ਸੰਨਿਆਸ ਤੋਂ ਬਾਅਦ ਵੀ ਮਾਲਾਮਾਲ ਹੋਣਗੇ ਧੋਨੀ, ਬਣਨਗੇ 150 ਕਰੋੜ ਦੀ ਕਮਾਈ ਕਰਨ ਵਾਲੇ ਇਕਲੌਤੇ ਕ੍ਰਿਕਟਰ

Saturday, Jan 09, 2021 - 04:13 PM (IST)

ਸੰਨਿਆਸ ਤੋਂ ਬਾਅਦ ਵੀ ਮਾਲਾਮਾਲ ਹੋਣਗੇ ਧੋਨੀ, ਬਣਨਗੇ 150 ਕਰੋੜ ਦੀ ਕਮਾਈ ਕਰਨ ਵਾਲੇ ਇਕਲੌਤੇ ਕ੍ਰਿਕਟਰ

ਨਵੀਂ ਦਿੱਲੀ : ਚੇਨਈ ਸੁਪਰਕਿੰਗਜ਼ ਦੇ ਕਪਤਾਨ ਐਮ.ਐਸ. ਧੋਨੀ ਆਈ.ਪੀ.ਐਲ. ਦੇ 14ਵੇਂ ਸੀਜ਼ਨ ਵਿਚ ਵੀ ਚੇਨਈ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਅਤੇ ਇਸ ਦੌਰਾਨ ਉਹ ਇਕ ਖ਼ਾਸ ਉਪਲੱਬਧੀ ਵੀ ਆਪਣੇ ਨਾਮ ਕਰਣ ਲੈਣਗੇ। ਧੋਨੀ 14ਵੇਂ ਸੀਜ਼ਨ ਵਿਚ ਉਤਰਣ ਦੇ ਨਾਲ ਹੀ ਆਈ.ਪੀ.ਐਲ. ਵਿਚ 150 ਕਰੋੜ ਦੀ ਤਨਖ਼ਾਹ ਲੈਣ ਵਾਲੇ ਪਹਿਲੇ ਅਤੇ ਇਕਲੌਤੇ ਖਿਡਾਰੀ ਬਣ ਜਾਣਗੇ। ਧੋਨੀ ਦੀ ਹੁਣ ਤੱਕ ਦੀ ਆਈ.ਪੀ.ਐਲ. ਦੀ ਕੁੱਲ ਕਮਾਈ 137 ਕਰੋੜ ਹੈ ਜੋ ਕਿਸੇ ਹੋਰ ਕ੍ਰਿਕਟਰ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ

ਆਈ.ਪੀ.ਐਲ. ਇਤਿਹਾਸ ਦੇ ਪਹਿਲੇ 3 ਸੀਜ਼ਨ ਲਈ ਧੋਨੀ ਨੂੰ 18 ਕਰੋੜ ਰੁਪਏ ਦੀ ਤਨਖ਼ਾਹ ਮਿਲੀ ਸੀ, ਜਿਸ ਵਿਚ 6-6 ਕਰੋੜ ਹਰ ਸਾਲ ਲਈ ਸਨ। ਉਸ ਤੋਂ ਬਾਅਦ ਅਗਲੇ 3 ਸੀਜ਼ਨ ਲਈ ਉਨ੍ਹਾਂ ਦੀ ਤਨਖ਼ਾਹ 8.28 ਕਰੋੜ ਹਰ ਸਾਲ ਲਈ ਹੋ ਗਈ। 2014 ਅਤੇ 2015 ਵਿਚ ਧੋਨੀ ਨੇ 12.5 ਕਰੋੜ ਰੁਪਏ ਕਮਾਏ। ਰਾਈਜ਼ਿੰਗ ਸੁਪਰਜਾਇੰਟ ਨਾਲ ਜੁੜਨ ਦੇ ਬਾਅਦ ਵੀ ਉਨ੍ਹਾਂ ਨੇ 2 ਸਾਲ ਵਿਚ 25 ਕਰੋੜ ਰੁਪਏ ਕਮਾਏ ਸਨ। ਇਸ ਤੋਂ ਬਾਅਦ 2018 ਵਿਚ ਇਕ ਵਾਰ ਫਿਰ ਤੋਂ  ਬੀ.ਸੀ.ਸੀ.ਆਈ. ਨੇ ਰਿਟੈਂਸ਼ਨ ਰਾਸ਼ੀ ਵਿਚ ਵਾਧਾ ਕਰਨ ਦਾ ਫ਼ੈਸਲਾ ਲਿਆ। ਇਸ ਦੀ ਵਜ੍ਹਾ ਨਾਲ ਧੋਨੀ ਦੀ ਤਨਖ਼ਾਹ ਵਿਚ ਇਕ ਵਾਰ ਫ਼ਿਰ ਤੋਂ ਵਾਧਾ ਦੇਖਣ ਨੂੰ ਮਿਲਿਆ, ਉਨ੍ਹਾਂ ਨੇ 15 ਕਰੋੜ ਸਾਲਾਨਾ ਦੇ ਹਿਸਾਬ ਨਾਲ ਅਗਲੇ 3 ਸਾਲ ਤੱਕ 45 ਕਰੋੜ ਦੀ ਕਮਾਈ ਕੀਤੀ। ਹੁਣ ਜਦੋਂ 2021 ਵਿਚ ਕੋਈ ਵੱਡੀ ਨੀਲਾਮੀ ਨਹੀਂ ਹੋਵੇਗੀ, ਅਜਿਹੇ ਵਿਚ ਫਿਰ ਤੋਂ ਉਨ੍ਹਾਂ ਨੂੰ 15 ਕਰੋੜ ਰੁਪਏ ਮਿਲਣਗੇ, ਜਿਸ ਦੇ ਨਾਲ ਹੀ ਉਹ ਆਈ.ਪੀ.ਐਲ. ਇਤਿਹਾਸ ਵਿਚ 150 ਕਰੋੜ ਦੀ ਤਨਖ਼ਾਹ ਪਾਉਣ ਵਾਲੇ ਇਕਲੌਤੇ ਖਿਡਾਰੀ ਬਣ ਜਾਣਗੇ। 

ਇਹ ਵੀ ਪੜ੍ਹੋ : ਰਾਂਚੀ ’ਚ ਆਪਣੇ ਫ਼ਾਰਮ ’ਤੇ ਸਟਰਾਬੇਰੀ ਉਗਾ ਰਹੇ ਹਨ ਧੋਨੀ, ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News