ਛੱਕਾ ਲਗਾ ਕੇ ਭਾਰਤ ਨੂੰ ਚੈਂਪੀਂਅਨ ਬਣਾਉਣ ਵਾਲਾ ਧੋਨੀ ਦਾ ਬੱਲਾ ਹੋਇਆ ਸੀ ਇੰਨੇ ਲੱਖਾਂ ਰੁਪਏ 'ਚ ਨਿਲਾਮ

Saturday, Mar 07, 2020 - 01:23 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਪ੍ਰਸ਼ੰਸਕ ਸਾਲ 2011 ਦੇ ਵਿਸ਼ਵ ਕੱਪ ਫਾਈਨਲ 'ਚ ਕਪਤਾਨ ਧੋਨੀ ਦੇ ਬੱਲੇ ਚੋਂ ਨਿਕਲਿਆ ਵਿਸ਼ਵ ਜੇਤੂ ਛੱਕੇ ਨੂੰ ਸ਼ਾਇਦ ਹੀ ਕਦੇ ਭੁੱਲ ਸਕਣ। ਧੋਨੀ ਦੇ ਬੱਲੇ ਚੋਂ ਨਿਕਲੇ ਇਸ ਸ਼ਾਟ ਨੇ ਭਾਰਤੀ ਕ੍ਰਿਕਟ 'ਚ ਚੱਲ ਰਹੇ ਵਿਸ਼ਵ ਖਿਤਾਬ ਦੇ 28 ਸਾਲ ਦੇ ਲੰਬੇ ਸੋਕੇ ਨੂੰ ਖਤਮ ਕਰ ਦਿੱਤਾ ਸੀ। ਧੋਨੀ ਨੇ ਸਾਬਕਾ ਵਿਸ਼ਵ ਚੈਂਪੀਅਨ ਕਪਤਾਨ ਕਪਿਲ ਦੇਵ ਤੋਂ ਬਾਅਦ ਭਾਰਤ ਨੂੰ ਵਨ-ਡੇ ਕ੍ਰਿਕਟ 'ਚ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਦੂਜਾ ਕਪਤਾਨ ਬਣਿਆ ਸੀ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਵਾਨ ਕੁਲਸ਼ੇਖਰਾ ਦੀ ਗੇਂਦ 'ਤੇ ਧੋਨੀ ਦੇ ਬੱਲੇ 'ਚੋਂ ਨਿਕਲੇ ਛੱਕੇ ਨੇ ਪੂਰੇ ਦੇਸ਼ 'ਚ ਖੁਸ਼ੀਂ ਦੀ ਲਹਿਰ ਦੌੜਾਂ ਦਿੱਤੀ ਸੀ। ਪੂਰਾ ਦੇਸ਼ ਖੁਸ਼ੀਂ ਨਾਲ ਸੜਕਾਂ 'ਤੇ ਨਿਕਲ ਆਇਆ ਸੀ। ਹਰ ਤਰ੍ਹਾਂ ਦਾ ਪ੍ਰਸ਼ੰਸਕ ਆਪਣੀ ਖੁਸ਼ੀ ਸੜਕ 'ਤੇ ਸਪੱਸ਼ਟ ਕਰਨ ਉਤਰ ਪਿਆ ਸੀ। ਲੋਕਾਂ ਦੇ ਮਨ 'ਚ ਸਿਰਫ ਇਕ ਵਿਅਕਤੀ ਦਾ ਨਾਂ ਹੀਰੋ ਦੇ ਰੂਪ 'ਚ ਆ ਰਿਹਾ ਸੀ ਅਤੇ ਉਹ ਸੀ ਮਹਿੰਦਰ ਸਿੰਘ ਧੋਨੀ।

PunjabKesari

ਧੋਨੀ ਨੇ ਆਪਣੇ ਬੱਲੇ ਨੂੰ ਨਿਲਾਮ ਕਰਨ ਦਾ ਲਿਆ ਫੈਸਲਾ
ਇਸ ਤੋ ਇਲਾਵਾ ਕਿ ਤੁਸੀਂ ਜਾਣਦੇ ਹੋਂ ਕੀ ਧੋਨੀ ਦੇ ਉਸ ਬੱਲੇ ਦਾ ਕੀ ਹੋਇਆ ਜਿਸ ਦੇ ਨਾਲ ਉਨ੍ਹਾਂ ਨੇ ਇਹ ਇਤਿਹਾਸਕ ਛੱਕਾ ਲਾਇਆ ਸੀ। ਐਮ. ਐੱਸ ਧੋਨੀ ਨੇ ਉਸ ਨੂੰ ਜੁਲਾਈ 2011 'ਚ ਹੀ ਲੰਡਨ 'ਚ ਇਕ ਚੈਰਿਟੀ ਪ੍ਰੋਗਰਾਮ 'ਚ ਨਿਲਾਮ ਕਰ ਦਿੱਤਾ ਸੀ। ਉਸ ਬੱਲੇ ਨੂੰ ਹਰ ਕੋਈ ਆਪਣੇ ਕੁਲੈਕਸ਼ਨ 'ਚ ਰੱਖਣਾ ਚਾਹੁੰਦਾ ਸੀ ਪਰ ਧੋਨੀ ਨੇ ਆਪਣੀ ਪਤਨੀ ਸਾਕਸ਼ੀ ਦੀ ਐੱਨ. ਜੀ. ਓ. ਸਾਕਸ਼ੀ ਫਾਊਂਡੇਸ਼ਨ ਲਈ ਫੰਡ ਇਕੱਠਾ ਕਰਨ ਲਈ ਉਸ ਨੂੰ ਨਿਲਾਮ ਕਰਨ ਦਾ ਫ਼ੈਸਲਾ ਕੀਤਾ।

