ਸਾਕਸ਼ੀ ਧੋਨੀ ਦੀ ਜਨਮਦਿਨ ਦੀ ਮਹਿਫ਼ਲ 'ਚ ਸ਼ਾਮਲ ਹੋਏ ਇਹ ਸਿਤਾਰੇ, ਵੇਖੋ ਤਸਵੀਰਾਂ

Friday, Nov 20, 2020 - 02:53 PM (IST)

ਸਾਕਸ਼ੀ ਧੋਨੀ ਦੀ ਜਨਮਦਿਨ ਦੀ ਮਹਿਫ਼ਲ 'ਚ ਸ਼ਾਮਲ ਹੋਏ ਇਹ ਸਿਤਾਰੇ, ਵੇਖੋ ਤਸਵੀਰਾਂ

ਦੁਬਈ : ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੇ 19 ਨਵੰਬਰ ਨੂੰ ਆਪਣਾ 32ਵਾਂ ਜਨਮਦਿਨ ਮਣਾਇਆ। ਧੋਨੀ ਇਨ੍ਹੀਂ ਦਿਨੀਂ ਆਪਣੀ ਪਤਨੀ ਸਾਕਸ਼ੀ ਅਤੇ ਧੀ ਜੀਵਾ ਨਾਲ ਦੁਬਈ ਵਿਚ ਹਨ। ਦੁਬਈ ਵਿਚ ਸਾਕਸ਼ੀ ਦੀ ਗਰੈਂਡ ਬਰਥਡੇ ਪਾਰਟੀ ਵਿਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ, ਉਨ੍ਹਾਂ ਦੇ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ, ਸਾਨੀਆ ਮਿਰਜਾ ਦੀ ਭੈਣ ਅਨਸ ਮਿਰਜਾ ਸਮੇਤ ਕਈ ਲੋਕ ਸ਼ਾਮਲ ਸਨ।



ਇਸ ਤੋਂ ਇਲਾਵਾ ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਦੀ ਭੈਨ ਅਰਪਿਤਾ ਖਾਨ ਸ਼ਰਮਾ ਵੀ ਨਜ਼ਰ ਆਈ। ਅਰਪਿਤਾ ਨੇ ਵੀ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸੋਟਰੀ ਵਿਚ ਧੋਨੀ ਅਤੇ ਸਾਕਸ਼ੀ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਬਰਥਡੇ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਾਨੀਆ ਮਿਰਜਾ ਨੇ ਪਾਰਟੀ ਦੀਆਂ 2 ਤਸਵੀਰਾਂ ਇੰਸਟਾਗਰਾਮ ਸਟੋਰੀ ਵਿਚ ਸਾਂਝੀਆਂ ਕੀਤੀਆਂ ਹਨ।


ਇਸ ਬਰਥਡੇ ਪਾਰਟੀ ਵਿਚ ਸਾਕਸ਼ੀ ਗੋਲਡਨ ਰੰਗ ਦੀ ਡਰੈਸ ਵਿਚ ਨਜ਼ਰ ਆਈ, ਜਦੋਂਕਿ ਧੋਨੀ ਨੇ ਬਲੈਕ ਟੀ-ਸ਼ਰਟ ਅਤੇ ਬਲੂ ਜੀਂਸ ਪਾਈ ਹੋਈ ਸੀ। ਜਨਮਦਿਨ ਦੀ ਇਕ ਤਸਵੀਰ ਸਾਕਸ਼ੀ ਧੋਨੀ ਨੇ ਵੀ ਸਾਂਝੀ ਕੀਤੀ ਹੈ।

 

PunjabKesari

PunjabKesari


author

cherry

Content Editor

Related News