ਕ੍ਰਿਕਟਰ ਸ਼ਮੀ ਦੀ ਪਤਨੀ ਦੀਆਂ ਤਸਵੀਰਾਂ ਅਤੇ ਫੋਨ ਨੰਬਰ ਵਾਇਰਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ

Thursday, Nov 26, 2020 - 11:36 AM (IST)

ਕ੍ਰਿਕਟਰ ਸ਼ਮੀ ਦੀ ਪਤਨੀ ਦੀਆਂ ਤਸਵੀਰਾਂ ਅਤੇ ਫੋਨ ਨੰਬਰ ਵਾਇਰਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ

ਕੋਲਕਾਤਾ : ਕੋਲਕਾਤਾ ਪੁਲਸ ਨੇ ਬੁੱਧਵਾਰ ਨੂੰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਧਮਕੀ ਦੇਣ ਵਾਲੇ 25 ਸਾਲਾ ਇਕ ਸ਼ਖ਼ਸ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਖ਼ਸ 'ਤੇ ਦੋਸ਼ ਹੈ ਕਿ ਉਹ ਹਸੀਨ ਜਹਾਂ ਨੂੰ ਉਸ ਦੀਆਂ ਨਿੱਜੀ ਤਸਵੀਰਾਂ ਅਤੇ ਮੋਬਾਇਲ ਨੰਬਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੀ ਧਮਕੀ ਦੇ ਕੇ ਪੈਸੇ ਮੰਗ ਰਿਹਾ ਸੀ।

ਇਹ ਵੀ ਪੜ੍ਹੋ: ਇਕ ਦਿਨ ਦੀ ਰਾਹਤ ਮਗਰੋਂ ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਹਸੀਨ ਜਹਾਂ ਨੇ ਥਾਣੇ 'ਚ ਦਰਜ ਸ਼ਿਕਾਇਤ ਵਿਚ ਕਿਹਾ ਸੀ ਕਿ ਸ਼ੀਲਾ ਸਰਕਾਰ ਉਨ੍ਹਾਂ ਦੇ ਇੱਥੇ ਕੰਮ ਕਰਦੀ ਸੀ। ਉਹ ਉਨ੍ਹਾਂ ਨੂੰ ਬੀਤੇ ਸਤੰਬਰ ਮਹੀਨੇ ਤੋਂ ਫੋਨ 'ਤੇ ਲਗਾਤਾਰ ਧਮਕੀਆਂ ਦੇ ਰਹੀ ਹੈ। ਉਨ੍ਹਾਂ ਤੋਂ ਵੱਡੀ ਰਕਮ ਦੀ ਮੰਗ ਕਰ ਰਹੀ ਹੈ। ਖ਼ੁਦ ਨੂੰ ਸ਼ੀਲਾ ਦਾ ਪੁੱਤਰ ਦੱਸ ਕੇ ਇਕ ਸ਼ਖ਼ਸ ਵੀ ਉਨ੍ਹਾਂ ਨੂੰ ਧਮਕਾ ਰਿਹਾ ਹੈ। ਕਹਿ ਰਿਹਾ ਹੈ ਕਿ ਰੁਪਏ ਨਾ ਦੇਣ 'ਤੇ ਉਨ੍ਹਾਂ ਦਾ ਨਿੱਜੀ ਫੋਨ ਨੰਬਰ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ। ਸ਼ਖ਼ਸ ਨੇ ਸ਼ਮੀ ਦੀ ਪਤਨੀ ਨੂੰ ਗਾਲਾਂ ਵੀ ਕੱਢੀਆਂ। ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਜਹਾਂ ਨੇ 22 ਨਵੰਬਰ ਨੂੰ ਸ਼ਿਕਾਇਤ ਦਰਜ ਕਰਾਈ ਸੀ।

ਅਧਿਕਾਰੀ ਨੇ ਕਿਹਾ ਜਹਾਂ ਨੂੰ ਫੋਨ ਆ ਰਿਹਾ ਸੀ। ਨੰਬਰ ਨੂੰ ਸਕੈਨ ਕਰਕੇ ਅਸੀਂ ਮੰਗਲਵਾਰ ਰਾਤ ਦੋਸ਼ੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਬੀਬੀ ਦੀ ਵੀ ਭਾਲ ਕਰ ਰਹੇ ਹਾਂ।


author

cherry

Content Editor

Related News