕੋਵਾ ਨੂੰ 7-6, 7-5 ਨਾਲ ਹਰਾਇਆ ਤੇ ਹੁਣ ਉਹ ਅਗਲੇ ਮੈਚ ਵਿਚ ਅਨਾਸਤਾਸੀਆ ਪਾਵਲਿਊਚੇਨਕੋਵਾ ਨਾਲ ਮੁਕਾਬਲਾ ਕਰੇਗੀ। ਕਰਬਰ 2014 'ਚ ਇਥੇ ਸੈਮੀਫਾਈਨਲ ਤਕ ਪਹੁੰਚੀ ਸੀ।
