ਭਾਰਤੀ ਜੂਨੀਅਰ ਬੈਡਮਿੰਟਨ ਖਿਡਾਰੀਆਂ ਨੂੰ ਕੋਚਿੰਗ ਦੇਣਗੇ ਡੈਨਮਾਰਕ ਦੇ ਧਾਕੜ ਫਰਾਸਟ

02/12/2019 1:06:02 PM

ਮੁੰਬਈ— ਓਲੰਪਿਕ ਗੋਲਡ ਕਵੇਸਟ (ਓ.ਜੀ.ਕਿਊ) ਨੇ ਪ੍ਰਕਾਸ਼ ਪਾਦੂਕੋਣ ਬੈਡਮਿੰਟਨ ਅਕਾਡਮੀ (ਪੀ.ਪੀ.ਬੀ.ਏ.) ਦੇ ਸਹਿਯੋਗ ਨਾਲ ਡੈਨਮਾਰਕ ਦੇ ਧਾਕੜ ਬੈਡਮਿੰਟਨ ਖਿਡਾਰੀ ਮੋਰਟਨ ਫਰਾਸਟ ਨੂੰ ਬੈਂਗਲੁਰੂ ਸਥਿਤ ਅਕੈਡਮੀ (ਪੀ.ਪੀ.ਬੀ.ਏ.) 'ਚ ਜੂਨੀਅਰ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਸਲਾਹਕਾਰ ਕੋਚ ਨਿਯੁਕਤ ਕੀਤਾ ਗਿਆ ਹੈ। ਇੱਥੇ ਜਾਰੀ ਬਿਆਨ ਦੇ ਮੁਤਾਬਕ ਓ.ਜੀ.ਕਿਊ., ਪੀ.ਪੀ.ਬੀ.ਏ. ਅਤੇ ਸਾਬਕਾ ਆਲ ਇੰਗਲੈਂਡ ਚੈਂਪੀਅਨ ਫਰਾਸਟ ਵਿਚਾਲੇ ਕੋਚਿੰਗ ਨੂੰ ਲੈ ਕੇ ਇਹ ਨਿੱਜੀ ਸਮਝੌਤਾ ਹੈ। ਕੋਰਟ 'ਤੇ ਪਾਦੁਕੋਣ ਦੇ ਨਾਲ ਸਖਤ ਸੰਘਰਸ਼ ਰਖਣ ਵਾਲੇ ਫਰਾਸਟ ਦੇ ਇਸ ਹਫਤੇ ਦੇ ਅਖੀਰ 'ਚ ਬੈਂਗਲੁਰੂ ਪਹੁੰਚਣ ਦੀ ਸੰਭਾਵਨਾ ਹੈ ਅਤੇ ਉਹ ਅਗਲੇ ਇਕ ਸਾਲ ਤਕ ਪੀ.ਪੀ.ਬੀ.ਏ. 'ਚ ਜੂਨੀਅਰ ਖਿਡਾਰੀਆਂ ਨੂੰ ਕੋਚਿੰਗ ਦੇਣਗੇ।


Tarsem Singh

Content Editor

Related News