ਟੈਕਸ ਧੋਖਾਦੇਹੀ ਲਈ ਸਪੇਨ ''ਚ ਮੋਰਿਨ੍ਹੋ ''ਤੇ ਜੁਰਮਾਨਾ

Tuesday, Feb 05, 2019 - 11:47 PM (IST)

ਟੈਕਸ ਧੋਖਾਦੇਹੀ ਲਈ ਸਪੇਨ ''ਚ ਮੋਰਿਨ੍ਹੋ ''ਤੇ ਜੁਰਮਾਨਾ

ਮੈਡ੍ਰਿਡ- ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਮੈਨੇਜਰ ਜੋਸ ਮੋਰਿਨ੍ਹੋ ਸਪੇਨ ਦੇ ਅਭਿਯੋਜਨ ਪੱਖ ਦੇ ਨਾਲ ਸਮਝੌਤੇ ਦੇ ਤਹਿਤ ਟੈਕਸ ਧੋਖਾਦੇਹੀ ਲਈ ਜੇਲ ਦੀ ਸਜ਼ਾ ਤੋਂ ਬਚ ਗਿਆ ਪਰ ਉਸ ਨੂੰ 20 ਲੱਖ ਯੂਰੋ ਦੇ ਤਕਰੀਬਨ ਜੁਰਮਾਨਾ ਦੇਣਾ ਪਵੇਗਾ।
ਇਸ 56 ਸਾਲਾ ਕੋਚ 'ਤੇ 2011 ਤੇ 2012 ਵਿਚ ਟੈਕਸ ਧੋਖਾਦੇਹੀ ਦਾ ਦੋਸ਼ ਲੱਗਾ ਹੈ, ਜਦੋਂ ਉਹ ਸਪੇਨ ਦੀ ਧਾਕੜ ਟੀਮ ਰੀਅਲ ਮੈਡ੍ਰਿਡ ਦਾ ਕੋਚ ਸੀ। ਸਮਝੌਤੇ ਦੇ ਤਹਿਤ ਮੋਰਿਨ੍ਹੋ ਨੇ ਇਕ ਸਾਲ ਜੀ ਸਜ਼ਾ ਮਨੀ, ਜਿਸ ਨੂੰ ਤੁਰੰਤ 182500 ਯੂਰੋ ਦੇ ਜੁਰਮਾਨੇ ਵਿਚ ਬਦਲ ਦਿੱਤਾ ਗਿਆ। ਪੁਰਤਗਾਲ ਦੇ ਇਸ ਕੋਚ ਨੂੰ 19 ਲੱਖ 80 ਹਜ਼ਾਰ ਯੂਰੋ ਦਾ ਵਾਧੂ ਜੁਰਮਾਨਾ ਵੀ ਦੇਣਾ ਪਵੇਗਾ। ਮੋਰਿਨ੍ਹੋ 2015 ਵਿਚ ਪ੍ਰਸ਼ਾਸਨਿਕ ਜੁਰਮਾਨੇ ਦੇ ਤੌਰ 'ਤੇ 11 ਲੱਖ 40 ਹਜ਼ਾਰ ਯੂਰੋ ਦਾ ਭੁਗਤਾਨ ਕਰ ਚੁੱਕਾ ਹੈ।


Related News