ਹਰਭਜਨ ਦਾ ਆਸਟ੍ਰੇਲੀਆਈ ਦਰਸ਼ਕਾਂ ’ਤੇ ਵੱਡਾ ਬਿਆਨ, ਕਿਹਾ-ਮੇਰੇ ਰੰਗ ਅਤੇ ਧਰਮ ’ਤੇ ਵੀ ਕੀਤੀ ਸੀ ਟਿੱਪਣੀ

01/10/2021 1:40:41 PM

ਸਪੋਰਟਸ ਡੈਸਕ : ਆਸਟਰੇਲੀਆ ਅਤੇ ਭਾਰਤ ਵਿਚਾਲੇ ਸਿਡਨੀ ਕ੍ਰਿਕਟ ਗ੍ਰਾਊਂਡ ਵਿਚ 4 ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਅਤੇ ਚੌਥੇ ਦਿਨ ਇਕ ਵਾਰ ਫਿਰ ਸਿਰਾਜ ’ਤੇ ਨਸਲੀ ਟਿੱਪਣੀ ਕੀਤੀ ਗਈ। ਹੁਣ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਇਸ ਮਾਮਲੇ ’ਤੇ ਆਸਟ੍ਰੇਲੀਆਈ ਦਰਸ਼ਕਾਂ ਨੂੰ ਲੈ ਕੇ ਕਿਹਾ ਕਿ ਗਾਲ੍ਹਾਂ ਦੇਣਾ ਉਨ੍ਹਾਂ ਦੀ ਆਦਤ ਹੈ, ਉਹ ਮੇਰੇ ਖ਼ਿਲਾਫ਼ ਵੀ ਨਸਲੀ ਟਿੱਪਣੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ : IND v AUS: ਸਿਡਨੀ ’ਚ ਮੁੜ ਸਿਰਾਜ ’ਤੇ ਹੋਈ ਨਸਲੀ ਟਿੱਪਣੀ, ਵਿਚਾਲੇ ਰੋਕਣਾ ਪਿਆ ਮੈਚ

ਹਰਭਜਨ ਨੇ ਕਿਹਾ ਕਿਹਾ ਆਸਟ੍ਰੇਲੀਆਈ ਭੀੜ ਨੂੰ ਮਿਹਮਾਨ ਟੀਮਾਂ ਨੂੰ ਗਾਲ੍ਹਾਂ ਕੱਢਣ ਵਰਗੀਆਂ ਘਟਨਾਵਾਂ ਵਿਚ ਸ਼ਾਮਲ ਹੋਣ ਦੀ ਆਦਤ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ‘ਮੈਂ ਵਿਅਕਤੀਗਤ ਤੌਰ ’ਤੇ ਆਸਟਰੇਲੀਆ ਵਿਚ ਖੇਡਦੇ ਹੋਏ ਮੈਦਾਨ ਵਿਚ ਦਰਸ਼ਕਾਂ ਤੋਂ ਮੇਰੇ ਧਰਮ, ਰੰਗ ਦੇ ਬਾਰੇ ਵਿਚ ਕਈ ਗੱਲਾਂ ਸੁਣੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਭੀੜ ਇਹ ਬਕਵਾਸ ਕਰ ਰਹੀ ਹੈ। ਤੁਸੀਂ ਉਨ੍ਹਾਂ ਨੂੰ ਕਿਵੇਂ ਰੋਕ ਸਕਦੇ ਹੋ?

PunjabKesari

ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ

ਧਿਆਨਦੇਣ ਯੋਗ ਹੈ ਕਿ ਤੀਜੇ ਟੈਸਟ ਦੇ ਚੌਥੇ ਦਿਨ ਭਾਰਤੀ ਤੇਜ਼ ਗੇਂਦਬਾਜ਼ ’ਤੇ ਫਿਰ ਤੋਂ ਨਸਲੀ ਟਿੱਪਣੀ ਕੀਤੀ ਗਈ ਤਾਂ ਉਨ੍ਹਾਂ ਨੇ ਅੰਪਾਇਰ ਨੂੰ ਇਸ ਸ਼ਿਕਾਇਤ ਕੀਤੀ। ਸਿਰਾਜ ਦੀ ਸ਼ਿਕਾਇਤ ਦੇ ਬਾਅਦ ਮੈਚ ਨੂੰ ਰੋਕ ਕੇ ਨਸਲੀ ਟਿੱਪਣੀ ਕਰਣ ਵਾਲੇ ਦਰਸ਼ਕਾਂ ਦੇ ਇਕ ਗਰੁੱਪ, ਜਿਸ ਵਿਚ 6 ਲੋਕ ਸ਼ਾਮਲ ਸਨ, ਨੂੰ ਸੁਰੱਖਿਆ ਅਧਿਕਾਰੀਆਂ ਵੱਲੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਭਾਰਤ ਅਤੇ ਆਸਟਰੇਲੀਆ ਨੇ ਹੁਣ ਤੱਕ 1-1 ਮੈਚ ਜਿੱਤਿਆ ਹੈ ਅਤੇ ਫਿਲਹਾਲ ਸਥਿਤੀ ਦੇ ਹਿਸਾਬ ਨਾਲ ਤੀਜੇ ਟੈਸਟ ਵਿਚ ਆਸਟਰੇਲੀਆ ਦਾ ਪੱਲਾ ਭਾਰੀ ਹੈ।

ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News