ਪਰਬਤਾਰੋਹੀ ਨਰਿੰਦਰ ਯਾਦਵ ਦਾ ਐਵਰੈਸਟ ’ਤੇ ਚੜ੍ਹਨ ਦਾ ਦਾਅਵਾ ਫਰਜ਼ੀ, ਨਹੀਂ ਮਿਲੇਗਾ ਤੇਂਜਿੰਗ ਨੋਰਗੇ ਪੁਰਸਕਾਰ
Thursday, Feb 11, 2021 - 05:08 PM (IST)
ਨਵੀਂ ਦਿੱਲੀ (ਭਾਸ਼ਾ) : ਮਾਊਂਟ ਐਵਰੈਸਟ ’ਤੇ ਚੜ੍ਹਨ ਦਾ ਦਾਅਵਾ ਕਰਨ ਦੇ ਬਾਅਦ ਪਿਛਲੇ ਸਾਲ ਤੇਂਜਿੰਗ ਨੋਰਗੇ ਪੁਰਸਕਾਰ ਲਈ ਸਿਫਾਰਸ਼ ਪਾਉਣ ਵਾਲੇ ਪਰਬਤਾਰੋਹੀ ਨਰਿੰਦਰ ਸਿੰਘ ਯਾਦ ਨੇ ਫਰਜ਼ੀ ਦਸਤਾਵੇਜ਼ ਸੌਂਪੇ ਸਨ ਅਤੇ ਉਨ੍ਹਾਂ ਨੂੰ ਇਹ ਸਨਮਾਨ ਨਹੀਂ ਮਿਲੇਗਾ। ਖੇਡ ਮੰਤਰਾਲਾ ਦੇ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯਾਦਵ ਅਤੇ ਉਨ੍ਹਾਂ ਦੀ ਸਾਥੀ ਪਰਬਤਾਰੋਹੀ ਸੀਮਾ ਰਾਨੀ ਨੂੰ ਬੁੱਧਵਾਰ ਨੂੰ ਨੇਪਾਲ ਸਰਕਾਰ ਨੇ ਆਪਣੇ ਦੇਸ਼ ਵਿਚ ਪਰਬਤਾਰੋਹਨ (ਪਹਾੜ੍ਹਾਂ ਚੜ੍ਹਨ 'ਤੇ) ਕਰਨ ’ਤੇ 6 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ ਅਤੇ 2016 ਵਿਚ ਦੁਨੀਆ ਦੀ ਉਚੀ ਚੋਟੀ ’ਤੇ ਚੜ੍ਹਨ ਦੇ ਫਰਜ਼ੀ ਦਰਤਾਵੇਜ਼ ਸੌਂਪਣ ਕਾਰਨ ਉਨ੍ਹਾਂ ਨੂੰ ਦਿੱਤੇ ਗਏ ਐਵਰੈਸਟ ਫਤਿਹ ਕਰਨ ਦੇ ਪ੍ਰਮਾਣ ਪੱਤਰ ਨੂੰ ਵੀ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਕਿਹਾ- ਕਿਸਾਨਾਂ ਲਈ ਇੰਨਾ ਕੰਮ ਕਰਨ ਵਾਲੇ ਮੋਦੀ 'ਕਿਸਾਨ ਵਿਰੋਧੀ ਨਹੀਂ ਹੋ ਸਕਦੇ'
ਖੇਡ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ, ‘ਸਾਡੀ ਵੱਲੋਂ ਨਰਿੰਦਰ ਸਿੰਘ ਯਾਦਵ ਦਾ ਮੁੱਦਾ ਖ਼ਤਮ ਹੋ ਗਿਆ ਹੈ। ਮੰਤਰਾਲਾ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਨੇ ਮਾਊਂਟ ਐਵਰੈਸਟ ’ਤੇ ਚੜ੍ਹਨ ਦਾ ਫਰਜ਼ੀ ਦਾਅਵਾ ਕੀਤਾ ਸੀ। ਉਸ ਨੇ ਫਰਜ਼ੀ ਤਸਵੀਰਾਂ ਸੌਂਪੀਆਂ।’ ਉਨ੍ਹਾਂ ਕਿਹਾ, ‘ਇਸ ਲਈ 2020 ਤੇਂਜਿੰਗ ਨੋਰਗੇ ਪੁਰਸਕਾਰ ਦੀ ਸੂਚੀ ’ਚੋਂ ਉਸ ਦਾ ਨਾਮ ਹਟਾ ਦਿੱਤਾ ਗਿਆ ਹੈ। ਉਸ ਨੂੰ ਇਹ ਨਹੀਂ ਮਿਲੇਗਾ।’
