ਮੋਮਿਨੁਲ ਹੱਕ ਟੈਸਟ ਕਪਤਾਨ, ਮਹਿਮੂਦੁੱਲਾ ਟੀ-20 ਕਪਤਾਨ

Tuesday, Oct 29, 2019 - 11:30 PM (IST)

ਮੋਮਿਨੁਲ ਹੱਕ ਟੈਸਟ ਕਪਤਾਨ, ਮਹਿਮੂਦੁੱਲਾ ਟੀ-20 ਕਪਤਾਨ

ਢਾਕਾ— ਟੈਸਟ ਤੇ ਟੀ-20 ਕਪਤਾਨ ਸ਼ਾਕਿਬ ਅਲ ਹਸਨ 'ਤੇ ਲੱਗੀ ਆਈ. ਸੀ. ਸੀ. ਦੇ ਦੋ ਸਾਲ ਦੀ ਪਾਬੰਦੀ ਨਾਲ ਬੰਗਲਾਦੇਸ਼ ਕ੍ਰਿਕਟ 'ਚ ਮਚੀ ਹਲਚਲ ਤੋਂ ਬਾਅਦ ਨਵੰਬਰ ਦੇ ਭਾਰਤ ਦੌਰੇ ਲਈ ਮੋਮਿਨੁਲ ਹੱਕ ਨੂੰ ਨਵਾਂ ਟੈਸਟ ਕਪਤਾਨ ਤੇ ਮਹਿਮੂਦੁੱਲਾ ਨੂੰ ਟੀ-20 ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਬੰਗਲਾਦੇਸ਼ ਦੀ ਟੀਮ ਬੁੱਧਵਾਰ ਨੂੰ ਭਾਰਤ ਦੌਰੇ ਲਈ ਰਵਾਨਾ ਹੋਵੇਗੀ ਜਿੱਥੇ ਉਹ ਤਿੰਨ ਟੀ-20 ਤੇ 2 ਟੈਸਟ ਖੇਡੇਗੀ। ਦੌਰੇ ਦੀ ਸ਼ੁਰੂਆਤ ਤਿੰਨ ਨਵੰਬਰ ਨੂੰ ਦਿੱਲੀ ਦੇ ਪਹਿਲਾ ਟੀ-20 ਮੁਕਾਬਲਾ ਤੋਂ ਹੋਵੇਗੀ। ਖੱਬੇ ਹੱਥ ਦੇ ਸਪਿਨਰ ਤੇਜੁਲ ਇਸਲਾਮ ਨੂੰ ਟੀ-20 ਟੀਮ 'ਚ ਸ਼ਾਕਿਬ ਦੀ ਜਗ੍ਹਾ ਦਿੱਤੀ ਗਈ ਹੈ। ਅਬੂ ਹੈਦਰ ਨੂੰ ਟੀਮ 'ਚ ਆਲਰਾਊਂਡਰ ਮੁਹੰਮਦ ਸੈਫੂਦੀਨ ਦੀ ਜਗ੍ਹਾ ਰੱਖਿਆ ਗਿਆ ਹੈ ਜੋ ਪਿੱਠ ਦੀ ਸੱਟ ਕਾਰਨ ਪਿੱਛਲੇ ਹਫਤੇ ਬਾਹਰ ਹੋ ਗਿਆ ਸੀ। ਮੁਹੰਮਦ ਮਿਥੁਨ ਨੂੰ ਤਮੀਮ ਇਕਬਾਲ ਦੀ ਜਗ੍ਹਾ ਸ਼ਾਮਿਲ ਕੀਤਾ ਗਿਆ ਹੈ।


author

Gurdeep Singh

Content Editor

Related News