IPL 2019 : ਇਸ ਮਾਮਲੇ ''ਚ ਸਭ ਤੋਂ ਅੱਗੇ ਹਨ ਧੋਨੀ, ਖਤਰਨਾਕ ਰਸੇਲ ਵੀ ਨਹੀਂ ਨੇੜੇ
Thursday, May 02, 2019 - 11:03 AM (IST)

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਤੇਜ਼ੀ ਨਾਲ ਪਲੇਅਆਫ ਵੱਲ ਵੱਧ ਰਿਹਾ ਹੈ। ਅਜੇ ਤੱਕ ਖੇਡੇ ਗਏ 50 ਮੁਕਾਬਲਿਆਂ 'ਚ ਕਈ ਤਰ੍ਹਾਂ ਦੇ ਰਿਕਾਰਡ ਬਣੇ ਅਤੇ ਟੁੱਟੇ ਹਨ। ਰਿਕਾਰਡ ਦੇ ਮਾਮਲੇ 'ਚ ਜੋ ਖਿਡਾਰੀ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਆਇਆ ਉਹ ਹੈ ਕੋਲਕਾਤਾ ਨਾਈਟ ਰਾਈਡਰਜ਼ ਦਾ ਆਂਦਰੇ ਰਸੇਲ। ਪਰ ਇਕ ਰਿਕਾਰਡ ਅਜਿਹਾ ਹੈ ਜਿਸ 'ਚ ਐੱਮ.ਐੱਸ. ਧੋਨੀ ਸਭ ਤੋਂ ਅੱਗੇ ਹਨ ਅਤੇ ਰਸੇਲ ਉਨ੍ਹਾਂ ਤੋਂ ਦੂਰ-ਦੂਰ ਤੱਕ ਨਹੀਂ ਹਨ।
ਆਓ ਜਾਣਦੇ ਹਨ ਉਸ ਖਾਸ ਰਿਕਾਰਡ ਦੇ ਬਾਰੇ 'ਚ
ਚੇਨਈ ਦੇ ਕਪਤਾਨ ਧੋਨੀ ਨੇ ਜਿੱਥੇ ਆਪਣੀ ਕਪਤਾਨੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਵੀ ਖੂਬ ਵਾਹਵਾਹੀ ਲੁੱਟੀ। ਧੋਨੀ ਨੇ ਅਜੇ ਤਕ ਖੇਡੇ ਗਏ 11 ਮੈਚਾਂ 'ਚ 119.33 ਦੀ ਔਸਤ ਨਾਲ 358 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਤਿੰਨ ਅਰਧ ਸੈਂਕੜੇ ਵੀ ਨਿਕਲੇ ਹਨ। ਗੱਲ ਕਰੀਏ ਰਿਕਾਰਡ ਦੀ ਤਾਂ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਬੱਲੇਬਾਜ਼ੀ ਦੀ ਔਸਤ ਧੋਨੀ ਦੀ ਹੈ। ਧੋਨੀ ਨੇ 119.33 ਦੀ ਔਸਤ ਨਾਲ ਬੱਲੇਬਾਜ਼ੀ ਕੀਤੀ ਹੈ। ਉਹ 11 ਮੁਕਾਬਲਿਆਂ 'ਚ 5 ਵਾਰ ਨਾਟਆਊਟ ਰਹੇ ਹਨ।
ਵੱਧ ਔਸਤ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਹਨ ਕੋਲਕਾਤਾ ਨਾਈਟ ਰਾਈਡਰਜ਼ ਦੇ ਤੂਫਾਨੀ ਬੱਲੇਬਾਜ਼ ਆਂਦਰੇ ਰਸੇਲ। ਰਸੇਲ ਨੇ ਅਜੇ ਤਕ ਖੇਡੇ ਗਏ 12 ਮੈਚਾਂ 'ਚ 69.42 ਦੀ ਔਸਤ ਨਾਲ 486 ਦੌੜਾਂ ਬਣਾਈਆਂ ਹਨ। ਰਸੇਲ ਨੇ ਇਸ ਦੌਰਾਨ 4 ਤੂਫਾਨੀ ਅਰਧ ਸੈਂਕੜੇ ਲਗਾਏ ਹਨ। ਹਾਲਾਂਕਿ ਰਸੇਲ ਨੇ ਧੋਨੀ ਦੇ ਮੁਕਾਬਲੇ 'ਚ 2 ਮੈਚ ਵੱਧ ਖੇਡੇ ਹਨ ਪਰ ਧੋਨੀ ਦੇ ਅੱਗੇ ਕਿਤੇ ਨਹੀਂ ਟਿਕਦੇ ਹਨ। ਰਸੇਲ ਭਾਵੇਂ ਹੀ ਇਸ ਸਮੇਂ ਆਪਣੀ ਤੂਫਾਨੀ ਬੱਲੇਬਾਜ਼ੀ ਕਾਰਨ ਚਰਚਾ 'ਚ ਹਨ। ਪਰ ਟੀਮ ਨੂੰ ਜਿਤਾਉਣ ਦੇ ਮਾਮਲੇ 'ਚ ਧੋਨੀ ਤੋਂ ਬਹੁਤ ਪਿੱਛੇ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਚੇਨਈ ਪਲੇਆਫ 'ਚ ਪਹੁੰਚ ਚੁੱਕੀ ਹੈ ਪਰ ਕੋਲਕਾਤਾ ਦੀ ਟੀਮ ਅਜੇ ਵੀ ਸੰਘਰਸ਼ ਕਰ ਰਹੀ ਹੈ।