ਆਪਣੇ ਅਸੂਲਾਂ ’ਤੇ ਕਾਇਮ ਦਿਖਿਆ ਮੋਇਨ ਅਲੀ, CSK ਨੂੰ ਲੈਣਾ ਪਿਆ ਵੱਡਾ ਫੈਸਲਾ

04/04/2021 7:27:02 PM

ਸਪੋਰਟਸ ਡੈਸਕ : ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਨੂੰ ਲੈ ਕੇ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਸਾਰੀਆਂ ਫ੍ਰੈਂਚਾਇਜ਼ੀਆਂ ਨੇ ਖਿਡਾਰੀਆਂ ਨੂੰ ਆਪਣੇ ਟ੍ਰੇਨਿੰਗ ਸੈਸ਼ਨ ਲਈ ਬੁਲਾ ਲਿਆ ਹੈ। ਖਿਡਾਰੀ ਵੀ ਕੁਆਰੰਟਾਈਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਟੀਮ ਨਾਲ ਜੁੜ ਰਹੇ ਹਨ। ਇਸ ਆਈ. ਪੀ. ਐੱਲ. ’ਚ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਮੋਇਨ ਅਲੀ ਚੇਨਈ ਸੁਪਰ ਕਿੰਗਜ਼ ਲਈ ਖੇਡਦਾ ਹੋਇਆ ਦਿਖਾਈ ਦੇਵੇਗਾ ਪਰ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਮੋਇਨ ਅਲੀ ਨੇ ਚੇਨਈ ਸੁਪਰ ਕਿੰਗਜ਼ ਟੀਮ ਨੂੰ ਇਕ ਗੁਜ਼ਾਰਿਸ਼ ਕੀਤੀ।

PunjabKesari

ਮੋਇਨ ਅਲੀ ਨੇ ਚੇਨਈ ਸੁਪਰ ਕਿੰਗਜ਼ ਨੂੰ ਗੁਜ਼ਾਰਿਸ਼ ਕਰਦਿਆਂ ਕਿਹਾ ਕਿ ਉਹ ਉਸ ਦੀ ਜਰਸੀ ਤੋਂ ਸ਼ਰਾਬ ਦੇ ਲੋਗੋ ਨੂੰ ਹਟਾ ਦੇਣ। ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਵੀ ਮੋਇਨ ਅਲੀ ਦੀ ਗੁਜ਼ਾਰਿਸ਼ ਨੂੰ ਮੰਨ ਲਿਆ ਹੈ ਅਤੇ ਉਸ ਦੀ ਜਰਸੀ ਤੋਂ ਸ਼ਰਾਬ ਦਾ ਲੋਗੋ ਹਟਾਉਣਾ ਮੰਨ ਲਿਆ ਹੈ। ਮੋਇਨ ਅਲੀ ਮੁਸਲਿਮ ਧਰਮ ਤੋਂ ਹਨ ਅਤੇ ਉਹ ਨਾ ਹੀ ਸ਼ਰਾਬ ਪੀਂਦੇ ਹਨ ਅਤੇ ਨਾ ਹੀ ਇਸ ਨੂੰ ਬੜ੍ਹਾਵਾ ਦਿੰਦੇ ਹਨ। ਮੋਇਨ ਅਲੀ ਇੰਗਲੈਂਡ ਲਈ ਖੇਡਦੇ ਸਮੇਂ ਵੀ ਸ਼ਰਾਬ ਦੇ ਬ੍ਰਾਂਡ ਨੂੰ ਬੜ੍ਹਾਵਾ ਨਹੀਂ ਦਿੰਦੇ।

PunjabKesari

ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਹੀ ਨਹੀਂ, ਬਲਕਿ ਇੰਗਲੈਂਡ ਦੇ ਸਪਿਨ ਗੇਂਦਬਾਜ਼ ਆਦਿਲ ਰਸ਼ੀਦ ਵੀ ਸ਼ਰਾਬ ਨੂੰ ਬੜ੍ਹਾਵਾ ਨਹੀਂ ਦਿੰਦੇ। ਦੋਵੇਂ ਹੀ ਖਿਡਾਰੀ ਇੰਗਲੈਂਡ ਲਈ ਖੇਡਦਿਆਂ ਆਪਣੀ ਜਰਸੀ ’ਤੇ ਸ਼ਰਾਬ ਦੇ ਕਿਸੇ ਵੀ ਬ੍ਰਾਂਡ ਦਾ ਲੋਗੋ ਨਹੀਂ  ਲਾਉਂਦੇ। ਜਦੋਂ ਇੰਗਲੈਂਡ ਦੀ ਟੀਮ ਜਸ਼ਨ ਵੀ ਮਨਾਉਂਦੀ ਹੈ ਤਾਂ ਇਹ ਦੋਵੇਂ ਖਿਡਾਰੀ ਦੂਰ ਹੀ ਰਹਿੰਦੇ ਹਨ। ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਬਣਨ ’ਤੇ ਵੀ ਇਹ ਦੋਵੇਂ ਖਿਡਾਰੀ ਦੂਰ ਹੀ ਰਹੇ ਸਨ।

PunjabKesari

ਯਾਦ ਰਹੇ ਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਮੋਇਨ ਅਲੀ ਨੂੰ ਆਈ. ਪੀ. ਐੱਲ. ਆਕਸ਼ਨ ’ਚ 7 ਕਰੋੜ ਰੁਪਏ ਦੀ ਮੋਟੀ ਰਕਮ ਦੇ ਕੇ ਟੀਮ ’ਚ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਮੋਇਨ ਅਲੀ ਰਾਇਲ ਚੈਲੰਜਰਜ਼ ਬੈਂਗਲੋਰ ਦੀ ਟੀਮ ਨਾਲ ਖੇਡ ਚੁੱਕਾ ਹੈ ਪਰ ਆਰ. ਸੀ. ਬੀ. ਵਲੋਂ ਮੋਇਨ ਅਲੀ ਨੂੰ ਘੱਟ ਹੀ ਮੌਕੇ ਮਿਲੇ ਸਨ।


Anuradha

Content Editor

Related News