ਰੀਅਲ ਕਸ਼ਮੀਰ ਨੂੰ 2-0 ਨਾਲ ਹਰਾ ਮੋਹਨ ਬਾਗਾਨ ਅੰਕ ਸੂਚੀ ''ਚ ਚੋਟੀ ''ਤੇ

1/5/2020 7:31:40 PM

ਸ੍ਰੀਨਗਰ : ਕਸ਼ਮੀਰ ਵਿਚ ਐਤਵਾਰ ਨੂੰ ਕੜਾਕੇ ਦੀ ਠੰਡ ਤੇ ਮਾਈਨਸ ਇਕ ਡਿਗਰੀ ਤਾਪਮਾਨ ਦੇ ਬਾਵਜੂਦ ਵੱਡੀ ਗਿਣਤੀ ਵਿਚ ਫੁੱਟਬਾਲ ਪ੍ਰਸ਼ੰਸਕ ਆਪਣੀ ਟੀਮ ਰੀਅਲ ਕਸ਼ਮੀਰ ਦਾ ਮੋਹਨ ਬਾਗਾਨ ਦੇ ਨਾਲ ਹੀਰੋ ਆਈ-ਲੀਗ ਫੁੱਟਬਾਲ ਮੈਚ ਦੇਖਣ ਸਟੇਡੀਅਮ ਪਹੁੰਚੇ। ਇਸ ਮੁਕਾਬਲੇ ਨੂੰ ਦੇਖਣ ਲਈ ਲੱਗਭਗ 11,500 ਦਰਸ਼ਕ ਸਟੇਡੀਅਮ ਵਿਚ ਮੌਜੂਦ ਸਨ ਤੇ ਆਪਣੀ ਟੀਮ ਦਾ ਉਤਸ਼ਾਹ ਵਧਾ ਰਹੇ ਸਨ।  ਦਰਸ਼ਕਾਂ ਵਿਚ ਮਹਿਲਾਵਾਂ ਤੇ ਬੱਚਿਆਂ ਨੇ ਵੀ ਸਟੇਡੀਅਮ ਪਹੁੰਚ ਕੇ ਇਸ ਮੁਕਾਬਲੇ ਦਾ ਮਜ਼ਾ ਲਿਆ।

PunjabKesari

ਦਰਸ਼ਕ ਸਟੇਡੀਮ ਵਿਚ ਪਹੁੰਚਣ ਲਈ ਸਵੇਰੇ 9 ਵਜੇ ਤੋਂ ਹੀ ਲਾਈਨਾਂ ਵਿਚ ਲੱਗ ਗਏ ਸਨ।  ਹਾਲਾਂਕਿ ਘਰੇਲੂ ਟੀਮ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਲਕਾਤਾ ਦੀ ਧਾਕੜ ਟੀਮ ਬਾਗਾਨ ਤੋਂ ਪਾਰ ਨਹੀਂ ਪਾ ਸਕੀ। ਪਹਿਲੇ ਹਾਫ ਵਿਚ ਕਸ਼ਮੀਰ ਟੀਮ ਨੇ ਬਾਗਾਨ ਨੂੰ ਰੋਕੀ ਰੱਖਿਆ ਪਰ ਬਾਗਾਨ ਨੇ ਦੂਜੇ ਹਾਫ ਵਿਚ 4 ਮਿੰਟ ਦੇ ਫਰਕ ਨਾਲ 2 ਗੋਲ ਕਰਕੇ ਮੈਚ ਆਪਣੇ ਪੱਖ ਵਿਚ ਕਰ ਲਿਆ। ਮਿਡਫੀਲਡਰ ਜੋਸੇਬਾ ਬੇਤੀਆ ਨੇ 71ਵੇਂ ਤੇ ਨੋਂਗਦਮਬਾ ਨੋਰੇਮ ਨੇ 74ਵੇਂ ਮਿੰਟ ਵਿਚ ਗੋਲ ਕੀਤਾ। ਬਾਗਾਨ ਨੂੰ  ਇਸ ਜਿੱਤ ਤੋਂ 3  ਅੰਕ ਮਿਲੇ ਤੇ ਉਹ ਅੰਕ ਸੂਚੀ ਵਿਚ 10 ਅੰਕਾਂ ਨਾਲ ਚੋਟੀ ਦੇ ਸਥਾਨ 'ਤੇ ਪਹੁੰਚ ਗਿਆ ਜਦਕਿ ਰੀਅਲ ਕਸ਼ਮੀਰ 5 ਅੰਕਾਂ ਨਾਲ 7ਵੇਂ ਸੱਤਵੇਂ ਸਥਾਨ 'ਤੇ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