ਵਿਸ਼ਵ ਪੱਧਰੀ ਟੂਰਨਾਮੈਂਟ ’ਚ ਹਿਜਾਬ ਪਹਿਨ ਕੇ ਖੇਡਣ ਵਾਲੀ ਪਹਿਲੀ ਖਿਡਾਰਨ ਬਣੀ ਮੋਰੱਕੋ ਦੀ ਬੈਂਜ਼ੀਨਾ

Monday, Jul 31, 2023 - 01:31 PM (IST)

ਐਡੀਲੇਡ (ਭਾਸ਼ਾ)– ਮੋਰੱਕੋ ਦੀ ਡਿਫੈਂਡਰ ਨੋਹੇਲਾ ਬੈਂਜ਼ੀਨਾ ਫੀਫਾ ਮਹਿਲਾ ਵਿਸ਼ਵ ਕੱਪ ਦੀ ਟੀਮ ਦੇ ਦੂਜੇ ਮੈਚ ’ਚ ਦੱਖਣੀ ਕੋਰੀਆ ਵਿਰੁੱਧ ਜਦੋਂ ਮੈਦਾਨ ’ਤੇ ਉਤਰੀ ਤਾਂ ਉਹ ਹਿਜਾਬ ਪਹਿਨ ਕੇ ਸੀਨੀਅਰ ਪੱਧਰ ਦੇ ਵਿਸ਼ਵ ਪੱਧਰੀ ਟੂਰਨਾਮੈਂਟ ’ਚ ਖੇਡਣ ਵਾਲੀ ਪਹਿਲੀ ਮਹਿਲਾ ਫੁੱਟਬਾਲਰ ਬਣ ਗਈ। ਫੀਫਾ ਨੇ ਧਰਮ ਦੇ ਕਾਰਨ ਮੈਚਾਂ ’ਚ ਸਿਰ ਢਕ ਕੇ ਖੇਡਣ ਦੀ ਪਾਬੰਦੀ ਨੂੰ ‘ਸਿਹਤ ਤੇ ਸੁਰੱਖਿਆ ਕਾਰਨਾਂ’ ਤੋਂ 2014 ’ਚ ਪਲਟ ਦਿੱਤਾ ਸੀ।

ਇਹ ਵੀ ਪੜ੍ਹੋ: ਮਣੀਪੁਰ ਹਿੰਸਾ ’ਤੇ ਛਲਕਿਆ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਦਰਦ, 'ਹਿੰਸਾ ਨੇ ਘਰ, ਸੁਫ਼ਨਾ, ਸਭ ਕੁਝ ਖੋਹ ਲਿਆ'

PunjabKesari

‘ਮੁਸਲਿਮ ਵੂਮੈਨ ਇਨ ਸਪੋਰਟਸ ਨੈੱਟਵਰਕ’ ਦੀ ਸਹਿ-ਸੰਸਥਾਪਕ ਅਸਮਾਹ ਹੇਲਾਲ ਨੇ ਕਿਹਾ, ‘‘ਮੈਨੂੰ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਵੱਧ ਤੋਂ ਵੱਧ ਮਹਿਲਾਵਾਂ ਤੇ ਮੁਸਲਿਮ ਲੜਕੀਆਂ ਬੈਂਜ਼ੀਨਾ ਤੋਂ ਪ੍ਰੇਰਣਾ ਲੈਣਗੀਆਂ ਤੇ ਇਸ ਦਾ ਸਿਰਫ਼ ਖਿਡਾਰੀਆਂ 'ਤੇ ਹੀ ਨਹੀਂ, ਸਗੋਂ ਮੈਨੂੰ ਲੱਗਦਾ ਹੈ ਕਿ ਫੈਸਲਾ ਕਰਨ ਵਾਲੇ, ਕੋਚ ਤੇ ਹੋਰ ਖੇਡਾਂ ’ਤੇ ਵੀ ਅਸਰ ਪਵੇਗਾ।’’ ਬੈਂਜ਼ੀਨਾ ਮੋਰੱਕੋ ਦੀ ਚੋਟੀ ਦੀ ਮਹਿਲਾ ਲੀਗ ਵਿੱਚ 'ਐਸੋਸੀਏਸ਼ਨ ਸਪੋਰਟਸ ਆਫ਼ ਫੋਰਸਿਜ਼ ਆਰਮਡ ਰੋਇਲ' ਲਈ ਪੇਸ਼ੇਵਰ ਕਲੱਬ ਫੁੱਟਬਾਲ ਖੇਡਦੀ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਮੋਸਟ ਵਾਂਟਿਡ ਅਪਰਾਧੀ ਪਹੁੰਚਿਆ ਅਮਰੀਕਾ, ਸਿਆਸੀ ਸ਼ਰਨ ਦੇ ਨਾਂ ’ਤੇ ਫਿਰ ਤਿਰੰਗੇ ਦਾ ਅਪਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News