ਨਿਊਜ਼ੀਲੈਂਡ ਦੌਰੇ ''ਚ ਸਚਿਨ ਤੇ ਸਹਿਵਾਗ ਦੇ ਰਿਕਾਰਡ ਤੋੜ ਸਕਦੇ ਹਨ ਧੋਨੀ, ਜਾਣੋ ਅੰਕੜੇ

Monday, Jan 21, 2019 - 04:51 PM (IST)

ਨਿਊਜ਼ੀਲੈਂਡ ਦੌਰੇ ''ਚ ਸਚਿਨ ਤੇ ਸਹਿਵਾਗ ਦੇ ਰਿਕਾਰਡ ਤੋੜ ਸਕਦੇ ਹਨ ਧੋਨੀ, ਜਾਣੋ ਅੰਕੜੇ

ਨਵੀਂ ਦਿੱਲੀ— ਜ਼ਬਰਦਸਤ ਫਾਰਮ 'ਚ ਚਲ ਰਹੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਸਕਦੇ ਹਨ। ਦਰਅਸਲ ਧੋਨੀ ਨਿਊਜ਼ੀਲੈਂਡ 'ਚ ਵਨ ਡੇ ਸੀਰੀਜ਼ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣਨ ਦਾ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ। ਫਿਲਹਾਲ ਇਹ ਰਿਕਾਰਡ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਂ ਹੈ ਜਿਨ੍ਹਾਂ ਨੇ ਨਿਊਜ਼ੀਲੈਂਡ 'ਚ 18 ਮੈਚਾਂ 'ਚ 652 ਦੌੜਾਂ ਬਣਾਈਆਂ ਹਨ।
PunjabKesari
ਸਚਿਨ ਦੇ ਬਾਅਦ ਵਰਿੰਦਰ ਸਹਿਵਾਗ ਦੂਜੇ ਨੰਬਰ 'ਤੇ ਹਨ ਜਿਨ੍ਹਾਂ ਨੇ 12 ਮੈਚਾਂ 'ਚ 598 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਧੋਨੀ ਹਨ ਜਿਨ੍ਹਾਂ ਨੇ 10 ਮੈਚਾਂ 'ਚ 456 ਦੌੜਾਂ ਬਣਾਈਆਂ ਹਨ। ਧੋਨੀ ਨੂੰ ਸਚਿਨ ਤੋਂ ਅੱਗੇ ਨਿਕਲਣ ਲਈ 197 ਦੌੜਾਂ ਦੀ ਜ਼ਰੂਰਤ ਹੈ। ਜੇਕਰ ਧੋਨੀ ਨਿਊਜ਼ੀਲੈਂਡ ਦੌਰੇ 'ਚ ਇੰਨੀਆਂ ਦੌੜਾਂ ਬਣਾ ਲੈਂਦੇ ਹਨ ਤਾਂ ਉਨ੍ਹਾਂ ਦੇ ਨਾਂ ਇਕ ਹੋਰ ਰਿਕਾਰਡ ਹੋ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਬੁੱਧਵਾਰ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਧੋਨੀ ਹਾਲ ਹੀ 'ਚ ਹੋਏ ਆਸਟਰੇਲੀਆ ਦੌਰੇ ਦੇ ਦੌਰਾਨ ਜ਼ਬਰਦਸਤ ਫਾਰਮ 'ਚ ਸਨ। ਉਨ੍ਹਾਂ ਨੇ ਆਸਟਰੇਲੀਆ 'ਚ ਅਰਧ ਸੈਂਕੜਿਆਂ ਦੀ ਹੈਟ੍ਰਿਕ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀ ਟੀਮ 'ਚ ਆਪਣੇ ਸਥਾਨ ਨੂੰ ਲੈ ਕੇ ਚਲ ਰਹੇ ਖਦਸ਼ਿਆਂ ਨੂੰ ਵੀ ਦੂਰ ਕਰ ਦਿੱਤਾ ਹੈ। 
PunjabKesari
ਧੋਨੀ ਬੱਲੇ ਤੋਂ 2018 'ਚ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ ਸਨ ਅਤੇ ਉਨ੍ਹਾਂ ਨੇ 20 ਪਾਰੀਆਂ 'ਚ ਸਿਰਫ 275 ਦੌੜਾਂ ਹੀ ਬਣਾਈਆਂ ਸਨ, ਜੋ ਉਨ੍ਹਾਂ ਦੇ 12 ਸਾਲ ਦੇ ਲੰਬੇ ਕਰੀਅਰ ਦਾ ਸਭ ਤੋਂ ਖਰਾਬ ਔਸਤ ਅਤੇ ਸਟ੍ਰਾਈਕ ਰੇਟ ਸੀ। ਇਸ ਤੋਂ ਇਲਾਵਾ ਆਸਟਰੇਲੀਆ ਦੇ ਖਿਲਾਫ ਸਿਡਨੀ 'ਚ ਉਨ੍ਹਾਂ ਦਾ ਅਰਧ ਸੈਂਕੜਾ ਸ਼੍ਰੀਲੰਕਾ ਦੇ ਖਿਲਾਫ ਆਖਰੀ ਅਰਧ ਸੈਂਕੜੇ ਦੇ ਲਗਭਗ ਇਕ ਸਾਲ ਬਾਅਦ ਆਇਆ। ਪਰ ਆਸਟਰੇਲੀਆ ਦੌਰੇ 'ਚ ਧੋਨੀ ਨੇ ਐਡੀਲੇਡ 'ਚ ਦੂਜੇ ਵਨ ਡੇ 'ਚ 54 ਗੇਂਦਾਂ 'ਚ 55 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਤੋਂ ਬਾਅਦ ਮੈਲਬੋਰਨ 'ਚ 114 ਗੇਂਦਾਂ 'ਚ ਅਜੇਤੂ 87 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤ ਨੇ 2-1 ਨਾਲ ਆਸਟਰੇਲੀਆ ਦੇ ਖਿਲਾਫ ਇਤਿਹਾਸਕ ਸੀਰੀਜ਼ ਆਪਣੇ ਨਾਂ ਕੀਤੀ। ਆਓ ਇਕ ਝਾਤ ਪਾਈਏ ਨਿਊਜ਼ੀਲੈਂਡ 'ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਤੇ।

1. ਸਚਿਨ ਤੇਂਦੁਲਕਰ-  18 ਮੈਚ,   652 ਦੌੜਾਂ
2.ਵਰਿੰਦਰ ਸਹਿਵਾਗ-   12 ਮੈਚ,  598 ਦੌੜਾਂ 
3. ਮਹਿੰਦਰ ਸਿੰਘ ਧੋਨੀ-  10 ਮੈਚ, 456 ਦੌੜਾਂ


author

Tarsem Singh

Content Editor

Related News