IPL ਮੈਚ ਦੌਰਾਨ ਪਹੁੰਚੇ ਮਿਸਟਰ ਨਾਗ, ਕੋਹਲੀ ਨੇ ਕਿਹਾ ਹਰ ਸਾਲ ਸਮੇਂ ਬਰਬਾਦ ਕਰਦੇ ਹੋ

04/14/2018 10:31:36 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦੇ ਮੈਚ ਦੌਰਾਨ ਰਾਇਲ ਚੈਲੇਂਜਰਸ ਬੰਗਲੌਰ ਦੇ ਖਿਡਾਰੀ ਕੁਝ ਮਸਤੀ ਕਰਦੇ ਨਜ਼ਰ ਆਏ। ਦਰਅਸਲ ਇਨ੍ਹਾਂ ਖਿਡਾਰੀਆਂ ਨਾਲ ਮਿਸਟਰ ਨਾਗ ਨੇ ਮੁਲਾਕਾਤ ਕੀਤੀ। ਬੰਗਲੌਰ ਟੀਮ ਦੇ ਇਨਸਾਈਡਰ ਸ਼ੋਅ ਨਾਗਮੇਂਟਰੀ 'ਚ ਮਿਸਟਰ ਨਾਗ ਸਾਰੇ ਖਿਡਾਰੀਆਂ ਨੂੰ ਕਰਨਾਟਕ ਵਿਧਾਨਸਭਾ ਚੌਣਾ ਦੇ ਬਾਰੇ 'ਚ ਦਸਦੇ ਦਿਸੇ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਵੋਟਰ ਕਾਰਡ ਬਣਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਆਧਾਰ ਕਾਰਡ ਦੇ ਲਈ ਬਹੁਤ ਸਾਰੇ ਖਿਡਾਰੀਆਂ ਦੀਆਂ ਤਸਵੀਰਾਂ ਵੀ ਲਈਆਂ। ਮਿਸਟਰ ਨਾਗ ਨੇ ਉਮੇਸ਼ ਯਾਦਵ, ਯੁਜਵੇਂਦਰ ਚਾਹਲ ਅਤੇ ਕਪਤਾਨ ਵਿਰਾਟ ਕੋਹਲੀ ਨਾਲ ਵੀ ਗੱਲ ਕੀਤੀ।

ਮਿਸਟਰ ਨਾਗ ਨੇ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਉਣ ਦੇ ਮਾਮਲੇ 'ਚ ਕਿਹਾ ਬਹੁਤ ਸਾਰੇ ਲੋਕਾਂ ਨੇ ਮੈਨੂੰ ਵੋਟਰ ਅਤੇ ਆਧਾਰ ਕਾਰਡ ਬਣਾਉਣ ਨੂੰ ਲੈ ਕੇ ਸਵਾਲ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕਿਸੇ ਦੇ ਕੋਲ ਇਹ ਆਈ.ਡੀ. ਕਾਰਡ ਹੋਣ। ਕਿਉਂਕਿ ਵਿਧਾਨਸਭਾ ਚੋਣਾਂ ਆਉਣ ਵਾਲੀਆਂ ਹਨ। ਬੰਗਲੌਰ ਟੀਮ ਦੇ ਇਸ ਮਜ਼ਾਕੀਆ ਵੀਡੀਓ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਨਾਗ ਚਾਹੁੰਦੇ ਸਨ ਕਿ ਨਾ ਸਿਰਫ ਇੰਡੀਅਨ ਕ੍ਰਿਕਟਰ ਬਲਕਿ ਟੀਮ 'ਚ ਸ਼ਾਮਲ ਵਿਦੇਸ਼ੀ ਖਿਡਾਰੀ ਵੀ ਆਧਾਰ ਕਾਰਡ ਬਣਵਾਉਣ। ਇਸ ਨੂੰ ਲੈ ਕੇ ਕੈਮਾਰਮੈਨ ਨਾਲ ਉਸ ਦੀ ਤੂ-ਤੂ ਮੈਂ-ਮੈਂ ਵੀ ਗਈ ਅਤੇ ਕੈਮਾਰਾਮੈਨ ਮਿਸਟਰ ਨਾਗ ਨੂੰ ਉਥੇ ਹੀ ਛੱਡ ਕੇ ਚਲਾ ਗਿਆ।

ਮਿਸਟਰ ਨਾਗ ਦੀ ਜਦੋਂ ਕਪਤਾਨ ਵਿਰਾਟ ਕੋਹਲੀ ਨਾਲ ਗੱਲ ਕਰਨੀ ਚਾਹੀ ਤਾਂ ਕੋਹਲੀ ਕਾਫੀ ਨਾਰਾਜ਼ ਨਜ਼ਰ ਆਏ। ਕੋਹਲੀ ਨੇ ਨਾਗ ਨੂੰ ਕਿਹਾ ਕਿ ਤੁਸੀਂ ਕਿਉਂ ਹਰ ਸਾਲ ਲੋਕਾਂ ਦਾ ਸਮਾਂ ਬਰਬਾਦ ਕਰਨ ਲਈ ਆ ਜਾਂਦੇ ਹੋ। ਕੋਹਲੀ ਨੇ ਮਿਸਟਰ ਨਾਗ ਨੂੰ ਕਿਹਾ ਕਿ ਤੂੰ ਤਾਂ ਆਪਣਾ ਹੈਡ ਪੇਂਟ ਵੀ ਅਜੇ ੇਤੱਕ ਨਹੀਂ ਬਦਲਿਆ। ਉਥੇ ਹੀ ਬਰੈਂਡਮ ਮਕਲਮ ਨੇ ਕਿਹਾ ਕਿ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਆਧਾਰ ਕਾਰਡ ਕਿਉਂ ਬਣਨਾ ਚਾਹੀਦਾ ਹੈ। ਮਕੱਲਮ ਨੇ ਕਿਹਾ ਕਿ ਮੈਨੂੰ ਬੰਗਲੌਰ ਚੰਗਾ ਲਗਦਾ ਹੈ ਪਰ ਉਹ ਵੋਟ ਵੀ ਨਹੀਂ ਕਰ ਸਕਦਾ। ਉਮੇਸ਼ ਯਾਦਵ ਨੇ ਤਾਂ ਮਿਸਟਰ ਨਾਗ ਨੂੰ ਡਾਂਟ ਵੀ ਦਿੱਤਾ। ਹਾਲਾਂਕਿ ਇਹ ਆਰ.ਸੀ.ਬੀ. ਇਨਸਾਈਡਰ ਦਾ ਇਕ ਫਨੀ ਵੀਡੀਓ ਸੀ। ਵੀਡੀਓ 'ਚ ਕਿਹਾ ਗਿਆ ਕਿ ਇਸ ਵਾਰ ਹਰ ਕਿਸੇ ਨੂੰ ਆਪਣੀ ਉਂਗਲੀ ਦਾ ਇਸਤੇਮਾਲ ਕਰਦੇ ਹੋਏ ਵੋਟ ਪਾਉਣ ਜਾਣਾ ਚਾਹੀਦਾ ਹੈ।


Related News