ਯੁਵਰਾਜ ਸਿੰਘ ਨੂੰ ਛੋਟੀ ਜਿਹੀ ਗ਼ਲਤੀ ਪਈ ਭਾਰੀ, ਮਾਂ ਨੇ ਧੱਕੇ ਮਾਰ ਕੇ ਕੱਢਿਆ ਘਰੋਂ, ਵੀਡੀਓ ਵਾਇਰਲ

Wednesday, Feb 22, 2023 - 12:37 PM (IST)

ਯੁਵਰਾਜ ਸਿੰਘ ਨੂੰ ਛੋਟੀ ਜਿਹੀ ਗ਼ਲਤੀ ਪਈ ਭਾਰੀ, ਮਾਂ ਨੇ ਧੱਕੇ ਮਾਰ ਕੇ ਕੱਢਿਆ ਘਰੋਂ, ਵੀਡੀਓ ਵਾਇਰਲ

ਮੁੰਬਈ (ਵਾਰਤਾ)- ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਮਜ਼ਾਕੀਆ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਗਲਤ ਸਬਜ਼ੀ ਲਿਆਉਣ 'ਤੇ ਘਰੋਂ ਬਾਹਰ ਕੱਢ ਰਹੀ ਹੈ। ਇਸ ਮਜ਼ਾਕੀਆ ਵੀਡੀਓ ਨੂੰ ਹੁਣ ਤੱਕ 20 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਦਕਿ ਉਨ੍ਹਾਂ ਦੇ ਪ੍ਰਸ਼ੰਸਕ ਲੱਖਾਂ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਕ੍ਰਿਕਟ ਦੇ ਮੈਦਾਨ 'ਤੇ ਧੂਮ ਮਚਾਉਣ ਵਾਲੇ ਯੁਵਰਾਜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਕੜੀ 'ਚ ਉਨ੍ਹਾਂ ਨੇ ਆਪਣੇ ਭਰਾ ਜ਼ੋਰਾਵਰ ਨਾਲ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਦੋਵਾਂ ਦੀ ਮਾਂ ਸ਼ਬਨਮ ਦੋਵਾਂ ਨੂੰ ਕਾਲਰ ਤੋਂ ਫੜ ਕੇ ਘਰੋਂ ਬਾਹਰ ਕੱਢ ਰਹੀ ਹੈ।

ਇਹ ਵੀ ਪੜ੍ਹੋ: ਲੱਦਾਖ ਨੇ ਜੰਮੀ ਹੋਈ ਝੀਲ ’ਤੇ ਹਾਫ ਮੈਰਾਥਨ ਕਰਵਾ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ

 

 
 
 
 
 
 
 
 
 
 
 
 
 
 
 
 

A post shared by Zorawar Singh (@zove03)

ਯੁਵਰਾਜ ਨੇ ਕੈਪਸ਼ਨ 'ਚ ਲਿਖਿਆ, "ਸਾਨੂੰ ਦੱਸੋ, ਕੀ ਅਸੀਂ ਕੁਝ ਗਲਤ ਕੀਤਾ ਹੈ।" ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮਾਂ ਸ਼ਬਨਮ ਯੁਵਰਾਜ ਅਤੇ ਜ਼ੋਰਾਵਰ ਨੂੰ ਇਸ ਲਈ ਧੱਕੇ ਦੇ ਕੇ ਘਰੋਂ ਬਾਹਰ ਕੱਢਦੀ ਹੈ, ਕਿਉਂਕਿ ਉਨ੍ਹਾਂ ਨੂੰ ਸਬਜ਼ੀ ਖ਼ਰੀਦਣ ਲਈ ਭੇਜਿਆ ਗਿਆ ਸੀ ਅਤੇ ਉਹ 'ਧਨੀਆਂ ਦੀ ਬਜਾਏ ਪੁਦੀਨਾ' ਲੈ ਆਏ। ਜ਼ਿਕਰਯੋਗ ਹੈ ਕਿ ਕ੍ਰਿਕਟ ਦੀ ਦੁਨੀਆ 'ਚ ਯੁਵਰਾਜ ਸਿੰਘ ਦੀ ਪਛਾਣ ਅੱਜ ਵੀ ਇਕ ਦਮਦਾਰ ਆਲਰਾਊਂਡਰ ਦੇ ਰੂਪ 'ਚ ਹੁੰਦੀ ਹੈ। ਸਾਲ 2007 ਦੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖ਼ਿਲਾਫ਼ ਲਗਾਤਾਰ 6 ਗੇਂਦਾਂ 'ਤੇ 6 ਛੱਕੇ ਅੱਜ ਵੀ ਪ੍ਰਸ਼ੰਸਕਾਂ ਦੇ ਮਨਾਂ 'ਚ ਜ਼ਿੰਦਾ ਹਨ।

ਇਹ ਵੀ ਪੜ੍ਹੋ: ਬ੍ਰਿਟੇਨ 'ਚ 4 ਦਿਨ ਕੰਮ, 3 ਦਿਨ ਆਰਾਮ ਕਰਨ ਦੀ 'ਪਾਇਲਟ ਯੋਜਨਾ' ਰਹੀ ਸਫ਼ਲ, ਲੋਕਾਂ ਨੇ ਰਾਹਤ ਕੀਤੀ ਮਹਿਸੂਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News