ਮੁਹੰਮਦ ਸ਼ੰਮੀ ਨੂੰ ਘਰੇਲੂ ਹਿੰਸਾ ਮਾਮਲੇ ''ਚ ਮਿਲੀ ਜਮਾਨਤ, ਗੁਜਾਰੇ ਭੱਤੇ ਲਈ ਦੇਣੇ ਹੋਣਗੇ ਇੰਨੇ ਲੱਖ ਮਹੀਨਾ

Wednesday, Sep 20, 2023 - 03:32 PM (IST)

ਮੁਹੰਮਦ ਸ਼ੰਮੀ ਨੂੰ ਘਰੇਲੂ ਹਿੰਸਾ ਮਾਮਲੇ ''ਚ ਮਿਲੀ ਜਮਾਨਤ, ਗੁਜਾਰੇ ਭੱਤੇ ਲਈ ਦੇਣੇ ਹੋਣਗੇ ਇੰਨੇ ਲੱਖ ਮਹੀਨਾ

ਸਪੋਰਟਸ ਡੈਸਕ— ਕੋਲਕਾਤਾ ਦੀ ਇਕ ਹੇਠਲੀ ਅਦਾਲਤ ਨੇ ਮੰਗਲਵਾਰ ਨੂੰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵੱਲੋਂ ਦਾਇਰ ਘਰੇਲੂ ਹਿੰਸਾ ਦੇ ਮਾਮਲੇ 'ਚ ਜਮਾਨਤ ਦੇ ਦਿੱਤੀ ਹੈ। ਸ਼ੰਮੀ ਦੇ ਵੱਡੇ ਭਰਾ ਮੁਹੰਮਦ ਹਸੀਬ ਨੂੰ ਵੀ ਇਸੇ ਅਦਾਲਤ ਨੇ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਮੰਗਲਵਾਰ ਨੂੰ ਦੋਵੇਂ ਭਰਾ ਹੇਠਲੀ ਅਦਾਲਤ 'ਚ ਪੇਸ਼ ਹੋਏ ਜਿੱਥੇ ਉਨ੍ਹਾਂ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।

ਇਹ ਵੀ ਪੜ੍ਹੋ-  ਸ਼ੁਭੰਕਰ ਸ਼ਰਮਾ BMW PGA ਚੈਂਪੀਅਨਸ਼ਿਪ 'ਚ 36ਵੇਂ ਸਥਾਨ 'ਤੇ
ਮਾਰਚ 2018 'ਚ ਭਾਰਤੀ ਤੇਜ਼ ਗੇਂਦਬਾਜ਼ ਦੀ ਪਤਨੀ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ। ਆਪਣੀ ਸ਼ਿਕਾਇਤ 'ਚ, ਉਸ ਨੇ ਸ਼ੰਮੀ 'ਤੇ ਉਸ ਦੇ ਕਥਿਤ 'ਵਿਵਾਹਿਤ' ਸਬੰਧਾਂ ਦਾ ਵਿਰੋਧ ਕਰਨ 'ਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਪੁਲਸ ਨੇ ਇਸ ਮਾਮਲੇ 'ਚ ਸ਼ੰਮੀ ਅਤੇ ਉਸ ਦੇ ਵੱਡੇ ਭਰਾ ਤੋਂ ਵੀ ਪੁੱਛਗਿੱਛ ਕੀਤੀ ਸੀ ਅਤੇ ਦੋਵਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਸੀ। ਹਾਲਾਂਕਿ, ਕੋਲਕਾਤਾ ਦੀ ਇੱਕ ਹੇਠਲੀ ਅਦਾਲਤ ਨੇ ਉਸ ਵਾਰੰਟ 'ਤੇ ਰੋਕ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ-  ਵਿਸ਼ਵ ਕੱਪ ਜਿੱਤ ਸਕਦਾ ਹੈ ਭਾਰਤ,ਪਰ ਮਜ਼ਬੂਤ ​​ਦਾਅਵੇਦਾਰ ਦਾ ਠੱਪਾ ਲਗਾਉਣਾ ਸਹੀ ਨਹੀਂ : ਕਪਿਲ ਦੇਵ
ਇਸ ਤੋਂ ਬਾਅਦ ਜਹਾਂ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਕੋਲਕਾਤਾ ਹਾਈ ਕੋਰਟ ਦਾ ਰੁਖ ਕੀਤਾ। ਹਾਲਾਂਕਿ ਹਾਈ ਕੋਰਟ ਨੇ ਵੀ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਸੀ। ਫਿਰ ਉਨ੍ਹਾਂ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ, ਜਿਸ ਨੇ ਹਾਲ ਹੀ 'ਚ ਕੇਸ ਨੂੰ ਉਸੇ ਹੇਠਲੀ ਅਦਾਲਤ 'ਚ ਭੇਜ ਦਿੱਤਾ ਅਤੇ ਇਸ ਨੂੰ ਕੇਸ 'ਚ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅੰਤਿਮ ਫੈਸਲੇ 'ਤੇ ਆਉਣ ਦਾ ਨਿਰਦੇਸ਼ ਦਿੱਤਾ।
ਦੱਸ ਦਈਏ ਕਿ ਇਸ ਸਾਲ ਜਨਵਰੀ 'ਚ ਅਦਾਲਤ ਨੇ ਜਹਾਂ ਨੂੰ ਭਾਰਤੀ ਤੇਜ਼ ਗੇਂਦਬਾਜ਼ ਨੂੰ 1.30 ਲੱਖ ਰੁਪਏ ਮਹੀਨਾਵਾਰ ਗੁਜਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ, ਜਿਸ 'ਚੋਂ 50,000 ਰੁਪਏ ਵਿਅਕਤੀਗਤ ਗੁਜਾਰਾ ਭੱਤੇ ਦੇ ਰੂਪ 'ਚ ਅਤੇ ਬਾਕੀ 80,000 ਰੁਪਏ ਉਨ੍ਹਾਂ ਦੀ ਧੀ ਦੇ ਰੱਖ-ਰਖਾਅ ਦੀ ਲਾਗਤ ਦੇ ਲਈ ਸਨ, ਜੋ ਉਨ੍ਹਾਂ ਨਾਲ ਰਹਿ ਰਹੀ ਹੈ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News