ਸ਼ਮੀ ਨੇ 5 ਵਿਕਟਾਂ ਲੈ ਕੇ ਰਚਿਆ ਇਤਹਾਸ, 23 ਸਾਲ ਬਾਅਦ ਬਣਾਇਆ ਇਹ ਵੱਡਾ ਰਿਕਾਰਡ

10/06/2019 4:34:56 PM

ਸਪੋਰਟਸ ਡੈਸਕ— ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਇੱਥੇ ਏ. ਸੀ. ਏ-ਵੀ. ਸੀ. ਏ. ਸਟੇਡੀਅਮ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪਰ ਸ਼ਮੀ ਨੇ ਮੈਚ ਦੀ ਚੌਥੀ ਪਾਰੀ 'ਚ ਆਪਣੀ ਜ਼ਬਰਦਸ‍ਤ ਗੇਂਦਬਾਜ਼ੀ ਨਾਲ ਪ੍ਰੋਟਿਆਜ਼ ਬੱਲੇਬਾਜ਼ਾਂ ਦੀ ਇਕ ਵੀ ਨਹੀਂ ਚੱਲਣ ਦਿੱਤੀ ਅਤੇ ਦੂਜੀ ਪਾਰੀ 'ਚ 35 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਇਸ ਦੇ ਨਾਲ ਹੀ ਸ਼ਮੀ ਨੇ ਦੂਜੀ ਪਾਰੀ 'ਚ 5 ਵਿਕਟਾਂ ਹਾਸਲ ਕਰ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ।PunjabKesari

23 ਸਾਲ ਬਾਅਦ ਚੌਥੀ ਪਾਰੀ 'ਚ ਭਾਰਤੀ ਤੇਜ਼ ਗੇਂਦਬਾਜ਼ ਨੂੰ 5 ਵਿਕਟਾਂ
ਸ਼ਮੀ ਨੇ ਟੈਸ‍ਟ ਕ੍ਰਿਕਟ 'ਚ 5ਵੀਂ ਵਾਰ ਇਕ ਪਾਰੀ 'ਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਉਥੇ ਹੀ 23 ਸਾਲ 'ਚ ਪਹਿਲੀ ਵਾਰ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਭਾਰਤ 'ਚ ਟੈਸ‍ਟ ਮੈਚ ਦੀ ਚੌਥੀ ਪਾਰੀ 'ਚ 5 ਵਿਕਟਾਂ ਲੈਣ ਦਾ ਵੱਡਾ ਰਿਕਾਰਡ ਵੀ ਬਣਾਇਆ। ਆਖਰੀ ਵਾਰ ਇਹ ਕਮਾਲ ਜਵਾਗਲ ਸ਼ਰੀਨਾਥ ਨੇ 1996 'ਚ ਕੀਤਾ ਸੀ। ਉਥੇ ਹੀ ਟੈਸ‍ਟ ਮੈਚ ਦੀ ਚੌਥੀ ਪਾਰੀ 'ਚ 5 ਵਿਕਟਾਂ ਹਾਸਲ ਕਰ ਸ਼ਮੀ ਭਾਰਤ ਦੇ 5ਵੇਂ ਤੇਜ਼ ਗੇਂਦਬਾਜ਼ ਬਣ ਗਏ ਹਨ। ਪਿਛਲੇ ਇਕ ਸਾਲ 'ਚ ਸ਼ਮੀ ਦੇ ਪ੍ਰਦਰਸ਼ਨ 'ਚ ਜ਼ਬਰਦਸ‍ਤ ਉਛਾਲ ਆਇਆ ਹੈ। ਉਹ ਟੈਸ‍ਟ 'ਚ ਟੀਮ ਇੰਡੀਆ ਦੇ ਅਭਿੰਨ ਅੰਗ ਬਣਕੇ ਉਭਰੇ ਹਨ ਅਤੇ ਨਾਲ ਹੀ ਦੂਜੀ ਪਾਰੀ 'ਚ ਵਿਕਟਾਂ ਲੈਣ 'ਚ ਵੀ ਸ਼ਮੀ ਦਾ ਕੋਈ ਜਵਾਬ ਨਹੀਂ।PunjabKesari
ਦੂਜੀ ਪਾਰੀ ਦੇ ਬਾਦਸ਼ਾਹ ਹਨ ਸ਼ਮੀ
ਉਨ੍ਹਾਂ ਦੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਪਹਿਲੀ ਪਾਰੀ 'ਚ ਸ਼ਾਮੀ ਨੇ 34.47 ਦੀ ਔਸਤ ਨਾਲ 78 ਵਿਕਟਾਂ ਲਈਆਂ ਹਨ। ਇਸ 'ਚ ਇਕ ਵਾਰ ਉਨ੍ਹਾਂ ਨੇ ਇਕ ਪਾਰੀ 'ਚ 5 ਵਿਕਟਾਂ ਲਈਆਂ ਹਨ। ਉਥੇ ਹੀ ਦੂਜੀ ਪਾਰੀ 'ਚ ਉਨ੍ਹਾਂ ਨੇ 22.58 ਦੀ ਔਸਤ ਨਾਲ 80 ਵਿਕਟਾਂ ਲਈਆਂ ਹਨ। ਇਸ 'ਚ ਉਨ੍ਹਾਂ ਨੇ 4 ਵਾਰ 5 ਵਿਕਟਾਂ ਲੈਣ ਦਾ ਕਮਾਲ ਕੀਤਾ ਹੈ। ਉਥੇ ਹੀ ਜਨਵਰੀ 2018 ਤੋਂ ਵੇਖੀਏ ਤਾਂ ਸ਼ਮੀ ਨੇ ਟੈਸ‍ਟ 'ਚ ਪਹਿਲੀ ਪਾਰੀ 'ਚ 23 ਵਿਕਟਾਂ ਕੱਢੀਆਂ ਹਨ। ਇਸ 'ਚ ਉਨ੍ਹਾਂ ਦੀ ਔਸਤ 37.56 ਅਤੇ ਸ‍ਟ੍ਰਾਈਕ ਰੇਟ 70.5 ਦਾ ਰਿਹਾ ਹੈ। ਉਥੇ ਹੀ ਦੂਜੀ ਪਾਰੀ 'ਚ 17.70 ਦੀ ਔਸਤ ਅਤੇ 32.1 ਦੀ ਸ‍ਟ੍ਰਾਈਕ ਨਾਲ ਉਉਨ੍ਹਾਂ ਨੇ 40 ਵਿਕਟਾਂ ਲਈਆਂ ਹਨ।


Related News