ਧੋਨੀ ਦੀ ਚਾਲਾਕੀ ''ਤੇ ICC ਦਾ ਟਵੀਟ, ਖਿਡਾਰੀਆਂ ਨੂੰ ਦੱਸਿਆ ਬਚਣ ਦਾ ਤਰੀਕਾ

Monday, Feb 04, 2019 - 01:22 PM (IST)

ਧੋਨੀ ਦੀ ਚਾਲਾਕੀ ''ਤੇ ICC ਦਾ ਟਵੀਟ, ਖਿਡਾਰੀਆਂ ਨੂੰ ਦੱਸਿਆ ਬਚਣ ਦਾ ਤਰੀਕਾ

ਨਵੀਂ ਦਿੱਲੀ : ਭਾਰਤੀ ਟੀਮ ਵਿਚ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾਂਦੀ ਹੈ। ਧੋਨੀ ਹਰ ਮੈਚ ਵਿਚ ਖੁੱਦ ਨੂੰ ਵਿਕਟ ਦੇ ਪਿੱਛੇ ਵੀ ਅਤੇ ਬੱਲੇਬਾਜ਼ੀ ਦੌਰਾਨ ਵਿਕਟ ਦੇ ਅੱਗੇ ਵੀ ਸਾਬਤ ਕਰਦੇ ਹਨ। ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਖੇਡੇ ਗਏ 5ਵੇਂ ਅਤੇ ਆਖਰੀ ਵਨ ਡੇ ਵਿਚ ਧੋਨੀ ਦਾ ਬੱਲਾ ਤਾਂ ਸ਼ਾਂਤ ਰਿਹਾ ਪਰ ਜਦੋਂ ਉਹ ਵਿਕਟ ਦੇ ਪਿੱਛੇ ਆਏ ਤਾਂ ਉਸ ਨੇ ਆਪਣੀ ਹੁਸ਼ਿਆਰੀ ਅਤੇ ਚਾਲਾਕੀ ਨਾਲ ਇਕ ਵਾਰ ਫਿਰ ਭਾਰਤੀ ਟੀਮ ਵਿਚ ਆਪਣੀ ਜ਼ਰੂਰਤ ਸਾਬਤ ਕਰ ਦਿੱਤੀ। ਇਸ ਵਾਰ ਧੋਨੀ ਦੀ ਇਸ ਚਾਲਾਕੀ ਦਾ ਸ਼ਿਕਾਰ ਜੇਮਸ ਨੀਸ਼ਮ ਹੋਏ।

ਕੀ. ਵੀ. ਟੀਮ ਵਲੋਂ ਇਸ ਮੈਚ ਵਿਚ ਸਭ ਤੋਂ ਵੱਧ 44 ਦੌੜਾਂ ਬਣਾਉਣ ਵਾਲੇ ਨੀਸ਼ਮ ਆਪਣੇ ਅਰਧ ਸੈਂਕੜੇ ਵਲ ਵੱਧ ਰਹੇ ਸੀ। ਉਹ ਮੈਚ ਵਿਚ ਕੀਵੀ ਟੀਮ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਵਿਚਾਲੇ ਕੇਦਾਰ ਜਾਧਵ ਗੇਂਦਬਾਜ਼ੀ ਕਰ ਰਹੇ ਸੀ ਅਤੇ ਪਾਰੀ ਦਾ 37ਵਾਂ ਓਵਰ ਚਲ ਰਿਹਾ ਸੀ।  ਕੇਦਾਰ ਦੇ ਓਵਰ ਦੀ ਦੂਜੀ ਗੇਂਦ 'ਤੇ ਨੀਸ਼ਮ ਨੇ ਸਵੀਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਸਿੱਧਾ ਪੈਡ ਨਾਲ ਟਕਰਾ ਗਈ। ਮਾਮਲਾ ਕਰੀਬੀ ਸੀ, ਤਾਂ ਕੇਦਾਰ ਦੇ ਨਾਲ ਧੋਨੀ ਵੀ ਐੱਲ. ਬੀ. ਡਬਲਿਊ. ਅਪੀਲ ਕਰਨ ਲੱਗੇ। ਪੈਡ ਨਾਲ ਟਕਰਾ ਕੇ ਗੇਂਦ ਵਿਕਟ ਦੇ ਪਿੱਛੇ ਧੋਨੀ ਵਲ ਚੱਲ ਗਈ ਸੀ ਤਾਂ ਧੋਨੀ ਨੇ ਉਸ ਦੌਰਾਨ ਅਪੀਲ ਜਾਰੀ ਰੱਖੀ। ਧੋਨੀ ਗੇਂਦ ਨੂੰ ਦਸਤਾਨਿਆ ਨਾਲ ਕਲੈਕਟ ਨਹੀਂ ਕਰ ਸਕੇ ਤਾਂ ਅਤੇ ਨੀਸ਼ਮ ਨੂੰ ਲੱਗਾ ਕਿ ਅਪੀਲ ਕਾਰਨ ਧੋਨੀ ਨਜ਼ਰਾਂ ਗੇਂਦ ਤੋਂ ਹਟਾ ਚੁੱਕੇ ਹਨ, ਜਦਕਿ ਧੋਨੀ ਨਾਲ ਨਾਲ ਗੇਂਦ ਵਲ ਵੱਧ ਰਹੇ ਸੀ।