ਇਹ ਵੀ ਪੜ੍ਹੋ: ਅਸਾਮ ਸਰਕਾਰ ਨੇ ਦੌੜਾਕ ਹਿਮਾ ਦਾਸ ਨੂੰ ਕੀਤਾ DSP ਨਿਯੁਕਤ
ਯਾਦਵ ਦੇ ਨਾਮ ਦੀ ਸਿਫਾਰਿਸ਼ ਸ਼ੁਰੂਆਤ ਵਿਚ ਦੇਸ਼ ਦੇ ਸਿਖ਼ਰ ਸਹਾਇਕ ਖੇਡ ਪੁਰਸਕਾਰ ਲਈ ਕੀਤੀ ਗਈ ਸੀ ਪਰ ਬਾਅਦ ਵਿਚ ਉਨ੍ਹਾਂ ਦੇ ਫਰਜ਼ੀ ਦਸਤਾਵੇਜ਼ ਸੌਂਪਣ ਦੇ ਖਦਸ਼ਿਆਂ ਨਾਲ ਜੁੜੀਆਂ ਖ਼ਬਰਾਂ ਮੀਡੀਆ ਵਿਚ ਆਉਣ ਦੇ ਬਾਅਦ ਉਨ੍ਹਾਂ ਦੇ ਨਾਮ ਨੂੰ ਰੋਕ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਸਰਕਾਰ ਵੱਲੋਂ ਗਠਿਤ ਕਮੇਟੀ ਨੇ ਦੇਖਿਆ ਕਿ ਯਾਦਵ ਨੇ ਜੋ ਦਸਤਾਵੇਜ਼ ਸੌਂਪੇ ਸਨ ਉਹ ਫਰਜ਼ੀ ਸਨ। ਅਧਿਕਾਰੀ ਨੇ ਦੱਸਿਆ ਕਿ ਜਾਂਚ ਕਮੇਟੀ ਵਿਚ ਖੇਡ ਮੰਤਰਾਲਾ ਦੇ ਅਧਿਕਾਰੀਆਂ ਦੇ ਇਲਾਵਾ ਦਿੱਲੀ ਦੇ ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ ਦੇ ਪ੍ਰਤੀਨਿਧੀ ਵੀ ਸਨ ਜੋ ਦੇਸ਼ ਵਿਚ ਇਸ ਖੇਡ ਦੀ ਸਰਵਉਚ ਸੰਸਥਾ ਹੈ।
ਇਹ ਵੀ ਪੜ੍ਹੋ: ਸਵਰਾ ਭਾਸਕਰ ਨੇ ਟਵੀਟ ਕਰ ਰਿਹਾਨਾ ਨੂੰ ਦੱਸਿਆ ‘ਟੁਕੜੇ ਟੁਕੜੇ ਗੈਂਗ’ ਦੀ ਇੰਟਰਨੈਸ਼ਨਲ ਮੈਂਬਰ
ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ ਨੂੰ ਕੇਂਦਰ ਸਰਕਾਰ ਅਤੇ ਅੰਤਰਰਾਸ਼ਟਰੀ ਫਾਊਂਡੇਸ਼ਨ ਆਫ ਸਪੋਰਟ ਕਲਾਈਬਿੰਗ ਦੋਵਾਂ ਤੋਂ ਮਾਨਤਾ ਮਿਲੀ ਹੈ। ਨੇਪਾਲ ਦੇ ਸੰਸਕ੍ਰਿਤੀ, ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਬੁੱਧਵਾਰ ਨੂੰ ਯਾਦਵ ਅਤੇ ਰਾਨੀ ਦੇ ਇਲਾਵਾ ਟੀਮ ਦੀ ਅਗਵਾਈ ਕਰ ਰਹੇ ਨਾਬਾ ਕੁਮਾਰ ਫੁਕੋਨ ’ਤੇ ਦੇਸ਼ ਵਿਚ ਪਰਬਤਾਰੋਹਨ ਨਾਲ ਜੁੜੀਆਂ ਗਤੀਵਿਧੀਆਂ ਤੋਂ 6 ਸਾਲ ਲਈ ਪਾਬੰਦੀ ਲਗਾ ਦਿਤੀ ਹੈ। ਐਵਰੈਸਟ ’ਤੇ ਚੜ੍ਹਨ ਲਈ ਇਨ੍ਹਾਂ ਨੂੰ ਜਾਰੀ ਕੀਤੇ ਗਏ ਪ੍ਰਮਾਣ ਪੱਤਰ ਵੀ ਰੱਦ ਕਰ ਦਿੱਤੇ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।