ਪੈਰਿਸ ਪੈਰਾਲੰਪਿਕ ਉਦਘਾਟਨ ਸਮਾਰੋਹ ’ਚ ਭਾਰਤੀ ਦਲ ਦੇ 100 ਤੋਂ ਵੱਧ ਮੈਂਬਰ

Wednesday, Aug 28, 2024 - 10:55 AM (IST)

ਪੈਰਿਸ- ਭਾਰਤੀ ਦਲ ਦੇ 100 ਤੋਂ ਵੱਧ ਮੈਂਬਰ ਬੁੱਧਵਾਰ ਨੂੰ ਪੈਰਿਸ ਪੈਰਾਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣਗੇ, ਜਿਨ੍ਹਾਂ ’ਚ 52 ਖਿਡਾਰੀ ਸ਼ਾਮਲ ਹਨ। ਇਹ ਸਮਾਰੋਹ ਖੇਡਾਂ ਦੇ ਇਤਿਹਾਸ ’ਚ ਪਹਿਲੀ ਵਾਰ ਸਟੇਡੀਅਮ ਦੇ ਬਾਹਰ ਆਯੋਜਿਤ ਹੋਵੇਗਾ। ਜਿਨ੍ਹਾਂ ਖਿਡਾਰੀਆਂ ਦੇ ਵੀਰਵਾਰ ਨੂੰ ਮੁਕਾਬਲੇ ਹੋਣਗੇ, ਉਹ ਪਰੇਡ ਆਫ ਨੇਸ਼ਨਜ਼ ’ਚ ਹਿੱਸਾ ਨਹੀਂ ਲੈਣਗੇ।
ਇਨ੍ਹਾਂ ’ਚ 10 ਮੈਂਬਰੀ ਸ਼ੂਟਿੰਗ ਟੀਮ ਵੀ ਸ਼ਾਮਲ ਹੈ।
ਭਾਰਤੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਦੇਵੇਂਦਰ ਝਾਝਰੀਆ ਨੇ ਕਿਹਾ,‘ਜਿਨ੍ਹਾਂ ਖਿਡਾਰੀਆਂ ਦੇ 29 ਅਗਸਤ ਨੂੰ ਮੁਕਾਬਲੇ ਹੋਣੇ ਹਨ, ਉਹ ਉਦਘਾਟਨੀ ਸਮਾਰੋਹ ’ਚ ਹਿੱਸਾ ਨਹੀਂ ਲੈਣਗੇ। ਨਿਸ਼ਾਨੇਬਾਜ਼ੀ ਟੀਮ ਪਰੇਡ ਆਫ ਨੇਸ਼ਨਜ਼ ’ਚ ਹਿੱਸਾ ਨਹੀਂ ਲਵੇਗੀ।’ ਦੇਸ਼ਾਂ ਦੀ ਪਰੇਡ ’ਚ ਭਾਰਤ ਦੇ 106 ਮੈਂਬਰ ਹਿੱਸਾ ਲੈਣਗੇ, ਜਿਨ੍ਹਾਂ ’ਚ 52 ਖਿਡਾਰੀ ਤੇ 54 ਅਧਿਕਾਰੀ ਸ਼ਾਮਲ ਹਨ। ਜੈਵਲਿਨ ਥ੍ਰੋਅਰ ਸੁਮਿਤ ਅੰਤਿਲ (ਐੱਫ64) ਅਤੇ ਸ਼ਾਟ ਪੁਟ ਖਿਡਾਰਨ ਭਾਗਿਆਸ਼੍ਰੀ ਜਾਧਵ (ਐੱਫ34) ਭਾਰਤ ਲਈ ਸਾਂਝੇ ਝੰਡਾਬਰਦਾਰ ਹੋਣਗੇ। ਉਦਘਾਟਨੀ ਸਮਾਰੋਹ ਚੈਂਪਸ ਏਲੀਸੀਸ ਅਤੇ ਪਲੇਸ ਡੇ ਲਾ ਕੋਨਕੋਰਡ ’ਤੇ ਆਯੋਜਿਤ ਕੀਤਾ ਜਾਵੇਗਾ।


Aarti dhillon

Content Editor

Related News