ਗੁਲਾਬੀ ਗੇਂਦ ਨਾਲ ਆਰਮ ਸਪਿਨਰਾਂ ਨੂੰ ਸਮਝਣਾ ਵਧੇਰੇ ਮੁਸ਼ਕਿਲ : ਹਰਭਜਨ

Tuesday, Nov 19, 2019 - 07:29 PM (IST)

ਗੁਲਾਬੀ ਗੇਂਦ ਨਾਲ ਆਰਮ ਸਪਿਨਰਾਂ ਨੂੰ ਸਮਝਣਾ ਵਧੇਰੇ ਮੁਸ਼ਕਿਲ : ਹਰਭਜਨ

ਨਵੀਂ ਦਿੱਲੀ : ਸੀਨੀਅਰ ਆਫ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਈਡਨ ਗਾਰਡਨ ਵਿਚ ਦੁਧੀਆ ਰੌਸ਼ਨੀ ਵਿਚ ਗੁਲਾਬੀ ਗੇਂਦ ਨਾਲ ਉਂਗਲੀ ਦੇ ਸਪਿਨਰਾਂ ਦੀ ਤੁਲਨਾ ਵਿਚ ਆਰਮ ਸਪਿਨਰਾਂ ਦੀ ਗੇਂਦ ਨੂੰ ਸਮਝਣਾ ਵਧੇਰੇ ਮੁਸ਼ਕਿਲ ਹੋਵੇਗਾ। ਹਰਭਜਨ ਨੇ ਕਿਹਾ, ''ਜੇਕਰ ਤੁਸੀਂ ਦੇਖੋਗੇ ਤਾਂ ਆਰਮ ਸਪਿਨਰ ਫਾਇਦੇ ਦੀ ਸਥਿਤੀ ਵਿਚ ਹਨ ਕਿਉਂਕਿ ਗੁਲਾਬੀ ਗੇਂਦ ਵਿਚ ਸੀਮ ਨੂੰ ਦੇਖਣਾ (ਕਾਲੇ ਧਾਕੇ ਦੇ ਕਾਰਣ) ਕਾਫੀ ਮੁਸ਼ਕਿਲ ਹੁੰਦੀ ਹੈ। ਭਾਰਤ ਕੋਲ ਕੁਲਦੀਪ ਯਾਦਵ ਦੇ ਰੂਪ ਵਿਚ ਆਰਮ ਸਪਿਨਰ ਹੈ ਪਰ ਹਰਭਜਨ ਚੋਣ ਦੇ ਮਾਮਲਿਆਂ 'ਤੇ ਗੱਲ ਨਹੀਂ ਕਰਨਾ ਚਾਹੁੰਦਾ।

PunjabKesari

ਹਰਭਜਨ ਨੇ ਕਿਹਾ, ''ਇਹ ਟੀਮ ਮੈਨੇਜਮੈਂਟ ਦਾ ਫੈਸਲਾ ਹੋਵੇਗਾ ਤੇ ਮੈਂ ਟਿੱਪਣੀ ਨਹੀਂ ਕਰ ਸਕਦਾ ਪਰ ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਪਿੱਚ 'ਤੇ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਨਾਲ ਹੀ ਸਭ ਨੂੰ ਪਤਾ ਹੈ ਕਿ ਕੋਲਕਾਤਾ ਵਿਚ ਸੂਰਜ ਡੁੱਬਣ ਸਮੇਂ ਸਾਢੇ 3 ਤੋਂ ਸਾਢੇ 4 ਦੇ ਸਮੇਂ ਤੇਜ਼ ਗੇਂਦਬਾਜ਼ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਹਨ ਪਰ ਜੇਕਰ ਅਸ਼ੀਂ ਭਵਿੱਖ ਵਿਚ ਡੇਅ-ਨਾਈਟ ਦੇ ਮੈਚ ਖੇਡਣੇ ਹਨ ਥਾਂ ਸਪਿਨਰਾਂ ਨੂੰ ਲੈ ਕੇ ਵਧੇਰੇ ਜਾਣਕਾਰੀ ਜੁਟਾਉਣ ਦੀ ਜ਼ਰੂਰਤ ਹੈ।''


Related News