PunjabKesari

ਜਾਧਵ ਅਤੇ ਧੋਨੀ ਦੀ ਅਪੀਲ ਦਾ ਅੰਪਾਇਰ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਅੰਪਾਇਰ ਨੇ ਅਪੀਲ ਠੁਕਰਾ ਦਿੱਤੀ। ਇਸ ਵਿਚਾਲੇ ਨੀਸ਼ਮ ਵੀ ਚਾਲਾਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਧੋਨੀ ਦੇ ਪਲਾਨ ਵਿਚ ਫਸ ਚੁੱਕੇ ਹਨ। ਨੀਸ਼ਮ 1 ਦੌੜਾਂ ਲੈਣ ਦੀ ਕੋਸ਼ਿਸ 'ਚ ਸੀ ਅਤੇ ਦੂਜੇ ਪਾਸੇ ਖੜ੍ਹੇ ਮਿਸ਼ੇਲ ਸੈਂਟਨਰ ਨੇ ਨੀਸ਼ਮ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਨੀਸ਼ਮ ਨੇ ਜਿਵੇਂ ਹੀ ਆਪਣੀ ਕ੍ਰੀਜ਼ ਛੱਡੀ ਧੋਨੀ ਨੇ ਗੇਂਦ ਚੁੱਕ ਕੇ ਸਟੰਪ 'ਤੇ ਮਾਰ ਦਿੱਤੀ ਅਤੇ ਨੀਸ਼ਮ ਨੂੰ ਰਨ ਆਊਟ ਕਰ ਕੇ ਪਵੇਲੀਅਨ ਦਾ ਰਾਹ ਦਿੱਖਾ ਦਿੱਤਾ।

PunjabKesari

ਧੋਨੀ ਦੀ ਇਸ ਫੁਰਤੀ ਦੀ ਤਾਰੀਫ ਆਈ. ਸੀ. ਸੀ. ਨੇ ਟਵੀਟ ਕਰ ਕੇ ਕੀਤੀ। ਆਈ. ਸੀ. ਸੀ. ਨੇ ਆਪਣੇ ਟਵੀਟ 'ਚ ਲਿਖਿਆ, ''ਜਦੋਂ ਧੋਨੀ ਕ੍ਰੀਜ਼ ਦੇ ਪਿੱਛੇ ਹੋਵੇ ਤਾਂ ਭੁੱਲ ਕੇ ਵੀ ਆਪਣੀ ਕ੍ਰੀਜ਼ ਨਹੀਂ ਛੱਡਣੀ ਚਾਹੀਦੀ।''


Related News