ਸੌਤੇਲੀ ਭੈਣ ਨਾਲ ਜਲਦ ਵਿਆਹ ਕਰੇਗਾ ਮੋਟੋ ਜੀਪੀ ਸਟਾਰ ਓਲੀਵੇਰਾ

Tuesday, Sep 01, 2020 - 02:33 AM (IST)

ਸੌਤੇਲੀ ਭੈਣ ਨਾਲ ਜਲਦ ਵਿਆਹ ਕਰੇਗਾ ਮੋਟੋ ਜੀਪੀ ਸਟਾਰ ਓਲੀਵੇਰਾ

ਨਵੀਂ ਦਿੱਲੀ- ਮੋਟੋ ਜੀਪੀ ਸਟਾਰ ਮਿਗੁਏਲ ਓਲੀਵੇਰਾ ਆਪਣੀ ਸੌਤੇਲੀ ਭੈਣ ਆਂਦ੍ਰੇਆ ਪਿਮੇਂਟਾ ਨਾਲ ਮੰਗਣੀ ਕਰ ਲਈ ਹੈ। ਉਹ ਇਕ ਦੂਜੇ ਨੂੰ 13 ਸਾਲ ਦੀ ਉਮਰ ਤੋਂ ਜਾਣਦੇ ਹਨ। 2019 'ਚ ਜਨਤਕ ਹੋਣ ਤੋਂ ਪਹਿਲਾਂ 11 ਸਾਲ ਤੱਕ ਇਕੱਠੇ ਗੁਪਤ ਰਿਸ਼ਤੇ 'ਚ ਰਹੇ। 24 ਸਾਲ ਦੀ ਪਿਮੇਂਟਾ ਦੇ ਪਿਤਾ ਦੀ ਦੂਜੀ ਪਤਨੀ ਕ੍ਰਿਸਟੀਨਾ ਦੀ ਬੇਟੀ ਹੈ। ਇਹ ਖਬਰ ਦੋਵਾਂ ਦੇ ਪਿਤਾ ਪਾਓਲੋ ਜੋਕਿ ਡਰਾਈਵਰ ਹਨ।

PunjabKesari
ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਬੇਟੇ ਦੇ ਵਿਆਹ ਉਸਦੇ ਜੀਵਨ ਦੀ ਸਭ ਤੋਂ ਸੁੰਦਰ ਬੀਬੀ ਨਾਲ ਹੋ ਰਿਹਾ ਹੈ। ਓਲੀਵੇਰਾ ਨੇ ਖੁਦ ਮੰਨਿਆ ਸੀ ਕਿ ਇਸ ਸਾਲ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੌਤੇਲੀ ਭੈਣ ਨਾਲ ਮੰਗਣੀ ਦੀ ਯੋਜਨਾ ਬਣਾ ਲਈ ਸੀ। ਮੈਨੁਅਲ ਲੁਈਸ ਗੌਚਾ ਨਾਲ ਗੱਲ ਕਰਦੇ ਹੋਏ, ਪੁਰਤਗਾਲੀ ਨੇ ਕਿਹਾ ਕਿ ਪਿਆਰ ਤੋਂ ਪਹਿਲਾਂ ਸਾਡੇ 'ਚ ਵਧੀਆ ਦੋਸਤੀ ਸੀ। ਕਿਉਂਕਿ ਅਸੀਂ ਇਕੱਠੇ ਵੱਡੇ ਹੋਏ ਹਾਂ।

PunjabKesari
ਓਲੀਵੇਰਾ ਨੇ ਕਿਹਾ- ਕੁਝ ਸਮੇਂ 'ਚ ਅਸੀਂ ਮਹਿਸੂਸ ਕੀਤਾ ਕਿ ਇਹ ਦੋਸਤੀ ਨਾਲੋਂ ਜ਼ਿਆਦਾ ਹੈ, ਇਹ ਇਕ ਬਹੁਤ ਮਜ਼ਬੂਤ ਪਿਆਰ ਹੈ। ਅਸੀਂ ਇਸ ਸਾਲ ਵਿਆਹ ਕਰਨ ਜਾ ਰਹੇ ਸੀ ਪਰ ਉਸ ਹਫਤੇ ਦੇ ਅੰਤ 'ਚ ਮੇਰੀ ਦੌੜ ਸੀ ਤੇ ਸਾਨੂੰ ਅਗਲੇ ਸਾਲ ਇਸ ਨੂੰ ਮੁਲਤਵੀ ਕਰਨਾ ਪਿਆ। ਇਸ ਦਾ ਮਤਲਬ ਇਹ ਵੀ ਹੈ ਕਿ 24 ਸਾਲ ਓਲੀਵੇਰਾ ਟ੍ਰੈਕ ਆਨ ਤੇ ਆਫ ਜਸ਼ਨ ਮਨਾ ਰਹੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਪੁਰਤਗਾਲੀ ਮੋਟਰਸਾਈਕਲ ਦੇ ਇਤਿਹਾਸ 'ਚ ਪਹਿਲੀ ਵਾਰ ਸਟਾਈਰੀਆ ਗ੍ਰਾਂ ਪ੍ਰੀ ਜਿੱਤੀ ਸੀ।


author

Gurdeep Singh

Content Editor

Related News