ਰੋਮ 'ਚ ਐਸਕੇਲੇਟਰ ਟੁੱਟਣ ਨਾਲ ਫੁੱਟਬਾਲ ਪ੍ਰਸ਼ੰਸਕ ਜ਼ਖਮੀ
Wednesday, Oct 24, 2018 - 01:56 PM (IST)

ਰੋਮ : ਸੈਂਟਰਲ ਰੋਮ ਦੇ ਇਕ ਮੈਟਰੋ ਸਟੇਸ਼ਨ 'ਤੇ ਮੰਗਲਵਾਰ ਨੂੰ ਐਸਕੇਲੇਟਰ ਟੁੱਟਣ ਨਾਲ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਜਿਸ ਵਿਚ ਜ਼ਿਆਦਾਤਰ ਰੂਸ ਦੇ ਫੁੱਟਬਾਲ ਪ੍ਰਸ਼ੰਸਕ ਸਨ। ਦਮਕਲਕਰਮੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਹਾਦਸੇ ਲਈ ਫੁੱਟਬਾਲ ਪ੍ਰਸ਼ੰਸਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਤਾਲਵੀ ਮੀਡੀਆ ਮੁਤਾਬਕ ਜ਼ਿਆਦਾਤਰ ਲੋਕਾਂ ਦੇ ਪੈਰਾਂ 'ਤੇ ਸੱਟ ਲੱਗੀ ਹੈ ਅਤੇ ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਚਸ਼ਮਦੀਦਾਂ ਨੇ ਮੀਡੀਆ ਨੂੰ ਦੱਸਿਆ ਕਿ ਫੁੱਟਬਾਲ ਪ੍ਰਸ਼ੰਸਕ ਨਸ਼ੇ ਵਿਚ ਲੱਗ ਰਹੇ ਸੀ ਅਤੇ ਉਹ ਐਸਕੇਲੇਟਰ 'ਤੇ ਛਲਾਂਗਾ ਲਗਾ ਰਹੇ ਸੀ। ਪ੍ਰਸ਼ੰਸਕਾਂ ਨੇ ਹਾਲਾਂਕਿ ਅਜਿਹਾ ਕਰਨ ਤੋਂ ਇਨਕਾਰ ਕੀਤਾ ਹੈ।