PunjabKesari

ਨੀਲਾਮੀ 'ਚ ਇਸ ਬੱਲੇ ਦੀ ਲੱਗੀ ਲੱਖਾ 'ਚ ਬੋਲੀ
ਸਾਕਸ਼ੀ ਧੋਨੀ ਦੀ ਐੱਨ. ਜੀ. ਓ. ਭਾਰਤ ਨੇ ਗਰੀਬ ਬੱਚਿਆਂ ਲਈ ਕੰਮ ਕਰਦੀ ਹੈ। ਇਸ ਬੱਲੇ ਨੂੰ ਹਾਸਲ ਕਰਨ ਦੇ ਚਾਅ 'ਚ ਨੀਲਾਮੀ ਦੌਰਾਨ ਕਈ ਲੋਕਾਂ ਨੇ ਵੱਧ ਚੜ੍ਹ ਕੇ ਵੱਡੀ ਤੋਂ ਵੱਡੀ ਬੋਲੀ ਲਗਾਈ। ਇਸ ਬੱਲੇ ਦੀ ਨਿਲਾਮੀ ਨਾਲ ਐੱਨ. ਜੀ. ਓ ਨੂੰ ਤੱਦ 72 ਲੱਖ ਰੁਪਏ ਮਿਲੇ ਸਨ। ਧੋਨੀ ਦੇ ਇਸ ਬੱਲੇ ਨੂੰ ਭਾਰਤੀ ਮੂਲ ਦੇ ਉਦਯੋਗਪਤੀ ਆਰ. ਕੇ ਗੋਇਲ ਦੇ ਸਮੂਹ ਨੇ ਖਰੀਦਿਆ ਸੀ। ਧੋਨੀ ਜਦੋਂ ਇਸ ਬੱਲੇ ਨਾਲ ਖੇਡਦੇ ਸਨ ਤੱਦ ਵੀ ਕਰੋੜਾਂ ਲੋਕਾਂ ਦੇ ਚਿਹਰਿਆਂ 'ਤੇ ਆਪਣੇ ਇਸ ਬੱਲੇ ਨਾਲ ਚੌਕੇ-ਛੱਕੇ ਲਾ ਕੇ ਮੁਸਕਾਨ ਲਿਆ ਰਹੇ ਸਨ ਅਤੇ ਇਸ ਨੂੰ ਨਿਲਾਮ ਕਰਨ ਤੋਂ ਬਾਅਦ ਅਣਗਿਣਤ ਗਰੀਬ ਬੱਚਿਆਂ ਦੀ ਜਿੰਦਗੀ ਰੋਸ਼ਨ ਕਰ ਦਿੱਤੀ।

PunjabKesari ਫਾਈਨਲ 'ਚ ਖੇਡੀ ਸੀ 91 ਦੌੜਾਂ ਦੀ ਸ਼ਾਨਦਾਰ ਪਾਰੀ 
ਧੋਨੀ ਨੇ ਫਾਈਨਲ ਮੁਕਾਬਲੇ 'ਚ ਆਪਣੇ ਆਪ ਨੂੰ ਖ਼ਰਾਬ ਫ਼ਾਰਮ ਦੇ ਬਾਵਜੂਦ ਪ੍ਰਮੋਟ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦੇ ਹੋਏ 79 ਗੇਂਦਾਂ 'ਤੇ ਅਜੇਤੂ 91 ਦੌੜਾਂ ਲਾਈਆਂ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ 8 ਚੌਕੇ ਅਤੇ 2 ਛੱਕੇ ਨਿਕਲੇ ਸਨ। ਭਾਰਤ ਨੇ ਸ਼੍ਰੀਲੰਕਾ ਵਲੋਂ ਜਿੱਤ ਲਈ ਦਿੱਤੇ 275 ਦੌੜਾਂ ਦੇ ਟੀਚੇ ਨੂੰ 10 ਗੇਂਦਾਂ ਅਤੇ 6 ਵਿਕਟਾਂ ਰਹਿੰਦਿਆਂ ਹੀ ਹਾਸਲ ਕਰ ਲਿਆ ਸੀ। ਇਸ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਵੀ ਚੁਣਿਆ ਗਿਆ ਸੀ।


Related News