IPL 2023: ਧੋਨੀ ਦੀ ਵਾਪਸੀ, ਨੈੱਟ ''ਤੇ ਬਹਾਇਆ ਖ਼ੂਬ ਪਸੀਨਾ, ਮਾਰੇ ਵੱਡੇ ਸ਼ਾਟ (ਵੀਡੀਓ)
Tuesday, Mar 07, 2023 - 12:06 AM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (2023) 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਰੀਆਂ ਟੀਮਾਂ ਨੇ ਟਰਾਫੀ ਆਪਣੇ ਨਾਂ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਵੀ ਮੈਦਾਨ 'ਤੇ ਉਤਰੇ ਹਨ। ਕੈਪਟਨ ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਬਾਅਦ ਨੈੱਟ 'ਤੇ ਪਸੀਨਾ ਵਹਾਉਂਦੇ ਨਜ਼ਰ ਆਏ। ਜਿਸ ਤਰ੍ਹਾਂ ਨਾਲ ਉਹ ਅਭਿਆਸ ਕਰਦੇ ਨਜ਼ਰ ਆਏ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਅਜੇ ਵੀ ਪੁਰਾਣੇ ਅੰਦਾਜ਼ 'ਚ ਗੇਂਦਬਾਜ਼ਾਂ 'ਤੇ ਕਹਿਰ ਢਾਹਣ ਲਈ ਬੇਤਾਬ ਹੈ।
ਇਹ ਵੀ ਪੜ੍ਹੋ : WPL 2023 : ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 9 ਵਿਕਟਾਂ ਨਾਲ ਦਿੱਤੀ ਮਾਤ
ਚੇਨਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਧੋਨੀ ਦੇ ਅਭਿਆਸ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਧੋਨੀ ਕਿਸ ਤਰ੍ਹਾਂ ਲੰਬੇ ਸ਼ਾਟ ਖੇਡ ਰਹੇ ਹਨ। ਧੋਨੀ ਤੋਂ ਇਲਾਵਾ ਅਜਿੰਕਿਆ ਰਹਾਨੇ ਅਤੇ ਅੰਬਾਤੀ ਰਾਇਡੂ ਸਮੇਤ ਕਈ ਹੋਰ ਖਿਡਾਰੀ ਖੁਦ ਨੂੰ ਤਿਆਰ ਕਰਦੇ ਨਜ਼ਰ ਆ ਰਹੇ ਹਨ।
Chennai boys on song! 💥#WhistlePodu #Yellove 🦁💛 pic.twitter.com/Z3SFMQRk4v
— Chennai Super Kings (@ChennaiIPL) March 6, 2023
ਧੋਨੀ ਦੀ ਕਪਤਾਨੀ 'ਚ ਟੀਮ ਚਾਰ ਵਾਰ ਖਿਤਾਬ ਜਿੱਤ ਚੁੱਕੀ ਹੈ। ਪਿਛਲੀ ਵਾਰ ਰਵਿੰਦਰ ਜਡੇਜਾ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਅੱਧੇ ਸੀਜ਼ਨ ਤੋਂ ਬਾਅਦ ਧੋਨੀ ਨੇ ਫਿਰ ਤੋਂ ਕਮਾਨ ਸੰਭਾਲੀ। ਮੰਨਿਆ ਜਾ ਰਿਹਾ ਹੈ ਕਿ ਇਹ ਧੋਨੀ ਦਾ ਆਖਰੀ ਆਈ.ਪੀ.ਐੱਲ ਸੀਜ਼ਨ ਹੋ ਸਕਦਾ ਹੈ। 41 ਸਾਲ ਦੇ ਧੋਨੀ ਇਸ ਵਾਰ ਟੀਮ ਨੂੰ ਜੇਤੂ ਬਣਾ ਕੇ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੁਣਗੇ। ਤੁਹਾਨੂੰ ਦੱਸ ਦੇਈਏ ਕਿ ਆਈ.ਪੀ.ਐੱਲ 2023 ਦਾ ਪਹਿਲਾ ਮੈਚ 31 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ।